prāgiप्रागि
ਪ੍ਰਯਾਗ ਤੀਰਥ ਤੇ. "ਮਕਰ ਪ੍ਰਾਗਿ ਦਾਨੁ ਬਹੁ ਕੀਆ." (ਮਾਲੀ ਮਃ ੪)
प्रयाग तीरथ ते. "मकर प्रागि दानु बहु कीआ." (माली मः ४)
ਸੰ. ਸੰਗ੍ਯਾ- ਜਿਸ ਤੋਂ ਚੰਗਾ ਯਗਯ ਹੋਵੇ, ਘੋੜਾ। ੨. ਉੱਤਮ ਯਗ੍ਯ। ੩. ਯਗ੍ਯ ਦਾ ਅਸਥਾਨ। ੪. ਯੂ. ਪੀ. ਵਿੱਚ ਗੰਗਾ ਜਮੁਨਾ ਦੇ ਸੰਗਮ ਦਾ ਇੱਕ ਪ੍ਰਸਿੱਧ ਤੀਰਥ, ਜਿੱਥੇ ਸਰਸ੍ਵਤੀ ਨਦੀ ਦਾ ਗੁਪਤ ਸੰਗਮ ਮੰਨਿਆ ਜਾਂਦਾ ਹੈ. ਪੁਰਾਣਾਂ ਅਨੁਸਾਰ ਜਦ ਸ਼ੰਖਾਸੁਰ ਪਾਸੋਂ ਵਿਸਨੁ ਨੇ ਵੇਦ ਵਾਪਿਸ ਲਿਆਕੇ ਬ੍ਰਹਮਾ ਨੂੰ ਦਿੱਤੇ, ਤਦ ਉਸ ਨੇ ਦਸ ਅਸ਼੍ਵਮੇਧ ਯਗ੍ਯ ਇੱਥੇ ਕੀਤੇ, ਜਿਸ ਤੋਂ ਨਾਮ "ਪ੍ਰਯਾਗ" ਹੋ ਗਿਆ। ੫. ਪ੍ਰਯਾਗ ਤੀਰਥ ਤੋਂ ਸ਼ਹਰ ਦਾ ਨਾਮ ਭੀ ਪ੍ਰਯਾਗ ਹੋਇਆ ਹੈ, ਜੋ ਹੁਣ ਅਲਾਹਾਬਾਦ ਕਰਕੇ ਪ੍ਰਸਿੱਧ ਹੈ.¹ ਪ੍ਰਯਾਗ ਵਿੱਚ ਇੱਕ ਅਕ੍ਸ਼੍ਯਵਟ ਸੀ, ਜਿਸ ਤੋਂ ਡਿਗਕੇ ਮਰਨਾ ਹਿੰਦੂ ਮੁਕਤਿ ਦਾ ਸਾਧਨ ਜਾਣਦੇ ਸਨ. ਬਾਦਸ਼ਾਹ ਜਹਾਂਗੀਰ ਨੇ ਇਹ ਬੋਹੜ ਕਟਵਾ ਦਿੱਤਾ ਸੀ.² ਇਸ ਨਗਰ ਦੇ ਮਹੱਲਾ ਅਹਿਯਾਪੁਰ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ "ਪੱਕੀ ਸੰਗਤਿ" ਨਾਮ ਤੋਂ ਪ੍ਰਸਿੱਧ ਹੈ, ਜਿਸ ਦਾ ਪ੍ਰਬੰਧ ਨਿਰਮਲੇ ਸੰਤਾਂ ਦਾ ਅਖਾੜਾ ਕਰਦਾ ਹੈ.#"ਤਹੀਂ ਪ੍ਰਕਾਸ ਹਮਾਰਾ ਭਯੋ." ਵਿਚਿਤ੍ਰ ਨਾਟਕ ਦੇ ਇਸ ਵਾਕ ਅਨੁਸਾਰ ਦਸ਼ਮੇਸ਼, ਮਾਤਾ ਦੇ ਗਰਭ ਵਿੱਚ ਇਸੇ ਥਾਂ ਵਿਰਾਜੇ ਹਨ.#ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਪ੍ਰਯਾਗ ਪਧਾਰੇ ਹਨ. ਪ੍ਰਯਾਗ ਲਹੌਰ ਤੋਂ ੬੯੭, ਕਲਕੱਤੇ ