binauबिनउ
ਸੰ. ਵਿਨਯ. ਸੰਗ੍ਯਾ- ਨਮ੍ਰਤਾ. ਹਲੀਮੀ। ੨. ਅਰਦਾਸ. ਬੇਨਤੀ. "ਬਿਨਉ ਲਕਉ ਗੁਰ ਪਾਸਿ." (ਸੋਦਰੁ) "ਦੁਇ ਕਰ ਜੋੜਿ ਇਨੁ ਬਿਨਉ ਕਰੀਜੈ." (ਮਾਝ ਮਃ ੫) ੩. ਪ੍ਰਣਾਮ. ਨਮਸਕਾਰ.
सं. विनय. संग्या- नम्रता. हलीमी। २. अरदास. बेनती. "बिनउ लकउ गुर पासि." (सोदरु) "दुइ कर जोड़ि इनु बिनउ करीजै." (माझ मः ५) ३. प्रणाम. नमसकार.
ਸੰ. ਸੰਗ੍ਯਾ- ਨੰਮ੍ਰ ਹੋਣ ਦਾ ਭਾਵ. ਹਲੀਮੀ। ੨. ਪ੍ਰਣਾਮ. ਨਮਸਕਾਰ। ੩. ਇੰਦ੍ਰੀਆਂ ਵਸ਼ ਕਰਨ ਵਾਲਾ ਅਭ੍ਯਾਸੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਨੀਵੇਂ ਹੋਣ ਦਾ ਭਾਵ. ਝੁਕਾਉ। ੨. ਹਲੀਮੀ....
ਫ਼ਾ. [حلیمی] ਹ਼ਲੀਮੀ. ਸੰਗ੍ਯਾ- ਖਿਮਾ. ਸਹਿਨਸ਼ੀਲਤਾ. ਨੰਮ੍ਰਤਾ. ਦੇਖੋ, ਹਿਲਮ....
ਸੰ. ਅਰ੍ਦ੍ਹ੍ਹ (ਮੰਗਣਾ) ਆਸ (ਆਸ਼ਾ). ਮੁਰਾਦ ਮੰਗਣ ਦੀ ਕ੍ਰਿਯਾ.#ਫ਼ਾ. [عرضداشت] ਅ਼ਰਜਦਾਸ਼੍ਤ. ਸੰਗ੍ਯਾ- ਪ੍ਰਾਰਥਨਾ. ਬੇਨਤੀ. ਵਿਨ੍ਯ. "ਅਰਦਾਸ ਬਿਨਾ ਜੋ ਕਾਜ ਸਿਧਾਵੈ." (ਤਨਾਮਾ) "ਅਰਦਾਸਿ ਸੁਨੀ ਭਗਤ ਅਪੁਨੇ ਕੀ." (ਸੋਰ ਮਃ ੫)#ਸਿੱਖ ਧਰਮ ਵਿੱਚ ਨਿੱਤ ਨੇਮ ਦੀ ਬਾਣੀ ਦਾ ਪਾਠ ਕਰਕੇ, ਅਤੇ ਹੋਰ ਅਨੇਕ ਕਾਰਜਾਂ ਦੀ ਨਿਰਵਿਘਨ ਪੂਰਤੀ ਲਈ, ਕੇਵਲ ਕਰਤਾਰ ਅੱਗੇ ਅਰਦਾਸ ਕਰਨੀ ਵਿਧਾਨ ਹੈ, ਅਤੇ ਅਰਦਾਸ ਕਰਨ ਵੇਲੇ ਦੋਵੇਂ ਹੱਥ ਜੋੜਕੇ ਖੜੇ ਹੋਣ ਦੀ ਆਗ੍ਯਾ ਹੈ, ਯਥਾ:-#"ਸੁਖ ਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ." (ਸਿਰੀ ਮਃ ੫)#"ਆਪੇ ਜਾਣੈ ਕਰੈ ਆਪਿ ਆਪੇ ਆਣੈ ਰਾਸਿ,#ਤਿਸੈ ਅਗੈ ਨਾਨਕਾ, ਖਲਿਇ ਕੀਚੈ ਅਰਦਾਸਿ."#(ਵਾਰ ਮਾਰੂ ੧. ਮਃ ੨)#"ਦੁਇ ਕਰ ਜੋਰਿ ਕਰਉ ਅਰਦਾਸਿ." (ਭੈਰ ਮਃ ੫)#"ਤੂੰ ਠਾਕੁਰ ਤੁਮ ਪਹਿ ਅਰਦਾਸਿ।#ਜੀਉ ਪਿੰਡੁ ਸਭ ਤੇਰੀ ਰਾਸਿ।#ਤੁਮ ਮਾਤ ਪਿਤਾ ਹਮ ਬਾਰਿਕ ਤੇਰੇ।#ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ।#ਕੋਇ ਨਾ ਜਾਨੈ ਤੁਮਰਾ ਅੰਤੁ।#ਊਚੇ ਤੇ ਊਚਾ ਭਗਵੰਤੁ।#ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ।#ਤੁਮ ਤੇ ਹੋਇ ਸੁ ਆਗਿਆਕਾਰੀ।#ਤੁਮਰੀ ਗਤਿ ਮਿਤਿ ਤੁਮ ਹੀ ਜਾਨੀ।#ਨਾਨਕ ਦਾਸ ਸਦਾ ਕੁਰਬਾਨੀ."#(ਸੁਖਮਨੀ)...
