birudhha, birudhhaबिरुध, बिरुॱध
ਸੰ. विरुद्घ- ਵਿਰੁੱਧ. ਉਲਟਾ. ਪ੍ਰਤਿਕੂਲ. ਮੁਖ਼ਾਲਿਫ। ੨. ਵਿਸ਼ੇਸ ਕਰਕੇ ਆਰੁੱਧ (ਰੋਕਿਆ ਹੋਇਆ) ਘੇਰਿਆ. "ਬਿਰੁੱਧਕੈ ਸੁ ਅੰਬਰੰ." (ਵਿਚਿਤ੍ਰ) ਆਕਾਸ਼ ਨੂੰ ਰੋਕਕੇ। ੩. ਵਿਰੋਧ ਦੀ ਥਾਂ ਭੀ ਬਿਰੁੱਧ ਸ਼ਬਦ ਵਰਤਿਆ ਹੈ- "ਬਿਰੁੱਧ ਨਿਵਰਤਨ ਭਯਾ." (ਪਾਰਸਾਵ)
सं. विरुद्घ- विरुॱध. उलटा. प्रतिकूल. मुख़ालिफ। २. विशेस करके आरुॱध (रोकिआ होइआ) घेरिआ. "बिरुॱधकै सु अंबरं." (विचित्र) आकाश नूं रोकके। ३. विरोध दी थां भी बिरुॱध शबद वरतिआ है- "बिरुॱध निवरतन भया." (पारसाव)
ਦੇਖੋ, ਬਿਰੁੱਧ....
ਵਿ- ਵਿਪਰੀਤ। ੨. ਮੂਧਾ....
ਸੰ. ਵਿ- ਜੋ ਅਨੁਕੂਲ ਨਹੀਂ ਖ਼ਿਲਾਫ਼. ਵਿਰੁੱਧ। ੨. ਸੰਗ੍ਯਾ- ਸ਼ਤ੍ਰ. ਵੈਰੀ. "ਜਾਸ ਵਿਲੋਕ ਦਬਤ ਪ੍ਰਤਿਕੂਲੰ." (ਨਾਪ੍ਰ)...
ਅ਼. [مُخالِف] ਵਿ- ਖ਼ਿਲਾਫ਼ (ਉਲਟ) ਕਰਨ ਵਾਲਾ. ਵਿਰੁੱਧ. ਪ੍ਰਤਿਕੂਲ। ੨. ਸੰਗ੍ਯਾ- ਦੁਸ਼ਮਨ. ਵਿਰੋਧੀ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. आरुद्घ. ਵਿ- ਰੁਕਿਆ ਹੋਇਆ. ਘਿਰਿਆ ਹੋਇਆ. ਰੋਧਨ ਕੀਤਾ। ੨. ਰੁੱਝਾ ਹੋਇਆ....
ਵਿ- ਅਨੇਕ ਰੰਗ ਦਾ. ਰੰਗ ਬਰੰਗਾ। ੨. ਅਜੀਬ. ਅਦਭੁਤ. ਅਣੋਖਾ। ੩. ਸੰਗ੍ਯਾ- ਇੱਕ ਸ਼ਬਦਾਲੰਕਾਰ. ਕਾਰਯ ਦੇ ਫਲ ਤੋਂ ਉਲਟਾ ਯਤਨ ਕਰਨਾ, ਐਸਾ ਵਰਣਨ "ਵਿਚਿਤ੍ਰ" ਅਲੰਕਾਰ ਹੈ.#ਜਹਾਂ ਕਰਤ ਉੱਦਮ ਕਛੁ ਫਲ ਚਾਹਤ ਵਿਪਰੀਤ,#ਵਰਣਤ ਤਹਾ ਵਿਚਿਤ੍ਰ ਹੈਂ ਜੇ ਕਵਿੱਤਰਸ ਪ੍ਰੀਤਿ.#(ਲਲਿਤਲਲਾਮ)#ਉਦਾਹਰਣ-#ਭੈ ਬਿਨ ਨਿਰਭਉ ਕਿਉ ਥੀਐ,#ਗੁਰੁਮੁਖਿ ਸਬਦਿ ਸਮਾਇ. (ਸ੍ਰੀ ਮਃ ੧)#ਆਪਸ ਕਉ ਜੋ ਜਾਣੈ ਨੀਚਾ,#ਸੋਊ ਗਨੀਐ ਸਭ ਤੇ ਊਚਾ. (ਸੁਖਮਨੀ)#ਨਿਰਭਯ ਹੋਣ ਲਈ ਭੈ ਧਾਰਨਾ ਅਤੇ ਉੱਚਪਦਵੀ ਲਈ ਨੰਮ੍ਰਤਾ ਧਾਰਨੀ, ਉਲਟਾ ਯਤਨ ਹੈ.#ਗਰੀਬੀ ਗਦਾ ਹਮਾਰੀ.#ਖੰਨਾ ਸਗਲ ਰੇਨ ਛਾਰੀ,#ਤਿਸੁ ਆਗੈ ਕੋਨ ਟਿਕੈ ਵੇਕਾਰੀ. (ਸੋਰ ਮਃ ੫)#ਫਤੇ ਪਾਉਣ ਲਈ ਗਰੀਬੀ ਧਾਰਨੀ ਅਰ ਪੈਰਾਂ ਦੀ ਖ਼ਾਕ ਹੋਣਾ, ਉਲਟਾ ਯਤਨ ਹੈ.#ਫਰੀਦਾ, ਲੋੜੇ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ,#ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ. (ਸ. ਫਰੀਦ)...
