ਬੂਆੜ, ਬੂਆੜੁ

būārha, būārhuबूआड़, बूआड़ु


ਇੱਕ ਪ੍ਰਕਾਰ ਦਾ ਨਿਕੰਮਾ ਘਾਹ, ਜੋ ਖਾਸ ਕਰਕੇ ਤਿਲਾਂ ਦੇ ਖੇਤਾਂ ਵਿੱਚ ਹੁੰਦਾ ਹੈ। ੨. ਅ਼. [بوار] ਬਵਾਰ. ਤਬਾਹੀ. ਬਰਬਾਦੀ। ੩. ਬਿਨਾ ਬੀਜੇ ਵਾਰੇ ਖੇਤ। ੪. ਵਿ- ਨਿਸ੍ਫਲ. ਨਿਕੰਮਾ. "ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ." (ਵਾਰ ਆਸਾ) "ਜਿਉ ਬੂਆੜੁ ਤਿਲੁ ਖੇਤ ਮਾਹਿ ਦੁਹੇਲਾ." (ਸੁਖਮਨੀ)


इॱक प्रकार दा निकंमा घाह, जो खास करके तिलां दे खेतां विॱच हुंदा है। २. अ़. [بوار] बवार. तबाही. बरबादी। ३. बिना बीजे वारे खेत। ४. वि- निस्फल. निकंमा. "छुटे तिल बूआड़ जिउसुंञे अंदरि खेत." (वार आसा) "जिउ बूआड़ु तिलु खेत माहि दुहेला." (सुखमनी)