ਬਹਿਰ

bahiraबहिर


ਦੇਖੋ, ਬਹਰ। ੨. ਸੰ. ਵਹਿਰ. (वहिम) ਕ੍ਰਿ. ਵਿ- ਬਾਹਰ। ੩. ਬਿਨਾ। ੪. ਸੰਗ੍ਯਾ- ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਵਾਨੀਗੜ੍ਹ ਵਿੱਚ ਇੱਕ ਪਿੰਡ, ਇਸ ਤੋਂ ਪੱਛਮ ਵੱਲ ਕੋਲ ਹੀ ਸ੍ਰੀ ਗੁਰੂ ਤੇਗਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਚੰਗਾ ਬਣਿਆ ਹੋਇਆ ਹੈ. ਨਾਲ ੫੦ ਵਿੱਘੇ ਜ਼ਮੀਨ ਰਿਆਸਤ ਵੱਲੋਂ ਹੈ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਕੈਥਲ ਤੋਂ ਦਸ ਮੀਲ ਦੇ ਕ਼ਰੀਬ ਉੱਤਰ ਹੈ.


देखो, बहर। २. सं. वहिर. (वहिम) क्रि. वि- बाहर। ३. बिना। ४. संग्या- रिआसत पटिआला, नजामत सुनाम, तसील थाणा भवानीगड़्ह विॱच इॱक पिंड, इस तों पॱछम वॱल कोल ही स्री गुरू तेगबहादुर जी दा गुरद्वारा है, जो चंगा बणिआ होइआ है. नाल ५० विॱघे ज़मीन रिआसत वॱलों है. पुजारी सिंघ है. रेलवे सटेशन कैथल तों दस मील दे क़रीब उॱतर है.