bēgānarhā, bēgānāबेगानड़ा, बेगाना
ਅਨਜਾਨ. ਅਗਿਆਨੀ. ਬਿਨਾ ਗ੍ਯਾਨ. "ਏਤੇ ਕੂਕਰ ਹਉ ਬੇਗਾਨਾ." (ਬਿਲਾ ਮਃ ੧) ੨. ਫ਼ਾ. [بیگانہ] ਵਿ- ਪਰਾਇਆ. ਜੋ ਆਪਣਾ ਨਾ ਹੋਵੇ.
अनजान. अगिआनी. बिना ग्यान. "एते कूकर हउ बेगाना." (बिला मः १) २. फ़ा. [بیگانہ] वि- पराइआ. जो आपणा ना होवे.
ਵਿ- ਜਾਣਨ ਤੋਂ ਬਿਨਾ. ਗ੍ਯਾਨ ਰਹਿਤ. ਮੂਰਖ. ਅਗ੍ਯਾਨੀ....
ਸੰ. अज्ञानिन- ਅਗ੍ਯਾਨੀ. ਵਿ- ਗ੍ਯਾਨ- ਹੀਨ. ਮੂਰਖ. ਬੇਸਮਝ. "ਅਗਿਆਨੀ ਅੰਧਾ ਮਗੁ ਨ ਜਾਣੈ." (ਮਾਝ ਅਃ ਮਃ ੧) ੨. ਕ੍ਰਿ. ਵਿ- ਅਚਾਨਕ. ਪਤਾ ਲੱਗਣ ਤੋਂ ਬਿਨਾ. "ਬਿਨਸੈ ਕਾਚੀ ਦੇਹ ਅਗਿਆਨੀ." (ਸੋਰ ਮਃ ੫)...
ਸੰ. ਵਿਨਾ. ਵ੍ਯ- ਬਗੈਰ. ਰਹਿਤ. "ਬਿਨਾ ਸੰਤੋਖ ਨਹੀ ਕੋਊ ਰਾਜੈ." (ਸੁਖਮਨੀ) ੨. ਅ਼. [بِنا] ਸੰਗ੍ਯਾ- ਨਿਉਂ. ਬੁਨਿਆਦ। ੩. ਜੜ. ਮੂਲ....
ਦੇਖੋ, ਗਿਆਨ....
ਇਤਨੇ. ਐਨੇ. ਇਸ ਕ਼ਦਰ. "ਏਤੇ ਗੁਣ ਏਤੀਆ ਚੰਗਿਆਈਆ." (ਪ੍ਰਭਾ ਮਃ ੧)...
ਸੰ. ਕੁੱਕੁਰ. ਸੰਗ੍ਯਾ- ਕੁੱਤਾ. "ਕੂਕਰ ਸੂਕਰ ਕਹੀਐ ਕੂੜਿਆਰਾ." (ਮਾਰੂ ਸੋਲਹੇ ਮਃ ੫) ੨. ਦੇਖੋ, ਤਿਨਹਿ....
ਅਨਜਾਨ. ਅਗਿਆਨੀ. ਬਿਨਾ ਗ੍ਯਾਨ. "ਏਤੇ ਕੂਕਰ ਹਉ ਬੇਗਾਨਾ." (ਬਿਲਾ ਮਃ ੧) ੨. ਫ਼ਾ. [بیگانہ] ਵਿ- ਪਰਾਇਆ. ਜੋ ਆਪਣਾ ਨਾ ਹੋਵੇ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਵਿ- ਓਪਰਾ. ਬੇਗਾਨਾ. "ਪਰਾਇਆ ਛਿਦ੍ਰ ਅਟਕਲੈ." (ਆਸਾ ਮਃ ੪) ੨. ਪਲਾਯਨ ਹੋਇਆ. ਪਲਾਇਆ. ਨੱਠਿਆ. "ਪਰਾਇਓ ਮਨ ਕਾ ਬਿਰਹਾ." (ਧਨਾ ਮਃ ੫) "ਦੁਖ ਦੂਰਿ ਪਰਾਇਆ." ( ਬਿਹਾ ਛੰਤ ਮਃ ੫)...
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)...