bukhārāबुख़ारा
ਫ਼ਾ. [بُخارا] ਸੇਂਟ੍ਰਲ ਏਸ਼ੀਆ ਦੀ ਇੱਕ ਰਿਆਸਤ ਅਤੇ ਉਸ ਦਾ ਪ੍ਰਧਾਨ ਸ਼ਹਿਰ, ਜੋ ਦਰਿਆ ਜ਼ਰਫ਼ਸ਼ਾਨ ਦੇ ਖੱਬੇ ਕਿਨਾਰੇ ਆਬਾਦ ਹੈ. ਇਹ ਸਮਰਕੰਦ ਤੋਂ ੧੬੨ ਮੀਲ ਪੱਛਮ ਹੈ. ਬੁਖ਼ਾਰਾ ਵਡੇ ਵਡੇ ਵਿਦ੍ਵਾਨਾਂ ਦਾ ਨਿਵਾਸ ਅਸਥਾਨ ਰਿਹਾ ਹੈ. ਆਬਾਦੀ ੬੦, ੦੦੦ ਹੈ.
फ़ा. [بُخارا] सेंट्रल एशीआ दी इॱक रिआसत अते उस दा प्रधान शहिर, जो दरिआ ज़रफ़शान दे खॱबे किनारे आबाद है. इह समरकंद तों १६२ मील पॱछम है. बुख़ारा वडे वडे विद्वानां दा निवास असथान रिहा है. आबादी ६०, ००० है.
ਅ਼. [رِیاست] ਸੰਗ੍ਯਾ- ਰਾਜ੍ਯ। ੨. ਹੁਕੂਮਤ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰਗ੍ਯਾ- ਸਾਂਖ੍ਯਮਤ ਅਨੁਸਾਰ ਸਤ੍ਵ ਰਜ ਤਮ ਰੂਪ ਪ੍ਰਕ੍ਰਿਤਿ, ਜੋ ਜਗਤ ਦਾ ਉਪਾਦਾਨ ਕਾਰਣ ਹੈ। ੨. ਈਸ਼੍ਵਰ. ਪਰਮਾਤਮਾ। ੩. ਰਾਜਾ ਦਾ ਵਜੀਰ। ੪. ਫੌਜ ਦਾ ਵਡਾ ਸਰਦਾਰ। ੫. ਪਟਿਆਲਾਪਤਿ ਬਾਬਾ ਆਲਾ ਸਿੰਘ ਜੀ ਦੀ ਸੁਪੁਤ੍ਰੀ, ਜੋ ਸਾਰੇ ਸ਼ੁਭ ਗੁਣਾਂ ਨਾਲ ਭਰਪੂਰ ਸੀ. ਦੇਖੋ, ਪਰਧਾਨ ੨। ੬. ਵਿ- ਮੁੱਖ. ਖਾਸ। ੭. ਸ਼੍ਰੇਸ੍ਠ. ਉੱਤਮ....
ਦੇਖੋ, ਸਹਰ....
ਦੇਖੋ, ਦਰਯਾ....
ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ....
ਕ੍ਰਿ. ਵਿ- ਸ- ਆਮਰ੍ਸ. ਕ੍ਰੋਧ ਸਹਿਤ. ਗੁੱਸੇ ਨਾਲ. "ਪੁਰਖ ਸਮਰਖਹਿ ਕੀਨ ਉਚਾਰੂ." (ਨਾਪ੍ਰ)...
ਸੰ. मील्. ਧਾ- ਅੱਖਾਂ ਮੁੰਦਣੀਆਂ, ਪਲਕਾਂ ਮਾਰਨੀਆਂ, ਖਿੜਨਾ, ਫੈਲਣਾ। ੨. ਅੰ. Mile ੧੭੬੦ ਗਜ਼ ਦੀ ਲੰਬਾਈ ਅਥਵਾ ਅੱਠ ਫਰਲਾਂਗ (furlong)...
ਫ਼ਾ. [بُخارا] ਸੇਂਟ੍ਰਲ ਏਸ਼ੀਆ ਦੀ ਇੱਕ ਰਿਆਸਤ ਅਤੇ ਉਸ ਦਾ ਪ੍ਰਧਾਨ ਸ਼ਹਿਰ, ਜੋ ਦਰਿਆ ਜ਼ਰਫ਼ਸ਼ਾਨ ਦੇ ਖੱਬੇ ਕਿਨਾਰੇ ਆਬਾਦ ਹੈ. ਇਹ ਸਮਰਕੰਦ ਤੋਂ ੧੬੨ ਮੀਲ ਪੱਛਮ ਹੈ. ਬੁਖ਼ਾਰਾ ਵਡੇ ਵਡੇ ਵਿਦ੍ਵਾਨਾਂ ਦਾ ਨਿਵਾਸ ਅਸਥਾਨ ਰਿਹਾ ਹੈ. ਆਬਾਦੀ ੬੦, ੦੦੦ ਹੈ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸੰ. ਸ੍ਥਾਨ. ਸੰਗ੍ਯਾ- ਥਾ. ਠਿਕਾਣਾ. ਠਹਿਰਨ ਅਥਵਾ ਰਹਿਣ ਦੀ ਜਗਾ. "ਅਸਥਾਨ ਹਰਿ ਨਿਹ ਕੇਵਲੰ." (ਗੂਜ ਅਃ ਮਃ ੧)...
ਫ਼ਾ. [رِہا] ਵਿ- ਛੱਡਿਆ ਹੋਇਆ. ਖੁਲ੍ਹਾ. ਨਿਰਬੰਧ....
ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ....