padhaपॱद
ਸੰ. पद्. ਧਾ ਅਪਾਨਵਾਯੂ ਛੱਡਣੀ. (breaking winz) ੨. ਸੰਗ੍ਯਾ- ਗੋਜ਼. ਗੁਦਾ ਦੇ ਰਸਤੇ ਖ਼ਾਰਿਜ ਹੋਈ ਪੌਣ. "ਛਿੱਕ ਪੱਦ ਹਿਡਕੀ ਵਰਤਾਰਾ." (ਭਾਗੁ)
सं. पद्. धा अपानवायू छॱडणी. (breaking winz) २. संग्या- गोज़. गुदा दे रसते ख़ारिज होई पौण. "छिॱक पॱद हिडकी वरतारा." (भागु)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪ੍ਰਿਥਿਵੀ ਤੋਂ ਉਪਜਿਆ ਪਦਾਰਥ। ੨. ਗਊ ਤੋਂ ਪੈਦਾ ਹੋਏ ਦੁੱਧ ਘੀ ਆਦਿਕ। ੩. ਹਿੰਦੂਮਤ ਅਨੁਸਾਰ ਇੱਕ ਸੰਕਰ ਜਾਤਿ।੪ ਫ਼ਾ. [گوز] ਗੋਜ਼. ਅਪਾਨਵਾਯੁ. ਵਾਉਕਾ. ਪੱਦ....
ਦੇਖੋ, ਗੁਦ। ਦੇਖੋ, ਗੁੱਦਾ....
ਅ਼. [خارج] ਵਿ- ਨਿਕਲਨੇ ਵਾਲਾ. ਬਾਹਰ ਹੋਣ ਵਾਲਾ। ੨. ਕੱਢਿਆ ਹੋਇਆ. ਬਾਹਰ ਕੀਤਾ ਹੋਇਆ। ੩. ਰੱਦ ਕੀਤਾ. ਖੰਡਿਤ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਦੇਖੋ, ਪਉਣ....
ਸੰ. क्षवथु ਕ੍ਸ਼੍ਵਥੁ. [عطس] ਅ਼ਤ਼ਸ. Sneezing ਸਾਧਾਰਨ ਛਿੱਕਾਂ ਮਿਰਚ ਆਦਿਕ ਦੀ ਧਾਂਸ ਨੱਕ ਵਿੱਚ ਚੜ੍ਹਨ ਤੋਸ਼, ਸੂਰਜ ਵੱਲ ਤੱਕਣ ਤੋਂ, ਨੱਕ ਵਿੱਚ ਬੱਤੀ ਆਦਿਕ ਪਾਉਣ ਤੋਂ, ਨੱਕ ਦੀ ਕਿਨਟੀਆਂ ਵਿੱਚ ਖਾਜ ਹੋਣ ਤੋਂ ਆਇਆ ਕਰਦੀਆਂ ਹਨ, ਜੋ ਹਾਨੀਕਾਰਕ ਨਹੀ. ਜੋ ਛਿੱਕਾਂ ਦਿਮਾਗ ਦੀ ਕਮਜੋਰੀ, ਪੁਰਾਣੀ ਰੇਜ਼ਿਸ਼ (ਪੀਨਸ) ਅਤੇ ਵਾਤ ਕਫ ਦੇ ਵਿਗਾੜ ਤੋਂ ਹੁੰਦੀਆਂ ਹਨ, ਉਹ ਰੋਗਰੂਪ ਮਹਾ ਦੁਖਦਾਈ ਹਨ. ਜਿਸ ਤਰਾਂ ਫੇਫੜਿਆਂ ਵਾਸਤੇ ਖਾਂਸੀ ਦੁਖਦਾਈ ਹੈ ਇਸੇ ਤਰਾਂ ਦਿਮਾਗ ਨੂੰ ਛਿੱਕਾਂ ਨੁਕਸਾਨ ਦੇਣ ਵਾਲੀਆਂ ਹਨ, ਪਰ ਉਹ ਛਿੱਕਾਂ ਦਿਮਾਗ ਲਈ ਹਾਨੀਕਾਰਕ ਨਹੀਂ ਜੋ ਨਜਲੇ ਦੇ ਖਾਰਿਜ ਕਰਨ ਵਾਸਤੇ ਦਵਾਈਆਂ ਨਾਲ ਦਿੱਤੀਆਂ ਜਾਂਦੀਆਂ ਹਨ.