bahorhuबहोड़ु
ਵਿ- ਬਹੋੜਨ ਵਾਲਾ. ਮੋੜਨ ਵਾਲਾ. ਦੇਖੋ, ਬਹੋਰਨ. "ਗਈਬਹੋੜੁ ਬੰਦੀਛੋੜੁ ਨਿਰੰਕਾਰ ਦੁਖਦਾਰੀ." (ਸੋਰ ਮਃ ੫)
वि- बहोड़न वाला. मोड़न वाला. देखो, बहोरन. "गईबहोड़ु बंदीछोड़ु निरंकार दुखदारी." (सोर मः ५)
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਕ੍ਰਿ- ਬਹੁਰ- ਆਨਯਨ. ਫਿਰ ਲਿਆਉਣਾ. ਲੌਟਾਨਾ. ਮੋੜਨਾ. "ਨਾਮੇ ਕੇ ਸੁਆਮੀ ਸੀਅ ਬਹੋਰੀ." (ਸੋਰ ਨਾਮਦੇਵ) "ਹਰਿ ਗਇਆ ਬਹੋਰੈ ਬਿਤ." (ਸ. ਕਬੀਰ)...
ਵੀਤੀ ਨੂੰ ਮੋੜਨ ਵਾਲਾ। ੨. ਬਿਗੜੀ ਬਾਤ ਨੂੰ ਸੁਧਾਰਨ ਵਾਲਾ. "ਗਈਬਹੋਰ ਗਰੀਬਨਿਵਾਜੂ." (ਤੁਲਸੀ) ਦੇਖੋ, ਗਈ ੨....
ਵਿ- ਕੈਦ ਤੋਂ ਛੁਡਾਉਣ ਵਾਲਾ. ਰਿਹਾਈ ਦੇਣ ਵਾਲਾ. ਨਿਰਬੰਧ ਕਰਤਾ. "ਗਈ ਬਹੋੜੁ ਬੰਦੀਛੋੜੁ." (ਸੋਰ ਮਃ ੫) "ਰਾਖਿ- ਲੇਹਿ ਮੇਰੇ ਸਾਹਿਬ, ਬੰਦੀਮੋਚ." (ਮਾਝ ਬਾਰਹਮਾਹਾ) ੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ, ਜਿਨ੍ਹਾਂ ਨੇ ਸੰਮਤ ੧੬੭੪ ਵਿੱਚ ਸ਼ਾਹੀ ਕੈਦੀ (ਬਵੰਜਾ ਰਈਸ) ਗਵਾਲਿਯਰ ਦੇ ਕਿਲੇ ਤੋਂ ਛੁਡਵਾਏ ਸਨ. ਗੁਰੂ ਸਾਹਿਬ ਦੇ ਇਸ ਪਵਿਤ੍ਰ ਅਸਥਾਨ ਪੁਰ ਮੁਸਲਮਾਨ ਪੁਜਾਰੀਆਂ ਦੇ ਕਬਜਾ ਕੀਤਾ ਹੋਇਆ ਹੈ ਅਤੇ ਨਾਮ "ਬੰਦੀਛੋੜ ਦਾਤਾ" ਹੈ। ੩. ਜੱਸਾਸਿੰਘ ਆਹਲੂਵਾਲੀਆ, ਜਿਸ ਨੇ ਦੁੱਰਾਨੀ ਦੀ ਕੈਦ ਤੋਂ ਬਹੁਤ ਲੋਕ ਛੁਡਾਏ. ਦੇਖੋ, ਜੱਸਾਸਿੰਘ।#੪. ਰਾਜਾ ਅਮਰਸਿੰਘ ਪਟਿਆਲਾਪਤੀ, ਜਿਸ ਨੇ ਸੰਮਤ ੧੮੨੪ ਵਿੱਚ ਅਹਮਦਸ਼ਾਹ ਅਬਦਾਲੀ ਤੋਂ ਵੀਹ ਹਜ਼ਾਰ ਹਿੰਦੂ ਰਿਹਾ ਕਰਵਾਏ....
ਦੇਖੋ, ਨਿਰਾਕਾਰ. "ਨਿਰੰਕਾਰ ਆਕਾਰ ਆਪਿ." (ਸੁਖਮਨੀ) ੨. ਸੰਗ੍ਯਾ- ਪਾਰਬ੍ਰਹਮ, ਜਿਸ ਦਾ ਕੋਈ ਆਕਾਰ ਨਹੀਂ. "ਨਿਰੰਕਾਰ ਕੈ ਦੇਸਿ ਜਾਹਿ." (ਸੋਰ ਮਃ ੧)...
ਵਿ- ਦੁੱਖਨਾਸ਼ਕ. ਦੁਃਖਵਿਦਾਰਕ. "ਨਿਰੰਕਾਰ ਦੁਖਦਾਰੀ." (ਸੋਰ ਮਃ ੫) ਦੇਖੋ, ਦਾਰੀ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....