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਦੇਖੋ, ਬਿਰੋਧ। ੨. ਇੱਕ ਅਰਥਾਲੰਕਾਰ. ਕਿਸੇ ਵਸਤੁ, ਗੁਣ ਅਥਵਾ ਕਰਮ ਤੋਂ ਉਲਟਾ ਫਲ ਹੋਣਾ ਜਿੱਥੇ ਵਰਣਨ ਕਰੀਏ, ਸੇ "ਵਿਰੋਧ" ਅਲੰਕਾਰ ਹੈ.#ਦ੍ਰਵ੍ਯ ਕ੍ਰਿਯਾ ਗਨ ਸੇ ਜਹਾਂ ਉਪਜਤ ਕਾਜ ਵਿਰੁੱਧ.#ਤਾਂਕੋ ਕਹਿਤ ਵਿਰੋਧ ਹੈ, ਭੂਸਣ ਸੁਕਵਿ ਸੁਬੱਧ. (ਸ਼ਿਵਰਾਜਭੂਸਣ)#ਉਦਾਹਰਣ-#ਤੁਧ ਬਿਨ ਰੋਗ ਰਜਾਈਆਂ ਦਾ ਓਢਣ,#ਨਾਗ ਨਿਵਾਸਾਂ ਦਾ ਰਹਿਣਾ,#(ਹਜਾਰੇ ੧੦)#ਸਤਿਗੁਰੁ ਅਰਜਨ ਕੇ ਪ੍ਰੇਮਭਰੇ ਸ਼ਾਂਤਬੈਨ#ਸੁਨੇ ਜਬ ਚੰਦੂ, ਰਿਦੋ ਕ੍ਰੋਧ ਆਗ ਚਮਕੀ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. विरुद्घ- ਵਿਰੁੱਧ. ਉਲਟਾ. ਪ੍ਰਤਿਕੂਲ. ਮੁਖ਼ਾਲਿਫ। ੨. ਵਿਸ਼ੇਸ ਕਰਕੇ ਆਰੁੱਧ (ਰੋਕਿਆ ਹੋਇਆ) ਘੇਰਿਆ. "ਬਿਰੁੱਧਕੈ ਸੁ ਅੰਬਰੰ." (ਵਿਚਿਤ੍ਰ) ਆਕਾਸ਼ ਨੂੰ ਰੋਕਕੇ। ੩. ਵਿਰੋਧ ਦੀ ਥਾਂ ਭੀ ਬਿਰੁੱਧ ਸ਼ਬਦ ਵਰਤਿਆ ਹੈ- "ਬਿਰੁੱਧ ਨਿਵਰਤਨ ਭਯਾ." (ਪਾਰਸਾਵ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. निवर्त्त्न. ਸੰਗ੍ਯਾ- ਹਟਾਉਣ (ਪਿੱਛੇ ਮੋੜਨ) ਦੀ ਕ੍ਰਿਯਾ। ੨. ਵਰਜਨ (ਵਰਜਣਾ). ੩. ਜ਼ਮੀਨ ਦੀ ਇੱਕ ਮਿਣਤੀ, ਜੋ ੨੧੦ ਹੱਥ ਚੌੜੀ ਅਤੇ ਇਤਨੀ ਹੀ ਲੰਮੀ ਹੁੰਦੀ ਹੈ....
ਦੇਖੋ, ਭਯਉ. "ਨਿਰਧਨੰ ਭਯੰ ਧਨਵੰਤਹ." (ਸਹਸ ਮਃ ੫) ੨. ਸੰਗ੍ਯਾ- ਭੈਯਾ. ਭ੍ਰਾਤਾ. ਭਾਈ. "ਤੀਜੈ ਭਯਾ ਭਾਭੀ ਬੇਬ." (ਮਃ ੧. ਵਾਰ ਮਾਝ) ੩. ਸੰ. ਇੱਕ ਰਾਖਸੀ, ਜੋ ਕਾਲ ਦੀ ਭੈਣ, ਹੇਤਿ ਦੀ ਇਸਤ੍ਰੀ ਅਤੇ ਵਿਦ੍ਯੁਤਕੇਸ਼ ਦੀ ਮਾਤਾ ਸੀ....