dhukhadhārīदुखदारी
ਵਿ- ਦੁੱਖਨਾਸ਼ਕ. ਦੁਃਖਵਿਦਾਰਕ. "ਨਿਰੰਕਾਰ ਦੁਖਦਾਰੀ." (ਸੋਰ ਮਃ ੫) ਦੇਖੋ, ਦਾਰੀ.
वि- दुॱखनाशक. दुःखविदारक. "निरंकार दुखदारी." (सोर मः ५) देखो, दारी.
ਦੇਖੋ, ਨਿਰਾਕਾਰ. "ਨਿਰੰਕਾਰ ਆਕਾਰ ਆਪਿ." (ਸੁਖਮਨੀ) ੨. ਸੰਗ੍ਯਾ- ਪਾਰਬ੍ਰਹਮ, ਜਿਸ ਦਾ ਕੋਈ ਆਕਾਰ ਨਹੀਂ. "ਨਿਰੰਕਾਰ ਕੈ ਦੇਸਿ ਜਾਹਿ." (ਸੋਰ ਮਃ ੧)...
ਵਿ- ਦੁੱਖਨਾਸ਼ਕ. ਦੁਃਖਵਿਦਾਰਕ. "ਨਿਰੰਕਾਰ ਦੁਖਦਾਰੀ." (ਸੋਰ ਮਃ ੫) ਦੇਖੋ, ਦਾਰੀ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. दारिन. ਵਿ- ਵਿਦਾਰਣ ਕਰਤਾ. ਚੀਰਨ ਵਾਲਾ. "ਨਿਰੰਕਾਰੁ ਦੁਖਦਾਰੀ." (ਸੋਰ ਮਃ ੫) ੨. ਫ਼ਾ. [داری] ਤੂ ਰਖਦਾ ਹੈਂ।। ੩. ਦੂਜੇ ਸ਼ਬਦ ਦੇ ਅੰਤ ਦਾਰੀ ਸ਼ਬਦ ਰੱਖਣ ਦਾ ਅਰਥ ਦਿੰਦਾ ਹੈ, ਜਿਵੇਂ- ਰਾਜ਼ਦਾਰੀ. "ਪਰ ਸਿੰਘਨ ਤੈਂ ਮੁਲਕ ਦੀ ਨਹਿ ਦਾਰੀ ਥਾਈ." (ਪੰਪ੍ਰ) ਮੁਲਕ ਨੂੰ ਕਾਬੂ ਰੱਖਣ ਦੀ ਕ੍ਰਿਯਾ ਨਾ ਹੋਸਕੀ। ੪. ਦਾੜੀ. ਸਮਸ਼੍ਰ. ਰੀਸ਼. "ਵਾਂਕੀ ਕਰ ਦਾਰੀ ਧਰੀ." (ਚਰਿਤ੍ਰ ੨੨) ਦਾੜ੍ਹੀ ਹੱਥ ਫੜੀ....