#ਛਿੱਕਾਂ ਦਾ ਸਾਧਾਰਨ ਇਲਾਜ ਇਹ ਹੈ ਕਿ- ਸਰ੍ਹੋਂ ਦੇ ਤੇਲ, ਬਦਾਮਰੌਗਨ, ਜੈਤੂਨ ਦੇ ਤੇਲ ਅਤੇ ਕੱਦੂ ਦੇ ਤੇਲ ਦੀ ਨਸਵਾਰ ਲੈਣੀ. ਮੱਥੇ ਨੂੰ ਕੋਸੇ ਪਾਣੀ ਦੇ ਛਿੱਟੇ ਮਾਰਨੇ ਅਤੇ ਸਿਰ ਤੇ ਕੱਦੂ ਦਾ ਤੇਲ ਮਲਣਾ. ਦਿਮਾਗ ਨੂੰ ਤਾਕਤ ਦੇਣ ਵਾਲੀ ਨਰਮ ਗਿਜਾ ਖਾਣੀ. ਸਿਰ ਮੱਥੇ ਨੂੰ ਠੰਢੀ ਹਵਾ ਤੋਂ ਬਚਾਉਣਾ. ਬੀਹਦਾਣਾ ਤਿੰਨ ਮਾਸ਼ੇ, ਉਨਾਬ ਪੰਜ ਦਾਣੇ, ਸਪਿਸਤਾਂ ਨੌ ਦਾਣੇ, ਪਾਣੀ ਵਿੱਚ ਉਬਾਲਕੇ ਛਾਣਕੇ ਦੋ ਤੋਲੇ ਸ਼ਰਬਤ ਬਨਫਸ਼ਾ ਅਤੇ ਇੱਕ ਤੋਲਾ ਕੱਦੂ ਦੇ ਬੀਜਾਂ ਦਾ ਸ਼ਰਬਤ ਮਿਲਾਕੇ ਪੀਣਾ.#ਹਿੰਦੂਮਤ ਦੇ ਗ੍ਰੰਥਾਂ ਵਿੱਚ ਛਿੱਕ ਦੇ ਸ਼ੁਭ ਅਸ਼ੁਭ ਅਨੇਕ ਫਲ ਲਿਖੇ ਹਨ, ਯਥਾ ਅਗਨਿ ਕੋਣ ਵਿੱਚ ਛਿੱਕ ਹੋਣ ਤੋਂ ਸ਼ੋਕ, ਦੱਖਣ ਵਿੱਚ ਨੁਕਸਾਨ, ਪੱਛਮ ਵੱਲ ਛਿੱਕ ਹੋਣ ਤੋਂ ਮਿੱਠੇ ਅੰਨ ਦਾ ਲਾਭ, ਵਾਯਵੀ ਕੋਣ ਵਿੱਚ ਅੰਨ ਦੀ ਪ੍ਰਾਪਤੀ, ਉੱਤਰ ਵਿੱਚ ਕਲਹ, ਈਸ਼ਾਨ ਕੋਣ ਵਿੱਚ ਛਿੱਕ ਹੋਣ ਤੋਂ ਮਰਨ ਹੁੰਦਾ ਹੈ, ਇਤ੍ਯਾਦਿ. ਦੇਖੋ, ਗਰੁੜ ਜ੍ਯੋਤਿਸਚਕ੍ਰ.#ਗੁਰਮਤ ਵਿੱਚ ਛਿੱਕ ਦਾ ਸ਼ੁਭ ਅਸ਼ੁਭ ਫਲ ਨਹੀਂ ਮੰਨਿਆ. "ਭਾਖ ਸੁਭਾਖ ਵਿਚਾਰ, ਨਾ ਛਿੱਕ ਮਨਾਇਆ." (ਭਾਗੁ) ਦੇਖੋ, ਅਵਾਸੀ....
ਸੰ. पद्. ਧਾ ਅਪਾਨਵਾਯੂ ਛੱਡਣੀ. (breaking winz) ੨. ਸੰਗ੍ਯਾ- ਗੋਜ਼. ਗੁਦਾ ਦੇ ਰਸਤੇ ਖ਼ਾਰਿਜ ਹੋਈ ਪੌਣ. "ਛਿੱਕ ਪੱਦ ਹਿਡਕੀ ਵਰਤਾਰਾ." (ਭਾਗੁ)...
ਦੇਖੋ, ਹਿਚਕੀ....
ਵਰਤਮਾਨ ਕਾਲ ਦਾ ਹਾਲ, ਵ੍ਰਿੱਤਾਂਤ. "ਮਾਤਲੋਕ ਵਿੱਚ ਕਿਆ ਵਰਤਾਰਾ?" (ਭਾਗੁ) ੨. ਵਰਤੋਂ. ਵਿਹਾਰ. "ਅੰਧਾ ਜਗਤੁ, ਅੰਧ ਵਰਤਾਰਾ." (ਸੋਰ ਮਃ ੩) ੩. ਪਰਸਪਰ ਲੈਣ ਦੇਣ। ੪. ਪ੍ਰਾਕ੍ਰਿਤ ਕ੍ਰਿਯਾ. ਕੁਦਰਤ ਦੇ ਨਿਯਮਾਂ ਅਨੁਸਾਰ ਹੋਈ ਕ੍ਰਿਯਾ. "ਛਿੱਕ ਪੱਦ ਹਿਡਕੀ ਵਰਤਾਰਾ." (ਭਾਗੁ) ੫. ਹਿੱਸਾ. ਛਾਂਦਾ. ਬਾਂਟਾ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...