bisuबिसु
ਸੰ. ਵਿਸ. ਸੰਗ੍ਯਾ- ਜ਼ਹਿਰ। ੨. ਸੰ. ਵਿਸ਼੍ਵ ਸੰਸਾਰ. ਜਗਤ. "ਅਮ੍ਰਿਤਬੂੰਦ ਹਰਿਨਾਮ ਬਿਸੁ ਕੀ ਬਿਖੈ ਨਿਵਾਰਣ." (ਸਵੈਯ. ਮਃ ੪. ਕੇ) ੩. ਦੇਖੋ, ਬਿਸ੍ਵ.
सं. विस. संग्या- ज़हिर। २. सं. विश्व संसार. जगत. "अम्रितबूंद हरिनाम बिसु की बिखै निवारण." (सवैय. मः ४. के) ३. देखो, बिस्व.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [زہر] ਜ਼ਹਿਰ. ਸੰਗ੍ਯਾ- ਕ੍ਰੋਧ। ੨. ਵਿਸ. ਵਿਖ. ਮਹੁਰਾ. "ਆਨ ਜਹਿਰ ਚੀਜ ਨ ਭਾਇਆ." (ਵਾਰ ਮਲਾ ਮਃ ੧)...
ਸੰ. ਸੰਗ੍ਯਾ- ਜਗਤ. ਸੰਸਾਰ। ੨. ਸ਼੍ਰਾੱਧ ਦੇ ਅਭਿਮਾਨੀ ਦੇਵਤਾ, ਜੋ ਦਕ੍ਸ਼੍ ਦੀ ਪੁਤ੍ਰੀ ਵਿਸ਼੍ਵਾ ਦੇ ਉਤਰ ਤੋਂ ਧਰਮ ਦੇ ਪੁਤ੍ਰ ਹਨ. ਇਨ੍ਹਾਂ ਦੀ ਗਿਣਤੀ ਦਸ ਹੈ. ਦੇਖੋ, ਵਿਸ਼੍ਵਦੇਵ ੨। ੩. ਜੀਵਾਤਮਾ, ਜੋ ਜਾਗ੍ਰਤ ਅਵਸ੍ਥਾ ਦਾ ਅਭਿਮਾਨੀ ਹੈ। ੪. ਵਿਸਨੁ। ੫. ਸ਼ਿਵ। ੬. ਦੇਹ. ਸ਼ਰੀਰ। ੭. ਵਿ- ਸਾਰਾ. ਤਮਾਮ. ਸਭ। ੮. ਬਹੁਤ....
ਨਾਕੂ. ਮਗਰਮੱਛ. ਨਿਹੰਗ। ੨. ਸੰ. ਜੋ ਸੰਸਰਣ ਕਰੇ (ਬਦਲਦਾ ਰਹੇ) ਉਹ ਸੰਸਾਰ ਹੈ. ਜਗਤ. "ਸੰਸਾਰ ਕਾਮ ਤਜਣੰ." (ਗਾਥਾ) ੩. ਸੰਸਾਰ ਦੇ ਲੋਕ....
ਸੰ. जगत् ਸੰਗ੍ਯਾ- ਪਵਨ. ਵਾਯੁ. ਹਵਾ। ੨. ਮੁਲਕ. ਦੇਸ਼. "ਸਤਯੁਗ ਕਾ ਅਨੁ੍ਯਾਯ ਸੁਣ, ਇਕ ਫੇੜੇ ਸਭ ਜਗਤ ਮਰਾਵੈ." (ਭਾਗੁ) ੩. ਜੰਗਮ. ਫਿਰਨ ਤੁਰਨ ਵਾਲੇ ਜੀਵ। ੪. ਸੰਸਾਰ. ਵਿਸ਼੍ਵ. ਦੁਨੀਆਂ."ਇਹ ਜਗਤ ਮੈ ਕਿਨਿ ਜਪਿਓ ਗੁਰਮੰਤੁ." (ਸਃ ਮਃ ੯) ੫. ਨਿਘੰਟੁ ਵਿੱਚ ਜਗਤ ਦਾ ਅਰਥ ਮਨੁੱਖ (ਆਦਮੀ) ਹੈ। ੬. ਕ੍ਰਿ. ਵਿ- ਜਾਗਦੇ. ਜਾਗਦੇ ਹੋਏ. "ਮਹਾਰੁਦ੍ਰ ਕੇ ਭਵਨ ਜਗਤ ਰਜਨੀ ਗਈ." (ਚਰਿਤ੍ਰ ੧੪੬) ੭. ਦੇਖੋ, ਜਗਤਸੇਠ....
ਸੰ. हरिनामन ਕਰਤਾਰ ਦਾ ਨਾਮ. ਸਤਿਨਾਮ. ਵਾਹਗੁਰੂ. "ਹਰਿਨਾਮ ਰਸਨਾ ਕਹਨ." (ਬਿਲਾ ਅਃ ਮਃ ੫) ੨. ਮੂੰਗੀ. ਮੁਦਗ. ਮੂੰਗ. ਦੇਖੋ, ਮੂੰਗੀ....
ਸੰ. ਵਿਸ. ਸੰਗ੍ਯਾ- ਜ਼ਹਿਰ। ੨. ਸੰ. ਵਿਸ਼੍ਵ ਸੰਸਾਰ. ਜਗਤ. "ਅਮ੍ਰਿਤਬੂੰਦ ਹਰਿਨਾਮ ਬਿਸੁ ਕੀ ਬਿਖੈ ਨਿਵਾਰਣ." (ਸਵੈਯ. ਮਃ ੪. ਕੇ) ੩. ਦੇਖੋ, ਬਿਸ੍ਵ....
ਸੰ. ਵਿਸਯ. ਸੰਗ੍ਯਾ- ਇੰਦ੍ਰੀਆਂ ਦ੍ਵਾਰਾ ਗ੍ਰਹਣ ਯੋਗ੍ਯ ਸ਼ਬਦ ਸਪਰਸ਼ ਆਦਿ. "ਬਿਖੈਬਿਲਾਸ ਕਹੀਅਤ ਬਹੁਤੇਰੇ." (ਟੋਢੀ ਮਃ ੫) "ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ!" (ਗਉ ਕਬੀਰ) ੨. ਪਦਾਰਥ. ਭੋਗ ਦੀ ਵਸਤੁ. "ਬਿਖੈ ਬਿਖੈ ਕੀ ਬਾਸਨਾ ਤਜੀਅ ਨਹਿ ਜਾਈ." (ਬਿਲਾ ਕਬੀਰ) ੩. ਕ੍ਰਿ. ਵਿ- ਅੰਦਰ. ਭੀਤਰ. ਵਿੱਚ. "ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹਿ." (ਵਿਚਿਤ੍ਰ)...
ਸੰ. ਸੰਗ੍ਯਾ- ਰੋਕਣ ਦੀ ਕ੍ਰਿਯਾ. ਵਰਜਨ। ੨. ਨਿਵ੍ਰਿੱਤਿ. ਛੁਟਕਾਰਾ....
ਸੰ. ਵਿਸ਼੍ਵ. ਸੰਗ੍ਯਾ- ਸੰਸਾਰ. ਜਗਤ। ੨. ਸਾਰਾ. ਤਮਾਮ. ਸਭ. "ਜਿਤਤੇ ਬਿਸ੍ਵ ਸੰਸਾਰਹ." (ਸਹਸ ਮਃ ੫)...