pharākīफराकी
ਫ਼ਾ. [فراکی] ਫ਼ਰਾਕ (ਪਿੱਠ) ਪੁਰ ਬੰਨ੍ਹਣ ਦਾ ਤਸਮਾ. ਘੋੜੇ ਦੀ ਕੰਬਲ ਅਥਵਾ ਗਰਦਨੀ ਉੱਪਰ ਦੀਂ ਕਸਿਆ ਹੋਇਆ ਤੰਗ.
फ़ा. [فراکی] फ़राक (पिॱठ) पुर बंन्हण दा तसमा. घोड़े दी कंबल अथवा गरदनी उॱपर दीं कसिआ होइआ तंग.
ਦੇਖੋ, ਪਿਠ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਫ਼ਾ. [تسمہ] ਸੰਗ੍ਯਾ- ਚੰਮ ਦੀ ਰੱਸੀ. ਬੱਧਰੀ....
ਅ਼. [قبل] ਕ੍ਰਿ. ਵਿ- ਪਹਿਲਾਂ. ਅੱਗੋਂ....
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਇਸਤ੍ਰੀਆਂ ਦੇ ਗਲ ਦਾ ਇੱਕ ਗਹਿਣਾ। ੨. ਗਿਰੇਬਾਨ। ੩. ਘੋੜੇ ਦੇ ਜ਼ੀਨ ਪੁਰ ਗਰਦ ਤੋਂ ਬਚਾਉਣ ਲਈ ਪਾਇਆ ਵਸਤ੍ਰ। ੪. ਫ਼ਾ. ਵਿ- ਗਰਦਨ ਮਾਰਨੇ ਯੋਗ੍ਯ. ਗਰਦਨ ਮਾਰਨਾ....
ਸੰ. तङ्ग ਧਾ- ਕੰਬਣਾ, ਠੋਕਰ ਖਾਕੇ ਡਿਗਣਾ। ੨. ਫ਼ਾ. [تنگ] ਸੰਗ੍ਯਾ- ਘੋੜੇ ਦਾ ਜ਼ੀਨ ਕਸਣ ਦੀ ਪੇਟੀ. "ਤੰਗ ਐਂਚ ਤਬ ਕੀਨਸ ਤ੍ਯਾਰੀ." (ਗੁਪ੍ਰਸੂ) ੩. ਦੁਖੀ. ਹ਼ੈਰਾਨ. "ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ." (ਮਃ ੧. ਵਾਰ ਮਲਾ)...