panduपंडु
ਵਿ- ਪੀਲਾ. ਜ਼ਰਦ, "ਕਰ ਹੇਰ ਕੁਵੰਡਹਿਂ ਤੁੰਡਹਿ ਪੰਡੁ ਭਗੇ." (ਨਾਪ੍ਰ) ਪੀਲਾ ਮੂੰਹ ਕਰਕੇ ਨੱਠੇ।#੨. ਸੰਗ੍ਯਾ- ਰਾਜਾ ਪਾਂਡੁ. ਦੇਖੋ, ਪਾਂਡਵ.
वि- पीला. ज़रद, "कर हेर कुवंडहिं तुंडहि पंडु भगे." (नाप्र) पीला मूंह करके नॱठे।#२. संग्या- राजा पांडु. देखो, पांडव.
ਵਿ- ਪੀਤ. ਜਰਦ....
ਫ਼ਾ. [زرد] ਵਿ- ਸੋਨੇ ਰੰਗਾ. ਪੀਲਾ. ਬਸੰਤੀ....
ਵਿ- ਪੀਲਾ. ਜ਼ਰਦ, "ਕਰ ਹੇਰ ਕੁਵੰਡਹਿਂ ਤੁੰਡਹਿ ਪੰਡੁ ਭਗੇ." (ਨਾਪ੍ਰ) ਪੀਲਾ ਮੂੰਹ ਕਰਕੇ ਨੱਠੇ।#੨. ਸੰਗ੍ਯਾ- ਰਾਜਾ ਪਾਂਡੁ. ਦੇਖੋ, ਪਾਂਡਵ....
ਭਾਗੇ. ਨੱਠੇ. ਦੌੜੇ. "ਜਨਮਹਿ ਮਰਿ ਭਗੇ ਹਾਂ." (ਆਸਾ ਮਃ ੫) ੨. ਭਗ੍ਨ ਹੋਏ. ਫੁੱਟੇ. ਭੱਜੇ....
ਮੁਖ। ੨. ਚੇਹਰਾ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਸੰਗ੍ਯਾ- ਪੀਲਾ ਅਤੇ ਚਿੱਟਾ ਮਿਲਿਆ ਹੋਇਆ ਰੰਗ। ੨. ਪਾਂਡੁ ਰੰਗ ਦੀ ਚਿਕਣੀ ਅਤੇ ਸੁਗੰਧ ਵਾਲੀ ਮਿੱਟੀ, ਜਿਸ ਦਾ ਪੋਚਾ ਘਰਾਂ ਵਿੱਚ ਦਿੱਤਾ ਜਾਂਦਾ ਹੈ। ੩. ਇੱਕ ਚੰਦ੍ਰਵੰਸ਼ੀ ਰਾਜਾ, ਜਿਸ ਤੋਂ ਪਾਂਡਵ ਵੰਸ਼ ਚੱਲਿਆ. ਦੇਖੋ, ਪਾਂਡਵ। ੪. ਚਿੱਟਾ ਹਾਥੀ। ੫. ਇੱਕ ਰੋਗ. ਦੇਖੋ, ਸਟਕਾ ਅਤੇ ਪਾਂਡੁ ਰੋਗ....
