garadhanīगरदनी
ਸੰਗ੍ਯਾ- ਇਸਤ੍ਰੀਆਂ ਦੇ ਗਲ ਦਾ ਇੱਕ ਗਹਿਣਾ। ੨. ਗਿਰੇਬਾਨ। ੩. ਘੋੜੇ ਦੇ ਜ਼ੀਨ ਪੁਰ ਗਰਦ ਤੋਂ ਬਚਾਉਣ ਲਈ ਪਾਇਆ ਵਸਤ੍ਰ। ੪. ਫ਼ਾ. ਵਿ- ਗਰਦਨ ਮਾਰਨੇ ਯੋਗ੍ਯ. ਗਰਦਨ ਮਾਰਨਾ.
संग्या- इसत्रीआं दे गल दा इॱक गहिणा। २. गिरेबान। ३. घोड़े दे ज़ीन पुर गरद तों बचाउण लई पाइआ वसत्र। ४. फ़ा. वि- गरदन मारने योग्य. गरदन मारना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਗਹਣਾ....
ਫ਼ਾ. [گِریباں] ਗਿਰੇਬਾਨ. ਸੰਗ੍ਯਾ- ਕੁੜਤੇ, ਕੋਟ ਆਦਿਕ ਦਾ ਗਲਾਵਾਂ. "ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ." (ਸ. ਫਰੀਦ) ਭਾਵ- ਆਪਣੇ ਅੰਦਰ ਝਾਤੀ ਮਾਰ. ਦੂਜਿਆਂ ਦੇ ਦੋਸ ਦੇਖਣ ਦੀ ਥਾਂ ਆਪਣੇ ਐਬ ਦੇਖ। ੨. ਗੀਰਵਾਣ (ਦੇਵਤਾ) ਦੀ ਥਾਂ ਭੀ ਗਿਰੀਵਾਨ ਸ਼ਬਦ ਆਇਆ ਹੈ. "ਗਿਰੀਵਾਨਵਾਚਾ ਅਤਿ ਗੋਈ." (ਗੁਪ੍ਰਸੂ) ਦੇਵਤਿਆਂ ਦੀ ਬੋਲੀ (ਸੰਸਕ੍ਰਿਤ) ਬਹੁਤ ਔਖੀ ਹੈ....
ਫ਼ਾ. [زیِن] ਜ਼ੀਨ. ਸੰਗ੍ਯਾ- ਕਾਠੀ. "ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿਤ ਹਹਿ." (ਵਾਰ ਸੋਰ ਮਃ ੪) "ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ." (ਵਡ ਮਃ ੪. ਘੋੜੀਆਂ) ੨. ਸੰ. ਚੰਮ. ਦਾ ਥੈਲਾ....
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਸੰ. ਵਿ- ਗਰ (ਜ਼ਹਿਰ) ਦੇਣ ਵਾਲਾ। ੨. ਸੰ. ਗਰ੍ਦ. ਤੁੰਦ. ਤੇਜ਼ਮਿਜ਼ਾਜ। ੩. ਫ਼ਾ. [گرد] ਸੰਗ੍ਯਾ- ਧੂਲਿ. ਰਜ. ਗੁਬਾਰ। ੪. ਨਫ਼ਾ. ਲਾਭ। ੫. ਆਨੰਦ....
ਪ੍ਰਾਪਤ (ਹਾਸਿਲ) ਕੀਤਾ. "ਅਬ ਮੈ ਸੁਖ ਪਾਇਓ" (ਜੈਤ ਮਃ ੫) "ਹਰਿ ਪਾਇਅੜਾ ਬਡ ਭਾਗੀਈ." (ਗਉ ਮਃ ੪) "ਪਾਇਅੜੇ ਸਰਬ ਸੁਖਾ." (ਵਾਰ ਵਡ ਮਃ ੪) "ਪਾਇਆ ਨਿਹਚਲੁਥਾਨੁ." (ਵਾਰ ਗੂਜ ੨. ਮਃ ੫) ੨. ਭੋਜਨ ਛਕਿਆ, ਮੇਦੇ ਵਿੱਚ ਪਾਇਆ. "ਖੀਰ ਸਮਾਨਿ ਸਾਗੁ ਮੈ ਪਾਇਆ." (ਮਾਰੂ ਕਬੀਰ) ੩. ਪਹਿਨਾਇਆ. ਪਰਿਧਾਨ ਕਰਾਇਆ, "ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ." (ਵਾਰ ਗਉ ੧. ਮਃ ੪) ਵਿਮੁਖ ਨੇ ਵਿਮੁਖ ਨੂੰ ਪਹਿਰਾਇਆ। ੪. ਫ਼ਾ. [پایا] ਪਾਯਾ. ਹਸ੍ਤੀ. ਹੋਂਦ. "ਗੁਰਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ." (ਆਸਾ ਕਬੀਰ) ੫. ਦੇਖੋ, ਪਾਯਹ....
ਸੰ. ਸੰਗ੍ਯਾ- ਵਸ੍ਤ੍ਰ. ਕਪੜਾ. ਦੇਖੋ, ਵਸ ਧਾ ੨. "ਵਸਤ੍ਰ ਪਖਾਲਿ ਪਖਾਲੇ ਕਾਇਆ." (ਮਃ ੧. ਵਾਰ ਮਾਝ)...
ਫ਼ਾ. [گردن] ਸੰਗ੍ਯਾ- ਗ੍ਰੀਵਾ....
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....