pagavandaपॱगवंड
ਸੰਗ੍ਯਾ- ਜਾਯਦਾਦ ਦੇ ਵੰਡਣ ਦਾ ਇੱਕ ਢੰਗ, ਜਿਸ ਵਿੱਚ ਘਰ ਦੇ ਮਰਦ ( ਪੱਗ ਬੰਨ੍ਹਣ ਵਾਲੇ) ਇੱਕੋ ਜੇਹਾ ਹਿੱਸਾ ਕਰਨ. ਮਤੇਰ ਅਥਵਾ ਵਡੇ ਛੋਟੇ ਭਾਈ ਆਦਿ ਨੂੰ ਵੱਧ ਘੱਟ ਹਿੱਸਾ ਨਾ ਦਿੱਤਾ ਜਾਵੇ. ਦੇਖੋ, ਚੂੰਡਾਵੰਡ.
संग्या- जायदाद दे वंडण दा इॱक ढंग, जिस विॱच घर दे मरद ( पॱग बंन्हण वाले) इॱको जेहा हिॱसा करन. मतेर अथवा वडे छोटे भाई आदि नूं वॱध घॱट हिॱसा ना दिॱता जावे. देखो, चूंडावंड.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [جائیداد] ਸੰਗ੍ਯਾ- ਸੰਪੱਤਿ. ਸੰਪਦਾ....
ਸੰਗ੍ਯਾ- ਰੀਤਿ. ਤ਼ਰੀਕਾ। ੨. ਉਪਾਯ. ਯਤਨ। ੩. ਬਨਾਵਟ. ਰਚਨਾ। ੪. ਆਚਰਣ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [مرد] ਸੰਗ੍ਯਾ- ਆਦਮੀ. ਮਨੁੱਖ। ੨. ਵਿ- ਦਿਲੇਰ. ਬਹਾਦੁਰ. "ਹੋਰ ਕੀ ਉਠਸੀ ਮਰਦ ਕਾ ਚੇਲਾ." (ਤਿਲੰ ਮਃ ੧) ਦੇਖੋ, ਆਵਨਿ ਅਠਤਰੈ। ੩. ਸੰ. ਮਰ੍ਦ. ਸੰਗ੍ਯਾ- ਸਖਤ ਦਬਾਉ। ੪. ਸਖ਼ਤੀ ਨਾਲ ਮਸਲਣ ਦੀ ਕ੍ਰਿਯਾ. ਰਗੜ. "ਪੀਵਤ ਮਰਦ ਨ ਲਾਗ." (ਗਉ ਕਬੀਰ) ਰਾਮਰਸ ਪੀਣ ਤੋਂ ਮੌਤ ਦੀ ਰਗੜ ਨਹੀਂ ਲਗਦੀ। ੫. ਦੇਖੋ, ਮਰਦਨ ੪....
ਸੰਗ੍ਯਾ- ਦਸਤਾਰ. ਪਗੜੀ. "ਘੋਰ ਪਗੀਆ ਸਿਰ ਬਾਂਧੇ." (ਪਾਰਸਾਵ)...
ਦੇਖੋ, ਇਕਉ....
ਵਿ- ਜੈਸਾ. ਯਾਦ੍ਰਿਸ਼. "ਜੇਹਾ ਆਇਆ ਤੇਹਾ ਜਾਸੀ." (ਮਾਝ ਅਃ ਮਃ ੩) ਸਿੰਧੀ. ਜੇਹੋ....
ਸੰ. ਸੰਗ੍ਯਾ- ਘਾਤ. ਵਧ. ਸ਼ਰੀਰ ਤੋਂ ਪ੍ਰਾਣਾਂ ਨੂੰ ਅਲਗ ਕਰਨ ਦੀ ਕ੍ਰਿਯਾ. "ਹਿੰਸਾ ਤਉ ਮਨ ਤੇ ਨਹੀ ਛੂਟੀ." (ਸਾਰ ਪਰਮਾਨੰਦ) ੨. ਦੁਖਾਉਣ ਦਾ ਭਾਵ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਵ੍ਯ- ਯਾ. ਵਾ. ਕਿੰਵਾ. ਜਾਂ....
