phēnalaफेनल
ਸੰ. ਫੇਨਿਲ. ਵਿ- ਝੱਗਦਾਰ. ਫੇਨ (ਝੱਗ) ਵਾਲਾ। ੨. ਸੰਗ੍ਯਾ- ਰੀਠਾ, ਜਿਸ ਵਿੱਚੋਂ ਬਹੁਤ ਝੱਕ ਪੈਦਾ ਹੁੰਦਾ ਹੈ, "ਫੇਨਲ ਕੋ ਤਰੁ ਤਹਿਂ ਹੁਤੋ." (ਨਾਪ੍ਰ) ਦੇਖੋ, ਰੀਠਾ.
सं. फेनिल. वि- झॱगदार. फेन (झॱग) वाला। २. संग्या- रीठा, जिस विॱचों बहुत झॱक पैदा हुंदा है, "फेनल को तरु तहिं हुतो." (नाप्र) देखो, रीठा.
ਦੇਖੋ, ਫੇਨਲ....
ਸੰ. ਸੰਗ੍ਯਾ- ਝੱਗ. ਜਲ ਦੁੱਧ ਪੁਰ ਆਈ ਰੂੰ ਜੇਹੀ ਨਰਮ ਵਸਤੁ. "ਜਲ ਤਰੰਗ ਅਰ ਫੇਨ ਬੁਦਬੁਦਾ ਜਲ ਦੇ ਭਿੰਨ ਨ ਹੋਈ." (ਆਸਾ ਨਾਮਦੇਵ) ੨. Sir Henry Fane. ਇਹ ਹਿੰਦੁਸਤਾਨ ਦੀ ਅੰਗ੍ਰੇਜ਼ੀ ਫੌਜਾਂ ਦਾ ਵਡਾ ਅਫਸਰ (ਜੰਗੀਲਾਟ) ਸੀ. ਸਨ ੧੮੩੭ ਦੇ ਮਾਰਚ ਵਿੱਚ ਕੌਰ ਨੌਨਿਹਾਲਸਿੰਘ ਦੀ ਸ਼ਾਦੀ, ਜੋ ਸਰਦਾਰ ਸ਼ਾਮਸਿੰਘ ਰਈਸ ਅਟਾਰੀ ਦੀ ਸੁਪੁਤ੍ਰੀ ਨਾਨਕੀ ਨਾਲ ਹੋਈ ਸੀ, ਉਸ ਦੀ ਬਰਾਤ ਵਿੱਚ ਇਹ ਅੰਗ੍ਰੇਜ਼ੀ ਸਰਕਾਰ ਵੱਲੋਂ ਮਹਾਰਾਜਾ ਰਣਜੀਤਸਿੰਘ ਦੇ ਨਾਲ ਸੀ. ਦੇਖੋ, ਅਟਾਰੀ, ਨਾਨਕੀ ੩. ਅਤੇ ਨੌਨਿਹਾਲ ਸਿੰਘ....
ਮੁਲਤਾਨ ਦੀ ਕਮਿਸ਼ਨਰੀ ਵਿੱਚ ਇੱਕ ਜਿਲਾ ਅਤੇ ਉਸ ਦਾ ਪ੍ਰਧਾਨ ਨਗਰ 'ਝੰਗ ਮਘਿਆਣਾ', ਜੋ N. W. Ry. ਦਾ ਸਟੇਸ਼ਨ ਹੈ. ਮਹਾਰਾਜਾ ਰਣਜੀਤ ਸਿੰਘ ਨੇ ਸਨ ੧੮੦੫ ਵਿੱਚ ਝੰਗ ਪੁਰ ਕ਼ਬਜ਼ਾ ਕੀਤਾ ਸੀ। ੨. ਸਿੰਧੀ. ਜੰਗਲ. ਵਨ (ਬਣ)....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਅਰਿਸ੍ਟ. ਸੰਗ੍ਯਾ- ਫੇਨਿਲ. ਇੱਕ ਫਲ, ਜੋ ਮੈਲ ਸਾਫ ਕਰਨ ਲਈ ਸਾਬਣ ਵਾਕਰ ਵਰਤੀਦਾ ਹੈ. Soap- nut. L. Spindus Detergens. ੨. ਦੇਖੋ, ਰੀਠਾ ਸਾਹਿਬ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸੰ. ਬਹੁਤਰ. ਬਹੁਤ ਜਾਦਾ. ਬਹੁਤ. ਸਹਿਤ. "ਬਹੁਤਾ ਕਹੀਐ ਬਹੁਤਾ ਹੋਇ." (ਜਪੁ) "ਸਾਧ ਬਹੁਤੇਰੇ ਡਿਠੇ." (ਸਵੈਯੇ ਮਃ ੩. ਕੇ) "ਬਹੁਤੁ ਸਿਆਣਪ ਲਾਗੈ ਧੂਰਿ." (ਆਸਾ ਮਃ ੧) ੨. ਬਾਣੀਏ ਤੋਲਣ ਵੇਲੇ ਤਿੰਨ ਕਹਿਣ ਦੀ ਥਾਂ "ਬਹੁਤੇ" ਸ਼ਬਦ ਦਾ ਬਰਤਾਉ ਕਰਦੇ ਹਨ....
ਫ਼ਾ. [پیدا] ਵਿ- ਉਤਪੰਨ. ਜਨਮਿਆ ਹੋਇਆ। ੨. ਹਾਸਿਲ. ਪ੍ਰਾਪਤ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. ਫੇਨਿਲ. ਵਿ- ਝੱਗਦਾਰ. ਫੇਨ (ਝੱਗ) ਵਾਲਾ। ੨. ਸੰਗ੍ਯਾ- ਰੀਠਾ, ਜਿਸ ਵਿੱਚੋਂ ਬਹੁਤ ਝੱਕ ਪੈਦਾ ਹੁੰਦਾ ਹੈ, "ਫੇਨਲ ਕੋ ਤਰੁ ਤਹਿਂ ਹੁਤੋ." (ਨਾਪ੍ਰ) ਦੇਖੋ, ਰੀਠਾ....
ਸੰ. ਸੰਗ੍ਯਾ- ਬਿਰਛ. ਦਰਖ਼ਤ। ੨. ਗੂੰਦ. ਗੋਂਦ। ੩. ਵਿ- ਤਾਰਨ ਵਾਲਾ। ੪. ਦੇਖੋ, ਤੁਰ ਅਤੇ ਗਜਨਵ। ੫. ਤਰਣਾ ਕ੍ਰਿਯਾ ਦਾ ਅਮਰ. "ਤਰੁ ਭਉਜਲੁ." (ਗਉ ਮਃ ੪)...
ਕ੍ਰਿ. ਵਿ- ਤਹਾਂ. ਤਤ੍ਰ. ਉਸ ਥਾਂ. ਉੱਥੇ....
ਥਾ. ਸੀ. "ਕਰਣੋ ਹੁਤੋ ਸੁ ਨਾ ਕੀਓ" (ਸਃ ਮਃ ੯)...