ਸੰ. ਵਿਨਤਿ. ਸੰਗ੍ਯਾ- ਪ੍ਰਣਾਮ. ਨਮਸਕਾਰ। ੨. ਵਿਨਯ. ਪ੍ਰਾਰਥਨਾ। ੩. ਨੰਮ੍ਰਤਾ. ਹਲੀਮੀ....
ਸੰ. ਵਿਨਯ. ਸੰਗ੍ਯਾ- ਨਮ੍ਰਤਾ. ਹਲੀਮੀ। ੨. ਅਰਦਾਸ. ਬੇਨਤੀ. "ਬਿਨਉ ਲਕਉ ਗੁਰ ਪਾਸਿ." (ਸੋਦਰੁ) "ਦੁਇ ਕਰ ਜੋੜਿ ਇਨੁ ਬਿਨਉ ਕਰੀਜੈ." (ਮਾਝ ਮਃ ੫) ੩. ਪ੍ਰਣਾਮ. ਨਮਸਕਾਰ....
ਸੰਗ੍ਯਾ- ਗੁੜ. ਸਿਆਹਕੰਦ. "ਜੈਸੇ ਭਾਂਤ ਮਾਖਿਕਾ ਗੁਰ ਸੋਂ." (ਚਰਿਤ੍ਰ ੧੦੮) ੨. ਸੰ. गुर ਧਾ- ਯਤਨ ਕਰਨਾ, ਉੱਦਮ ਕਰਨਾ, ਮਾਰਨਾ, ਨੁਕ਼ਸਾਨ ਕਰਨਾ, ਉਭਾਰਨਾ, ਉੱਚਾ ਕਰਨਾ। ੩. ਸੰ. गुरू ਗੁਰੂ. ਸੰਗ੍ਯਾ- ਇਹ ਸ਼ਬਦ ਗ੍ਰੀ (गृ) ਧਾਤੁ ਤੋਂ ਬਣਿਆ ਹੈ, ਇਸ ਦੇ ਅਰਥ ਹਨ ਨਿਗਲਣਾ ਅਤੇ ਸਮਝਾਉਣਾ, ਜੋ ਅਗ੍ਯਾਨ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤਤ੍ਵਗ੍ਯਾਨ ਸਮਝਾਉਂਦਾ ਹੈ, ਉਹ ਗੁਰੂ ਹੈ. ਗੁਰਬਾਣੀ ਵਿੱਚ ਗੁਰ, ਗੁਰੁ ਅਤੇ ਗੁਰੁ ਸ਼ਬਦ ਇੱਕ ਹੀ ਅਰਥ ਵਿੱਚ ਆਏ ਹਨ, ਯਥਾ- "ਗੁਰੁ ਅਪਨੇ ਬਲਿਹਾਰੀ." (ਸੋਰ ਮਃ ੫) "ਸੁਖਸਾਗਰੁ ਗੁਰੁ ਪਾਇਆ." (ਸੋਰ ਮਃ ੫) "ਅਪਨਾ ਗੁਰੂ ਧਿਆਏ." (ਸੋਰ ਮਃ ੫) ੪. ਧਰਮਉਪਦੇਸ੍ਟਾ. ਧਾਰਮਿਕ ਸਿਖ੍ਯਾ ਦੇਣ ਵਾਲਾ ਆਚਾਰਯ। ੫. ਮਤ ਦਾ ਆਚਾਰਯ. ਕਿਸੇ ਮਤ ਦੇ ਚਲਾਉਣ ਵਾਲਾ. "ਛਿਅ ਘਰ ਛਿਅ ਗੁਰ ਛਿਅ ਉਪਦੇਸ." (ਸੋਹਿਲਾ) ਦੇਖੋ, ਛਿਅ ਉਪਦੇਸ। ੬. ਪਤਿ. ਭਰਤਾ. "ਸੋਭਾਵੰਤੀ ਸੋਹਾਗਣੀ ਜਿਨਿ ਗੁਰ ਕਾ ਹੇਤ ਅਪਾਰੁ." (ਸ੍ਰੀ ਮਃ ੩) ੭. ਵ੍ਰਿਹਸਪਤਿ. ਦੇਵਗੁਰੁ. "ਕਹੁ ਗੁਰ ਗਜ ਸਿਵ ਸਭਕੋ ਜਾਨੈ." (ਗਉ ਕਬੀਰ) ੮. ਅੰਤਹਕਰਣ. ਮਨ. "ਕੁੰਭੇ ਬਧਾ ਜਲੁ ਰਹੈ, ਜਲੁ ਬਿਨੁ ਕੁੰਭ ਨ ਹੋਇ। ਗਿਆਨ ਕਾ ਬਧਾ ਮਨੁ ਰਹੈ, ਗੁਰ (ਮਨ) ਬਿਨੁ ਗਿਆਨ ਨ ਹੋਇ." (ਵਾਰ ਆਸਾ) ੯. ਵਿ- ਪੂਜ੍ਯ. "ਨਾਨਕ ਗੁਰ ਤੇ ਗੁਰ ਹੋਇਆ." (ਗੂਜ ਮਃ ੩) ੧੦. ਵਡਾ. ਪ੍ਰਧਾਨ. "ਕਉਨ ਨਾਮ ਗੁਰ ਜਾਕੈ ਸਿਮਰੈ ਭਵਸਾਗਰ ਕਉ ਤਰਈ?" (ਸੋਰ ਮਃ ੯) ੧੧. ਦੇਖੋ, ਗੁਰੁ....
