prānanādha, prānapatiप्राननाथ, प्रानपति
ਦੇਖੋ, ਪ੍ਰਾਣਪਤਿ. "ਪ੍ਰਾਨਪਤਿ ਤਿਆਗਿ ਆਨ ਤੂ ਰਚਿਆ." (ਸੋਰ ਮਃ ੫)
देखो, प्राणपति. "प्रानपति तिआगि आन तू रचिआ." (सोर मः ५)
ਪ੍ਰਾਣਾਂ ਦਾ ਸ੍ਵਾਮੀ ਜੀਵਾਤਮਾ। ੨. ਸ੍ਵਾਮੀ. ਭਰਤਾ. ਪਤਿ। ੩. ਕਰਤਾਰ. ਵਾਹਗੁਰੂ. "ਹੇ ਪ੍ਰਾਣਨਾਥ ਗੋਬਿੰਦਹ." (ਸਹਸ ਮਃ ੫) ਦੇਖੋ, ਪ੍ਰਾਨਪਤਿ....
ਦੇਖੋ, ਪ੍ਰਾਣਪਤਿ. "ਪ੍ਰਾਨਪਤਿ ਤਿਆਗਿ ਆਨ ਤੂ ਰਚਿਆ." (ਸੋਰ ਮਃ ੫)...
ਤ੍ਯਾਗਕੇ. ਛੱਡਕੇ. "ਸਗਲ ਤਿਆਗਿ ਗੁਰਸਰਣੀ ਆਇਆ." (ਸੂਹੀ ਮਃ ੫)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....