ਪਾਂਡੂ ਰਾਜਾ ਦਾ ਵੰਸ਼, ਪਾਂਡੁ ਦੀ ਔਲਾਦ. ਪਾਂਡਵਾਂ ਦੀ ਉਤਪੱਤੀ ਦਾ ਪ੍ਰਸੰਗ ਮਹਾਭਾਰਤ ਆਦਿ ਗ੍ਰੰਥਾਂ ਵਿੱਚ ਇਉਂ ਹੈ.:-ਚੰਦ੍ਰਵੰਸ਼ੀ ਰਾਜਾ ਸ਼ਾਂਤਨੁ ਦਾ ਪੁਤ੍ਰ ਵਿਚਿਤ੍ਰਵੀਰਯ ਖਈ ਰੋਗ ਨਾਲ ਯੁਵਾ ਅਵਸ੍ਥਾ ਵਿੱਚ ਮਰ ਗਿਆ. ਉਸ ਦੀਆਂ ਦੋ ਇਸਤ੍ਰੀਆਂ ਅੰਬਿਕਾ ਅਤੇ ਅੰਬਾਲਿਕਾ ਬਿਨਾ ਔਲਾਦ ਵਿਧਵਾ ਰਹਿ ਗਈਆਂ. ਇਸ ਪਰ ਵਿਚਿਤ੍ਰਵੀਰਯ ਦੀ ਮਾਂ ਸਤ੍ਯਵਤੀ ਨੇ ਆਪਣੇ ਪਹਿਲੇ ਪੁਤ੍ਰ ਵ੍ਯਾਸ ਨੂੰ ਸੱਦਿਆ (ਜੋ ਸ਼ਾਂਤਨੁ ਨਾਲ ਵਿਆਹ ਹੋਣ ਤੋਂ ਪਹਿਲਾਂ ਪਰਾਸ਼ਰ ਰਿਖੀ ਦੇ ਵੀਰਯ ਦ੍ਵਾਰਾ ਸਤ੍ਯਵਤੀ ਦੇ ਉਦਰ ਤੋਂ ਪੈਦਾ ਹੋਇਆ ਸੀ). ਵ੍ਯਾਸ ਨੇ ਮਾਤਾ ਦੀ ਆਗ੍ਯਾ ਅਨੁਸਾਰ ਨਿਯੋਗ ਦੀ ਰੀਤੀ ਨਾਲ ਦੋਹਾਂ ਤੋਂ ਸੰਤਾਨ ਪੈਦਾ ਕੀਤੀ. ਅੰਬਿਕਾ ਨੇ ਵ੍ਯਾਸ ਦਾ ਰੂਪ ਦੇਖਕੇ ਨੇਤ੍ਰ ਮੀਚ ਲਏ, ਇਸ ਕਰਕੇ ਉਸ ਦੇ ਉਦਰ ਤੋਂ ਧ੍ਰਿਤਰਾਸਟ੍ਰ ਅੰਨ੍ਹਾ ਜਨਮਿਆ ਅਤੇ ਅੰਬਾਲਿਕਾ ਦਾ ਮਾਰੇ ਡਰ ਦੇ ਮੂੰਹ ਪੀਲਾ ਹੋ ਹੋਗਿਆ, ਇਸ ਕਰਕੇ ਉਸਦੇ ਪਾਂਡੁ (ਪੀਲੇ ਰੰਗ ਵਾਲਾ) ਪੁਤ੍ਰ ਪੈਦਾ ਹੋਇਆ.#ਅੰਨ੍ਹਾ ਰਾਜਗੱਦੀ ਪੁਰ ਬੈਠ ਨਹੀਂ ਸਕਦਾ ਸੀ, ਇਸ ਲਈ ਪਾਂਡੁ ਰਾਜਾ ਹੋਇਆ. ਭੀਸਮਪਿਤਾਮਾ ਨੇ ਪਾਂਡੁ ਦਾ ਵਿਆਹ ਕੁੰਤੀ ਅਤੇ ਮਾਦ੍ਰੀ ਨਾਲ ਕੀਤਾ. ਇੱਕ ਵਾਰ ਸ਼ਿਕਾਰ ਕਰਦੇ ਹੋਏ ਪਾਂਡੁ ਨੇ ਕਿਮਿੰਦਯ ਰਿਖੀ ਨੂੰ, ਜੋ ਮ੍ਰਿਗ ਦਾ ਰੂਪ ਧਾਰਕੇ ਆਪਣੀ ਇਸਤ੍ਰੀ ਨਾਲ ਭੋਗ ਕਰ ਰਿਹਾ ਸੀ, ਤੀਰ ਨਾਲ ਮਾਰ ਦਿੱਤਾ. ਇਸ ਪੁਰ ਰਿਖੀ ਨੇ ਸ਼੍ਰਾਪ ਦਿੱਤਾ ਕਿ ਜਦ ਪਾਂਡੁ ਇਸਤ੍ਰੀਸੰਗ ਕਰੇਗਾ ਉਸੇ ਵੇਲੇ ਮਰ ਜਾਵੇਗਾ.