bībarhāबीबड़ा
ਅਰੋੜਿਆਂ ਦਾ ਇੱਕ ਗੋਤ. "ਗੁਰਮੁਖ ਬਿਸਨੂ ਬੀਬੜਾ." (ਭਾਗੁ) "ਬਿਸਨੂ ਹੁਤੋ ਬੀਬੜਾ ਜੋਇ." (ਗੁਪ੍ਰਸੂ) ੨. ਬੀਬਾ. ਭਲਾ. ਸਾਊ.
अरोड़िआं दा इॱक गोत. "गुरमुख बिसनू बीबड़ा." (भागु) "बिसनू हुतो बीबड़ा जोइ." (गुप्रसू) २. बीबा. भला. साऊ.
ਸੰਗ੍ਯਾ- ਗੋਤਾ. ਟੁੱਬੀ। ੨. ਗੁਤਾਵਾ. ਪਸ਼ੂ ਦੇ ਚਾਰਨ ਲਈ ਤੂੜੀ ਆਦਿਕ ਪੱਠਿਆਂ ਵਿੱਚ ਮਿਲਾਇਆ ਅੰਨ. "ਜੈਸੇ ਗਊ ਕਉ ਗੋਤ ਖਵਾਈਦਾ ਹੈ." (ਜਸਭਾਮ) ੩. ਸੰ. ਗੋਤ੍ਰ. ਕੁਲ. ਵੰਸ਼. ਖ਼ਾਨਦਾਨ....
ਦੇਖੋ, ਗੁਰੁਮੁਖ। ੨. ਸੰਗ੍ਯਾ- ਸਤਿਗੁਰੂ ਦਾ ਮੁਖ. ਗੁਰੂ ਦਾ ਚੇਹਰਾ. "ਗੁਰਮੁਖ ਦੇਖ ਸਿੱਖ ਬਿਗਸਾਵਹਿਂ." (ਗੁਪ੍ਰਸੂ) ੩. ਓਹ ਪੁਰਖ, ਜੋ ਗੁਰੂ ਦੇ ਸੰਮੁਖ ਹੈ, ਕਦੇ ਵਿਮੁਖ ਨਹੀਂ ਹੁੰਦਾ. "ਗੁਰਮੁਖ ਸਿਉ ਮਨਮੁਖੁ ਅੜੇ ਡੁਬੈ." (ਵਾਰ ਮਾਝ ਮਃ ੨)...
ਅਰੋੜਿਆਂ ਦਾ ਇੱਕ ਗੋਤ. "ਗੁਰਮੁਖ ਬਿਸਨੂ ਬੀਬੜਾ." (ਭਾਗੁ) "ਬਿਸਨੂ ਹੁਤੋ ਬੀਬੜਾ ਜੋਇ." (ਗੁਪ੍ਰਸੂ) ੨. ਬੀਬਾ. ਭਲਾ. ਸਾਊ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਥਾ. ਸੀ. "ਕਰਣੋ ਹੁਤੋ ਸੁ ਨਾ ਕੀਓ" (ਸਃ ਮਃ ੯)...
ਸਰਵ- ਜੋ. ਜੇਹੜਾ. "ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਹੇ." (ਵਡ ਛੰਤ ਮਃ ੧) ੨. ਸੰਗ੍ਯਾ- ਸਿੰਧੀ. ਭਾਰਯਾ. ਜੋਰੂ. ਸੰ. ਜਾਯਾ. ਅ਼. [زوَجہ] ਜ਼ੌਜਹ. "ਘਰ ਕੀ ਜੋਇ ਗਵਾਈ ਥੀ." (ਗੌਂਡ ਨਾਮਦੇਵ) ਦੇਖੋ, ਜੋਇ ਖਸਮੁ ੩. ਕ੍ਰਿ. ਵਿ- ਜੋਹਕੇ. ਪੜਤਾਲਕੇ. ਖੋਜਕੇ. "ਬੇਦ ਪੁਰਾਨ ਸਭ ਦੇਖੇ ਜੋਇ." (ਬਸੰ ਰਾਮਾਨੰਦ)...
ਵਿ- ਭਲਾ. ਨੇਕ. ਸੰ. ਵਿਭਾਵ੍ਯ....
ਵਿ- ਭਦ੍ਰਲ. ਸ਼੍ਰੇਸ੍ਟ. "ਸਤਿਗੁਰੂ ਭਲਾ ਭਾਇਆ." (ਅਨੰਦੁ) ੨. ਦੇਖੋ, ਭਾਲਾ. "ਭਲਾ ਜੈਸੇ ਭੂਖਨ." (ਚਰਿਤ੍ਰ ੨੦੯) ਤੀਰ ਦੀ ਨੋਕ ਵਾਂਙ ਗਹਿਣੇ ਚੁਭਦੇ ਹਨ। ੩. ਦੇਖੋ, ਭੱਲਾ। ੪. ਦਾਨ. ਭੇਟਾ. ਦੇਖੋ, ਭਲ ਧਾ. "ਮਨਮੁਖਾਂ ਦੇ ਸਿਰਿ ਜੋਰਾ ਅਮਰੁ ਹੈ, ਨਿਤ ਦੇਵਹਿ ਭਲਾ." (ਮਃ ੪. ਵਾਰ ਗਉ ੧)...
ਵਿ- ਸਾਧੁ. ਨੇਕ ਭਲਾ। ੨. ਸ੍ਵ- ਆਯੁ. ਅਪਨੀ ਉਮਰ ਦਾ. ਹਮ ਉਮਰ। ੩. ਸੰਗ੍ਯਾ- ਜਨੇਤੀ. ਜੰਞ ਦੇ ਆਦਮੀ। ੪. ਨਾਈ। ੫. ਰਾਜਾ ਦੇ ਸਖਾ. ਦੇਖੋ, ਸਊਆ....