bāhanaबाहण
ਸੰਗ੍ਯਾ- ਸ਼ਸਤ੍ਰ ਵਾਹੁਣ ਦੀ ਕ੍ਰਿਯਾ. ਸ਼ਸਤ੍ਰ ਦਾ ਪ੍ਰਹਾਰ. "ਅਸਟਾਇਧ ਬਾਹਣ." (ਅਕਾਲ) ਦੇਖੋ, ਅਸਟਾਇਧ। ੨. ਵਾਹਿਆ ਹੋਇਆ ਖੇਤ। ੩. ਦੇਖੋ, ਵਾਹਨ.
संग्या- शसत्र वाहुण दी क्रिया. शसत्र दा प्रहार. "असटाइध बाहण." (अकाल) देखो, असटाइध। २. वाहिआ होइआ खेत। ३. देखो, वाहन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰਗ੍ਯਾ- ਵਾਰ. ਆਘਾਤ. ਚੋਟ. ਸੱਟ....
ਅਸ੍ਟ- ਆਯੁਧ. ਯੁੱਧ ਦੇ ਅੱਠ ਸਾਧਨ ਰੂਪ ਸ਼ਸਤ੍ਰ. "ਅਸਟਾਇਧ ਚਮਕੈ." (ਅਕਾਲ) ਦੁਰਗਾ ਦੇ ਅੱਠ ਹੱਥਾਂ ਵਿੱਚ ਫੜੇ ਹੋਏ ਅੱਠ ਸ਼ਸਤ੍ਰ. "ਘੰਟਾ ਗਦਾ ਤ੍ਰਿਸੂਲ ਅਸਿ ਸੰਖ ਸਰਾਸਨ ਬਾਨ, ਚਕ੍ਰ ਬਕ੍ਰ ਕਰ ਮੇ ਲਿਯੇ ਜਨੁ ਗ੍ਰੀਖਮ ਰਿਤੁ ਭਾਨ." (ਚੰਡੀ ੧) ਘੰਟਾ ਅਤੇ ਸੰਖ ਇਸ ਲਈ ਆਯੁਧ ਹਨ ਕਿ ਇਹ ਯੁੱਧ ਵਿੱਚ ਸਹਾਇਕ ਹਨ. ਦੇਖੋ, ਆਯੁਧ....
ਸੰਗ੍ਯਾ- ਸ਼ਸਤ੍ਰ ਵਾਹੁਣ ਦੀ ਕ੍ਰਿਯਾ. ਸ਼ਸਤ੍ਰ ਦਾ ਪ੍ਰਹਾਰ. "ਅਸਟਾਇਧ ਬਾਹਣ." (ਅਕਾਲ) ਦੇਖੋ, ਅਸਟਾਇਧ। ੨. ਵਾਹਿਆ ਹੋਇਆ ਖੇਤ। ੩. ਦੇਖੋ, ਵਾਹਨ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਵਸ਼ (ਜ਼ੋਰ) ਲਗਾਇਆ. "ਇਨ ਕਾ ਵਾਹਿਆ ਕਛੁ ਨ ਵਸਾਈ." (ਗੌਂਡ ਮਃ ੪) ੨. ਦੇਖੋ, ਬਾਹਣਾ....
ਸੰ. ਕ੍ਸ਼ੇਤ੍ਰ. ਸੰਗ੍ਯਾ- ਪ੍ਰਿਥਿਵੀ. ਭੂਮਿ। ੨. ਉਹ ਅਸਥਾਨ ਜਿੱਥੇ ਅੰਨ ਬੀਜਿਆ ਜਾਵੇ. "ਖੇਤ ਖਸਮ ਕਾ ਰਾਖਾ ਉਠਿਜਾਇ." (ਗਉ ਮਃ ੫) ੩. ਦੇਹ. ਸ਼ਰੀਰ. "ਖੇਤ ਹੀ ਕਰਹੁ ਨਿਬੇਰਾ." (ਮਾਰੂ ਕਬੀਰ) ੪. ਉਤਪੱਤੀ ਦਾ ਅਸਥਾਨ। ੫. ਇਸਤ੍ਰੀ. ਜੋਰੂ. "ਰੰਚਕ ਰੇਤ ਖੇਤ ਤਨ ਨਿਰਮਿਤ." (ਸਵੈਯੇ ਸ਼੍ਰੀ ਮੁਖਵਾਕ ਮਃ ੫) ੬. ਅੰਤਹਕਰਣ। ੭. ਇੰਦ੍ਰਿਯ। ੮. ਸੁਪਾਤ੍ਰ. ਅਧਿਕਾਰੀ. "ਖੇਤੁ ਪਛਾਣੈ ਬੀਜੈ ਦਾਨੁ." (ਸਵਾ ਮਃ ੧) ੯. ਰਣਭੂਮਿ. ਮੈਦਾਨੇਜੰਗ. "ਪੁਰਜਾ ਪੁਰਜਾ ਕਟਿਮਰੈ ਕਬਹੂ ਨ ਛਾਡੈ ਖੇਤੁ." (ਮਾਰੂ ਕਬੀਰ) ੧੦. ਤੀਰਥਅਸਥਾਨ....
ਸੰ. ਸੰਗ੍ਯਾ- ਜਿਸ ਨਾਲ ਪਹੁਚਾਇਆ (ਲੈਜਾਇਆ) ਜਾਂਦਾ ਹੈ, ਸਵਾਰੀ. ਯਾਨ. ਦੇਵਤਿਆਂ ਦੇ ਭਿੰਨ ਭਿੰਨ ਵਾਹਨ ਪੁਰਾਣਾਂ ਵਿੱਚ ਲਿਖੇ ਹਨ- ਬ੍ਰਹਮਾ ਅਤੇ ਸਰਸ੍ਵਤੀ ਦਾ ਹੰਸ, ਵਿਸਨੁ ਦਾ ਗਰੁੜ, ਸ਼ਿਵ ਦਾ ਬੈਲ, ਗਣੇਸ਼ ਦਾ ਚੂਹਾ, ਇੰਦ੍ਰ ਦਾ ਹਾਥੀ ਅਤੇ ਘੋੜਾ, ਯਮ ਦਾ ਝੋਟਾ, ਕਾਰਤਿਕੇਯ ਦਾ ਮੋਰ, ਕਾਮਦੇਵ ਦਾ ਤੋਤਾ, ਸੂਰਜ ਦਾ ਸਤ ਘੋੜਿਆ ਵਾਲਾ ਰਥ, ਚੰਦ੍ਰਮਾ ਦਾ ਦਸ ਘੋੜਿਆਂ ਵਾਲਾ ਰਥ, ਅਗਨਿ ਅਤੇ ਮੰਗਲ ਦਾ ਮੀਢਾ, ਸ਼ਨਿ ਅਤੇ ਰਾਹੂ ਦਾ ਗਿਰਝ (ਗਿੱਧ), ਬੁੱਧ ਅਤੇ ਦੁਰਗਾ ਦਾ ਸ਼ੇਰ, ਕੁਬੇਰ ਦਾ ਨਰ,¹ ਭੈਰਵ ਦਾ ਕੁੱਤਾ, ਸ਼ੀਤਲਾ ਦਾ ਗਧਾ, ਮਨਸਾਦੇਵੀ ਦਾ ਸੱਪ ਅਤੇ ਲੱਛਮੀ ਕਾ ਕੰਨਖਜੂਰਾ....