ਕ੍ਰਿ. ਵਿ- ਕੋਲ. ਸਮੀਪ. "ਬਿਨਉ ਕਰਉ ਗੁਰ ਪਾਸਿ." (ਸੋਦਰ) "ਬਹੀਐ ਪੜੀਆ ਪਾਸ." (ਮਃ ੨. ਵਾਰ ਮਾਝ) ੨. ਕਿਨਾਰੇ. ਵੱਖ. "ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ." (ਨਟ ਮਃ ੪) "ਵਸਤੂ ਅੰਦਰਿ ਵਸਤੁ ਸਮਾਵੈ, ਦੂਜੀ ਹੋਵੈ ਪਾਸਿ." (ਵਾਰ ਆਸਾ) ੩. ਪਾਸ (ਫਾਂਸੀ) ਵਿੱਚ. "ਭਾਗਹੀਣ ਜਮਪਾਸਿ." (ਸੋਦਰੁ) ੪. ਸੰ. ਪਾਸ਼. ਸੰਗ੍ਯਾ- ਫਾਹੀ. ਫੰਦਾ. "ਨਾਰ ਕੰਠ ਗਰ ਗ੍ਰੀਵ ਭਨ ਗ੍ਰਹਤਾ ਬਹੁਰ ਬਖਾਨ। ਸਕਲ ਨਾਮ ਏ ਪਾਸਿ ਕੇ ਨਿਕਸਤ ਹੈਂ ਅਪ੍ਰਮਾਨ." (ਸਨਾਮਾ)...
ਇੱਕ ਖਾਸ ਬਾਣੀ, ਜਿਸ ਦਾ ਪਾਠ ਸੰਝ ਵੇਲੇ ਰਹਿਰਾਸ ਵਿੱਚ ਹੁੰਦਾ ਹੈ. ਇਸਦੇ ਮੁੱਢ- " ਸੋਦਰੁ ਕੇਹਾ ਸੋ ਘਰੁ ਕੇਹਾ"- ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ. ਜਿਵੇਂ ਈਸ਼ ਸ਼ਬਦ ਆਦਿ ਹੋਣ ਕਾਰਣ ਉਪਨਿਸਦ ਦਾ ਨਾਉਂ ਈਸ਼ਾਵਾਸ੍ਯ ਹੋ ਗਿਆ ਹੈ ਅਤੇ ਕੇਨੇਸਿਤੰ ਪਦ ਕਰਕੇ ਕੇਨ ਉਪਨਿਸਦ ਸਦਾਉਂਦੀ ਹੈ.#ਇਸ ਸੋਦਰੁ ਬਾਣੀ ਵਿੱਚ, ਕਰਤਾਰ ਦਾ ਕੋਈ ਖਾਸ ਦਰ (ਦ੍ਵਾਰ), ਜੋ ਅਗ੍ਯਾਨੀ ਮੰਨਦੇ ਹਨ, ਉਸ ਦਾ ਖੰਡਨ ਕਰਕੇ ਵਾਹਗੁਰੂ ਦਾ ਅਸਲ ਦਰ ਦੱਸਿਆ ਹੈ.¹...
ਵਿ- ਦ੍ਵਿ. ਦੋ. "ਦੁਇ ਕਰ ਜੋੜਿ ਕਰਉ ਅਰਦਾਸਿ." (ਸੂਹੀ ਮਃ ੫) ੨. ਦ੍ਵੈਤ. ਦੇਖੋ, ਬਰੀ....
ਜੋੜਕੇ. ਮੇਲਕੇ. "ਜੋੜਿ ਵਿਛੋੜੇ ਨਾਨਕ ਥਾਪਿ." (ਆਸਾ ਮਃ ੫)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....
ਸੰਗ੍ਯਾ- ਚੰਗੀ ਤਰਾਂ ਝੁਕਣ ਦੀ ਕ੍ਰਿਯਾ. ਨਮਸਕਾਰ। ੨. ਦੇਖੋ, ਪਰਿਣਾਮ....
ਸੰ. ਸੰਗ੍ਯਾ- ਨਮਸ੍ਕਾਰ. ਪ੍ਰਣਾਮ ਬੰਦਨਾ. "ਨਮਸਕਾਰ ਡੰਡਉਤ ਬੰਦਨਾ." (ਬਿਲਾ ਮਃ ੫)...