#ਸ਼੍ਰਾਪ ਦੇ ਭੈ ਕਰਕੇ ਰਾਜੇ ਨੇ ਰਾਣੀਆਂ ਤੋਂ ਕਿਨਾਰੇ ਰਹਿਣਾ ਸੁਖਦਾਈ ਜਾਣਿਆ, ਪਰ ਪੁਤ੍ਰ ਬਿਨਾ ਵੰਸ਼ ਕਿਵੇਂ ਰਹੇਗੀ, ਇਹ ਚਿੰਤਾ ਭੀ ਦੁੱਖ ਦੇਣ ਲੱਗੀ. ਪਤੀ ਨੂੰ ਚਿੰਤਾਤੁਰ ਦੇਖਕੇ ਕੁੰਤ਼ੀ ਨੇ ਆਖਿਆ ਕਿ ਮੈਂ ਦੇਵਤਿਆਂ ਨੂੰ ਮੰਤ੍ਰਸ਼ਕਤਿ ਨਾਲ ਬੁਲਾਉਣ ਦੀ ਸਮਰਥ ਰਖਦੀ ਹਾਂ, ਇਸ ਲਈ ਆਪ ਫਿਕਰ ਨਾ ਕਰੋ. ਰਾਜੇ ਦੀ ਆਗ੍ਯਾ ਨਾਲ ਕੁੰਤੀ ਨੇ ਧਰਮ ਨੂੰ ਬੁਲਾਕੇ ਯੁਧਿਸ੍ਟਿਰ, ਪੌਣ ਤੋਂ ਭੀਮ ਅਤੇ ਇੰਦ੍ਰ ਤੋਂ ਅਰਜੁਨ ਪੈਦਾ ਕੀਤਾ, ਅਰ ਆਪਣੀ ਸੌਕਣ ਮਾਦ੍ਰੀ ਲਈ ਅਸ਼੍ਵਿਨੀ ਕੁਮਾਰ ਦੇਵਤਾ ਸੱਦੇ, ਜਿਨ੍ਹਾਂ ਤੋਂ ਨਕੁਲ ਅਤੇ ਸਹਦੇਵ ਪੈਦਾ ਹੋਏ. ਇਹ ਪੰਜੇ, ਪਾਂਡੁ ਦੇ ਖੇਤ੍ਰਜ ਪੁਤ੍ਰ ਪਾਂਡਵ ਨਾਮ ਤੋਂ ਪ੍ਰਸਿੱਧ ਹੋਏ. ਭੀਸਮਪਿਤਾਮਾ ਨੇ ਇਨ੍ਹਾਂ ਦਾ ਪਾਲਣ ਪੋਸਣ ਕੀਤਾ ਅਤੇ ਸ਼ਾਸਤ੍ਰ ਸ਼ਸਤ੍ਰ ਵਿਦ੍ਯਾ ਵਿੱਚ ਨਿਪੁਣ ਕੀਤੇ. ਭਾਵੇਂ ਪਾਂਡਵ ਭੀ ਕੁਰੁਵੰਸ਼ੀ ਹੋਣ ਕਰਕੇ ਕੌਰਵ ਸਨ, ਪਰ ਪਾਂਡੁ ਪ੍ਰਤਾਪੀ ਤੋਂ ਇਸ ਵੰਸ਼ ਦੀ ਵੱਖਰੀ ਸ਼ਾਖ ਹੋ ਗਈ ਅਰ ਧ੍ਰਿਤਰਾਸ੍ਟ੍ਰ ਦੀ ਔਲਾਦ ਕੌਰਵ ਨਾਮ ਤੋਂ ਹੀ ਪ੍ਰਸਿੱਧ ਰਹੀ. ਕੌਰਵਾਂ ਦੀ ਰਾਜਧਾਨੀ ਹਸ੍ਤਿਨਾਪੁਰ ਅਤੇ ਪਾਂਡਵਾਂ ਦੀ ਇੰਦ੍ਰਪ੍ਰਸ੍ਥ (ਦਿੱਲੀ) ਸੀ. "ਰੋਵਹਿ ਪਾਂਡਵ ਭਏ ਮਜੂਰ। ਜਿਨ ਕੈ ਸੁਆਮੀ ਰਹਿਤ ਹਜੂਰਿ." (ਵਾਰ ਰਾਮ ੧. ਮਃ ੧) ਜੂਆ ਖੇਡਣ ਪੁਰ ਰਾਜ ਖੋਕੇ ਵਿਰਾਟਪਤੀ ਦੇ ਘਰ ਮਜ਼ਦੂਰ ਹੋਕੇ ਪਾਂਡਵ ਰੋਏ, ਜਿਨ੍ਹਾਂ ਪਾਸ ਹਰ ਵੇਲੇ ਕ੍ਰਿਸਨਦੇਵ ਰਹਿਂਦੇ ਸਨ। ੨. ਜੇਹਲਮ ਨਦੀ ਕਿਨਾਰੇ ਦਾ ਦੇਸ਼। ੩. ਪੰਜ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਪਾਂਡਵ ਪੰਜ ਸਨ....