badhaphēlī, badhaphailīबदफेली, बदफैली
ਫ਼ਾ. [بدفِعلی] ਵਿ- ਬੁਰਾ ਆਚਾਰ ਕਰਨ ਵਾਲਾ ਕੁਕਰਮੀ. ਦੇਖੋ, ਬਦਫੇਲ. ੨. "ਬਦਫੈਲੀ ਕਿਆ ਹਾਲੁ?" (ਸ੍ਰੀ ਅਃ ਮਃ ੧) ੨. ਸੰਗ੍ਯਾ- ਕੁਕਰਮ. ਦੇਖੋ, ਬਦਫੇਲ ੧. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)
फ़ा. [بدفِعلی] वि- बुरा आचार करन वाला कुकरमी. देखो, बदफेल. २. "बदफैली किआ हालु?" (स्री अः मः १) २. संग्या- कुकरम. देखो, बदफेल १. "खाइ खाइ करै बदफैली." (माझ मः ५)
ਵਿ- ਖ਼ਰਾਬ. ਮੰਦ. ਜੋ ਚੰਗਾ ਨਹੀਂ. "ਬੁਰਾ ਭਲਾ ਨ ਪਛਾਣਦੀ." (ਸ੍ਰੀ ਮਃ ੫) ੨. ਸੰਗ੍ਯਾ- ਵਿਧਵਾ ਹੋਣ ਪੁਰ ਮਾਪਿਆਂ ਵੱਲੋਂ ਇਸਤ੍ਰੀ ਨੂੰ ਮਿਲਿਆ ਧਨ ਵਸਤ੍ਰ ਗਹਿਣੇ ਆਦਿ ਸਾਮਾਨ। ੩. ਅੰਗੂਠੇ ਅਤੇ ਉਂਗਲ ਦਾ ਪਾਕਾ. ਦੇਖੋ, ਬੁਰਨਾਮਾ....
ਦੇਖੋ, ਅਚਾਰ. "ਗਾਵੈ ਕੋ ਗੁਣ ਵਡਿਆਈ ਆਚਾਰ." (ਜਪੁ)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਵਿ- ਬੁਰਾ ਕੰਮ ਕਰਨ ਵਾਲਾ....
ਫ਼ਾ. [بدفِعل] ਬਦਿਫ਼ਅ਼ਲ. ਸੰਗ੍ਯਾ- ਬਦ (ਬੁਰਾ) ਫ਼ਿਅ਼ਲ (ਕਰਮ). ਕੁਕਰਮ। ੨. ਵਿ- ਬੁਰਾ ਕਰਮ ਕਰਨ ਵਾਲਾ. ਕੁਕਰਮੀ....
ਫ਼ਾ. [بدفِعلی] ਵਿ- ਬੁਰਾ ਆਚਾਰ ਕਰਨ ਵਾਲਾ ਕੁਕਰਮੀ. ਦੇਖੋ, ਬਦਫੇਲ. ੨. "ਬਦਫੈਲੀ ਕਿਆ ਹਾਲੁ?" (ਸ੍ਰੀ ਅਃ ਮਃ ੧) ੨. ਸੰਗ੍ਯਾ- ਕੁਕਰਮ. ਦੇਖੋ, ਬਦਫੇਲ ੧. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)...
ਕੀਤਾ. ਕਰਿਆ. ਕੀਆ. "ਮਨਮੁਖ ਲੂਣਹਰਾਮ ਕਿਆ ਨ ਜਾਣਿਆ." (ਵਾਰ ਮਾਝ ਮਃ ੧) ੨. ਕਾ. ਕੀ. ਕੇ. "ਤਿਸ ਕਿਆ ਗੁਣਾ ਕਾ ਅੰਤ ਨ ਪਾਇਆ." (ਰਾਮ ਅਃ ਮਃ ੩) ੩. ਕ੍ਰਿ. ਵਿ- ਕਿਸੇ ਤਰਾਂ. ਕਿਸੀ ਪ੍ਰਕਾਰ. "ਅਤੁਲ ਨ ਜਾਈ ਕਿਆ ਮਿਨਾ." (ਮਾਰੂ ਸੋਲਹੇ ਮਃ ੫) ਅਤੁਲ ਕਰਤਾਰ ਕਿਸੀ ਤਰਾਂ ਮਿਣਿਆ ਨਹੀਂ ਜਾਂਦਾ। ੪. ਸਰਵ- ਕ੍ਯਾ. ਕੀ. "ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ?" (ਸੂਹੀ ਮਃ ੫) ੫. ਵ੍ਯ- ਪ੍ਰਸ਼ਨ ਬੋਧਕ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਖੋਟਾ ਕਰਮ. ਨੀਚ ਕਰਮ. ਬੁਰਾ ਕੰਮ। ੨. ਦੇਖੋ, ਸੱਤ ਕੁਕਰਮ....
ਖਾਂਦਾ ਹੈ. "ਭੋਗੀ ਹੋਵੈ ਖਾਇ." (ਸੂਹੀ ਮਃ ੧) ੨. ਸਹਾਰਦਾ ਹੈ. "ਮੁਹੇ ਮੁਹਿ ਪਾਣਾ ਖਾਇ." (ਵਾਰ ਆਸਾ) ੩. ਕ੍ਰਿ. ਵਿ- ਖਵਾਇ. ਖੁਲਾਕੇ. "ਮਾਤਾ ਪ੍ਰੀਤਿ ਕਰੇ ਪੁਤੁ ਖਾਇ." (ਗਉ ਮਃ ੪) ੪. ਖਾਕੇ. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)...
ਸੰ. ਮਧ੍ਯ. ਵਿੱਚ. ਭੀਤਰ. "ਮਾਝ ਬਨਾਰਸਿ ਗਾਊ ਰੇ." (ਗਉ ਕਬੀਰ) ੨. ਇੱਕ ਰਾਗ, ਜੋ ਸੰਪੂਰਣ ਜਾਤਿ ਦਾ ਹੈ ਇਸ ਵਿੱਚ ਰਿਸਕ ਮੱਧਮ ਪੰਚਮ ਅਤੇ ਧੈਵਤ ਸ਼ੁਧ, ਗਾਂਧਾਰ ਅਤੇ ਨਿਸਾਦ ਦੋਵੇ, ਸ਼ੁੱਧ ਅਤੇ ਕੋਮਲ ਲਗਦੇ ਹਨ. ਗ੍ਰਹਸੁਰ ਅਤੇ ਵਾਦੀ ਸੜਜ, ਸੰਵਾਦੀ ਰਿਸ਼ਟ ਅਤੇ ਅਨੁਵਾਦੀ ਗਾਂਧਾਰ ਹੈ. ਗਾਉਣ ਦਾ ਵੇਲਾ ਦਿਨ ਦਾ ਚੌਥਾ ਪਹਿਰ ਹੈ, ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਝ ਦਾ ਨੰਬਰ ਦੂਜਾ ਹੈ.#ਬਾਣੀਬਿਉਰੇ ਵਿੱਚ "ਬੁਧਪ੍ਰਕਾਸ਼ ਦਰਪਨ" ਦਾ ਹਵਾਲਾ ਦੇਕੇ ਲਿਖਿਆ ਹੈ-#ਸਿਰੀ ਰਾਗ ਮਧੁ ਮਾਧਵੀ ਅਰ ਮਲਾਰ ਸੁਰ ਜਾਨ,#ਇਨ ਮਿਲ ਮਾਝ ਬਖਾਨਹੀ ਲੀਜੋ ਗੁਨਿਜਨ ਮਾਨ....