badhhika, badhhikuबधिक, बधिकु
ਸੰ. ਬੱਧਕ. ਸੰਗ੍ਯਾ- ਕੈਦੀ. ਬੰਧੂਆ. "ਸਾਕਤ ਮੂੜ ਮਾਇਆ ਕੇ ਬਧਿਕ." (ਬਿਲਾ ਮਃ ੪) ੨. ਸੰ. ਬਧਕ. ਸ਼ਿਕਾਰੀ. "ਬਧਿਕੁ ਉਧਾਰਿਓ ਖਮਿ ਪ੍ਰਹਾਰ." (ਬਸੰ ਅਃ ਮਃ ੫) ਦੇਖੋ, ਖਮਿ.
सं. बॱधक. संग्या- कैदी. बंधूआ. "साकत मूड़ माइआ के बधिक." (बिला मः ४) २. सं. बधक. शिकारी. "बधिकु उधारिओ खमि प्रहार." (बसं अः मः ५) देखो, खमि.
ਸੰ. ਵਿ- ਬੰਨ੍ਹਣ ਵਾਲਾ। ੨. ਸੰਗ੍ਯਾ- ਰੱਸੀ। ੩. ਗਹਿਣੇ (ਰੇਹਨ) ਰੱਖੀ ਵਸਤੁ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [قیَدی] ਵਿ- ਬੰਧੂਆ....
ਬੰਧਿਆ ਹੋਇਆ. ਕੈਦੀ....
ਸੰ. ਸ਼ਾਕ੍ਤ. ਵਿ- ਸ਼ਕਤਿ ਦਾ ਉਪਾਸਕ. ਦੁਰਗਾਪੂਜਕ. ਕਾਲੀ ਦਾ ਭਗਤ। ੨. ਸੰਗ੍ਯਾ- ਸ਼ਾਕ੍ਤ ਮਤ, ਜਿਸ ਵਿੱਚ ਸ਼ਕ੍ਤਿ ਹੀ ਸਾਰੇ ਦੇਵਤਿਆਂ ਤੋਂ ਪ੍ਰਧਾਨ ਹੈ. ਸ਼ਾਕ੍ਤ ਲੋਕ ਦਸ ਮਹਾਵਿਦ੍ਯਾ ਅਰਥਾਤ ਦਸ਼ ਦੇਵੀਆਂ ਦੀ ਉਪਾਸਨਾ ਕਰਦੇ ਹਨ- ਕਾਲੀ, ਤਾਰਾ, ਸੋੜਸ਼ੀ, ਭੁਵਨੇਸ਼੍ਵਰੀ, ਭੈਰਵੀ, ਛਿੰਨ- ਮਸ੍ਤਾ, ਧੂਮਾਵਤੀ, ਵਗਲਾ, ਮਾਤੰਗੀ ਅਤੇ ਕਮਲਾ। ੩. ਅ਼. [ساقط] ਸਾਕ਼ਤ਼. ਵਿ- ਪਤਿਤ. ਡਿਗਿਆ ਹੋਇਆ. "ਸਾਕਤ ਹਰਿਰਸ ਸਾਦੁ ਨ ਜਾਣਿਆ." (ਸੋਹਿਲਾ) "ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗ." (ਗਉ ਮਃ ੫) "ਸਾਕਤੁ ਮੂੜ ਲਗੇ ਪਚਿ ਮੁਇਓ." (ਗਉ ਅਃ ਮਃ ੪)...
ਦੇਖੋ, ਮੂਢ ਅਤੇ ਮੂੜ੍ਹ....
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਸੰ. ਬੱਧਕ. ਸੰਗ੍ਯਾ- ਕੈਦੀ. ਬੰਧੂਆ. "ਸਾਕਤ ਮੂੜ ਮਾਇਆ ਕੇ ਬਧਿਕ." (ਬਿਲਾ ਮਃ ੪) ੨. ਸੰ. ਬਧਕ. ਸ਼ਿਕਾਰੀ. "ਬਧਿਕੁ ਉਧਾਰਿਓ ਖਮਿ ਪ੍ਰਹਾਰ." (ਬਸੰ ਅਃ ਮਃ ੫) ਦੇਖੋ, ਖਮਿ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....
ਵਿ- ਵਧ (ਹਤ੍ਯਾ) ਕਰਨ ਵਾਲਾ. ਹਿੰਸਕ। ੨. ਸੰਗ੍ਯਾ- ਫੰਧਕ. ਸ਼ਿਕਾਰੀ। ੩. ਸੰ. बद्घक- ਬੱਧਕ. ਕੈਦੀ. ਬੰਧੂਆ, "ਤ੍ਰੈਗੁਣ ਬਧਕ ਮੁਕਤਿ ਨਿਰਾਰੀ." (ਮਾਰੂ ਸੋਲਹੇ ਮਃ ੩)...
ਵਿ- ਸ਼ਿਕਾਰ ਖੇਡਣ ਵਾਲਾ। ੨. ਖ਼ਾ. ਵਿਭਚਾਰੀ. ਪਰਇਸਤ੍ਰੀਗਾਮੀ....
ਸੰ. ਬੱਧਕ. ਸੰਗ੍ਯਾ- ਕੈਦੀ. ਬੰਧੂਆ. "ਸਾਕਤ ਮੂੜ ਮਾਇਆ ਕੇ ਬਧਿਕ." (ਬਿਲਾ ਮਃ ੪) ੨. ਸੰ. ਬਧਕ. ਸ਼ਿਕਾਰੀ. "ਬਧਿਕੁ ਉਧਾਰਿਓ ਖਮਿ ਪ੍ਰਹਾਰ." (ਬਸੰ ਅਃ ਮਃ ੫) ਦੇਖੋ, ਖਮਿ....
ਤੀਰ ਨਾਲ. ਬਾਣ ਸੇ। ੨. ਤੀਰ ਦਾ ਦੇਖੋ, ਖਮ ੩. "ਬਧਿਕੁ ਉਧਾਰਿਓ ਖਮਿ ਪ੍ਰਹਾਰ" (ਬਸੰਃ ਅਃ ਮਃ ੫) ਤੀਰ ਦਾ ਵਾਰ ਕਰਨ ਵਾਲੇ ਬਧਕ ਨੂੰ ਉਧਾਰਿਆ....
ਸੰਗ੍ਯਾ- ਵਾਰ. ਆਘਾਤ. ਚੋਟ. ਸੱਟ....