ਪਸੰਦ ਆਈ. ਦੇਖੋ, ਭਾਉਣਾ. "ਸਾਈ ਸੋਹਾਗਣਿ, ਜੋ ਪ੍ਰਭੁ ਭਾਈ." (ਆਸਾ ਮਃ ੫) "ਸਤਿਗੁਰ ਕੀ ਸੇਵਾ ਭਾਈ." (ਮਾਰੂ ਸੋਲਹੇ ਮਃ ੪) ੨. ਭ੍ਰਾਤਾ. "ਹਰਿਰਸ ਪੀਵਹੁ ਛਾਈ." (ਸੋਰ ਮਃ ੫) ੩. ਸਿੱਖਾਂ ਵਿੱਚ ਇੱਕ ਉੱਚ ਪਦਵੀ, ਜੋ ਭ੍ਰਾਤ੍ਰਿਭਾਵ ਪ੍ਰਗਟ ਕਰਦੀ ਹੈ. ਗੁਰੂ ਨਾਨਕਦੇਵ ਨੇ ਸਭ ਤੋਂ ਪਹਿਲਾਂ ਇਹ ਪਦਵੀ ਭਾਈ ਮਰਦਾਨੇ ਅਤੇ ਬਾਲੇ ਨੂੰ ਦਿੱਤੀ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਤਕ ਜੋ ਮੁਖੀਏ ਸਿੱਖ ਹੋਏ ਸਭ ਨੂੰ ਭਾਈ ਪਦਵੀ ਮਿਲਦੀ ਰਹੀ, ਜੈਸੇ- ਭਾਈ ਬੁੱਢਾ, ਭਾਈ ਗੁਰਦਾਸ, ਭਾਈ ਰੂਪਚੰਦ, ਭਾਈ ਨੰਦਲਾਲ ਆਦਿ. ਕਲਗੀਧਰ ਨੇ ਜੋ ਹੁਕਮਨਾਮਾ ਬਾਬਾ ਫੂਲ ਦੇ ਸੁਪੁਤ੍ਰਾਂ ਨੂੰ ਲਿਖਿਆ ਹੈ, ਉਸ ਵਿੱਚ ਭੀ ਭਾਈ ਤਿਲੋਕਾ, ਭਾਈ ਰਾਮਾ ਕਰਕੇ ਸੰਬੋਧਨ ਕੀਤਾ ਹੈ। ੪. ਸ਼੍ਰੀ ਗੁਰੂ ਗ੍ਰੰਥਸਾਹਿਬ ਦੀ ਕਥਾ ਅਕੇ ਪਾਠ ਕਰਨ ਵਾਲਾ ਮੰਦਿਰ ਦਾ ਸੇਵਕ, ਅਥਵਾ ਧਰਮਸਾਲੀਆ। ੫. ਸੰ. ਭਵ੍ਯ. ਪਿਆਰਾ. "ਰਾਖਿਲੈਹੁ ਭਾਈ ਮੇਰੇ ਕਉ." (ਸੋਰ ਮਃ ੫) ਪਿਆਰੇ ਹਰਿਗੋਬਿੰਦ ਜੀ ਦੀ ਰਖ੍ਯਾ ਕਰੋ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਵਿ- ਅਧਿਕ. ਜ਼ਿਆਦਾ। ੨. ਦੇਖੋ, ਬੱਧ ੨....
ਵਿ- ਕਮ. ਨ੍ਯੂਨ। ੨. ਸੰ. घट्ट् ਧਾ- ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩. ਸੰਗ੍ਯਾ- ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ....
ਸੰਗ੍ਯਾ- ਚੂੜਾਵਿਭਾਗ. ਪੁਰਾਣੇ ਰਿਵਾਜ ਅਨੁਸਾਰ ਇੱਕ ਪ੍ਰਕਾਰ ਦੀ ਵੰਡ. ਤਕ਼ਸੀਮ ਜਾਯਦਾਦ ਦਾ ਇੱਕ ਤ਼ਰੀਕ਼ਾ ਕਿ ਪ੍ਰਤਿ ਚੂੰਡਾ (ਭਾਵ ਹਰ ਇੱਕ ਵਹੁਟੀ ਪਿੱਛੇ) ਸਮਾਨ ਹਿੱਸਾ ਕਰਨਾ. ਸੰਤਾਨ ਦੇ ਲਿਹ਼ਾਜ ਨਾਲ ਨਹੀਂ, ਕਿੰਤੂ ਇਸਤ੍ਰੀਆਂ ਦੇ ਲਿਹਾਜ ਨਾਲ ਵੰਡ ਕਰਨੀ, ਜਿਵੇਂ ਇੱਕ ਆਦਮੀ ਦੇ ਦੋ ਵਹੁਟੀਆਂ ਹਨ ਪਹਿਲੀ ਦੇ ਦੋ ਪੁਤ੍ਰ ਅਤੇ ਪਿਛਲੀ ਦੇ ਇੱਕ ਹੈ ਅਰ ਜਾਗੀਰ ਅਥਵਾ ਜ਼ਮੀਨ ਆਦਿ ਕੋਈ ਵਸਤੁ ਦੋ ਹਜ਼ਾਰ ਸਾਲ ਦੀ ਆਮਦਨ ਦੀ ਹੈ, ਤਦ ਅੱਧੋ ਅੱਧ ਕਰਕੇ ਹਜ਼ਾਰ ਹਜ਼ਾਰ ਦੀ ਵੰਡ ਲੈਣੀ. ਦੇਖੋ, ਪੱਗਵੰਡ....