bichhūāबिछूआ
ਸੰਗ੍ਯਾ- ਇਸਤ੍ਰੀਆਂ ਦੇ ਪੈਰ ਦਾ ਇੱਕ ਗਹਿਣਾ। ੨. ਬਿੱਛੂ ਦੇ ਡੰਗ ਜੇਹਾ ਟੇਢਾ ਪੇਸ਼ਕਬਜ. "ਬਿਛੂਆ ਅਰੁ ਬਾਨੰ ਸੁਕਸ ਕਮਾਨੰ." (ਰਾਮਾਵ) ੩. ਦੇਖੋ. ਬਿਛੂ.
संग्या- इसत्रीआं दे पैर दा इॱक गहिणा। २. बिॱछू दे डंग जेहा टेढा पेशकबज. "बिछूआ अरु बानं सुकस कमानं." (रामाव) ३. देखो. बिछू.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਦੇਖੋ, ਗਹਣਾ....
ਸੰਗ੍ਯਾ- ਦੰਸ਼. ਜ਼ਹਿਰੀਲੇ ਜੀਵਾਂ ਦਾ ਦੰਦ ਮਾਰਨ ਦਾ ਭਾਵ। ੨. ਡੇਮ੍ਹੂ ਬਿੱਛੂ ਮੱਛਰ ਆਦਿ ਜੀਵਾਂ ਦਾ ਤਿੱਖਾ ਕੰਡਾ, ਜਿਸ ਵਿੱਚ ਜ਼ਹਿਰ ਹੁੰਦੀ ਹੈ. ਨੇਸ਼. "ਮਛਰ ਡੰਗ ਸਾਇਰ ਭਰ ਸੁਭਰੁ." (ਤੁਖਾ ਬਾਰਹਮਾਹਾ) ੩. ਸਮਾਂ. ਵੇਲਾ। ੪. ਸਵੇਰ ਅਤੇ ਆਥਣ ਦਾ ਸਮਾਂ, ਜਿਵੇਂ- ਉਸ ਨੂੰ ਦੋ ਡੰਗ ਰੋਟੀ ਖਵਾਈ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...
ਫ਼ਾ. [پیشقبضہ] ਪੇਸ਼ਕ਼ਬਜ. ਸੰਗ੍ਯਾ- ਜਿਸ ਦਾ ਕਬਜਾ ਪੇਟੀ ਵਿੱਚ ਸਾਮ੍ਹਣੇ ਹੋਵੇ. ਕਰਦ ਦੇ ਆਕਾਰ ਦਾ ਇੱਕ ਸ਼ਸਤ੍ਰ....
ਸੰਗ੍ਯਾ- ਇਸਤ੍ਰੀਆਂ ਦੇ ਪੈਰ ਦਾ ਇੱਕ ਗਹਿਣਾ। ੨. ਬਿੱਛੂ ਦੇ ਡੰਗ ਜੇਹਾ ਟੇਢਾ ਪੇਸ਼ਕਬਜ. "ਬਿਛੂਆ ਅਰੁ ਬਾਨੰ ਸੁਕਸ ਕਮਾਨੰ." (ਰਾਮਾਵ) ੩. ਦੇਖੋ. ਬਿਛੂ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. वृश्चिक- ਵ੍ਰਿਸ਼੍ਚਿਕ. ਇੱਕ ਜ਼ਹਰੀਲਾ ਜੀਵ, ਜਿਸ ਦੀ ਪੂਛ ਦੇ ਸਿਰੇ ਜ਼ਹਿਰ ਵਾਲਾ ਕੰਡਾ ਹੁੰਦਾ ਹੈ, ਬਿੱਛੂ. ਅਠੂਹਾਂ Scorpion "ਨਾਮ ਸੁਨਤ ਜਨੁ ਬਿਛੂਅ ਡਸਾਨਾ." (ਰਾਮ ਮਃ ੫)...