bārashaबारश
ਫ਼ਾ. [بارِش] ਬਾਰਿਸ਼. ਸੰਗ੍ਯਾ- - ਵ੍ਰਿਸ੍ਟਿ. ਮੀਂਹ। ੨. ਦੇਖੋ, ਬਾਰਸਿ.
फ़ा. [بارِش] बारिश. संग्या- - व्रिस्टि. मींह। २. देखो, बारसि.
ਦੇਖੋ, ਬਾਰਸ਼....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਰਖਾ. ਬਾਰਿਸ਼ (ਸੰ. मिह्. ਧਾ- ਗਿੱਲਾ ਕਰਨਾ, ਸਿੰਜਣਾ). ਦੇਖੋ, ਮੀਹਿ ਅਤੇ ਮੀਹੁ....
ਸੰਗ੍ਯਾ- ਚੰਦ੍ਰਮਾ ਦੀ ਬਾਰ੍ਹਵੀਂ ਤਿਥਿ. ਦ੍ਵਾਦਸ਼ੀ. "ਬਾਰਸਿ ਬਾਰਹ ਉਗਵੈ ਸੂਰ." (ਗਉ ਥਿਤੀ ਕਬੀਰ) ਬਾਰਾਂ ਸੂਰਜ ਦੇ ਪ੍ਰਕਾਸ਼ ਤੋਂ ਭਾਵ ਆਤਮਗ੍ਯਾਨ ਦਾ ਚਮਤਕਾਰ ਹੈ....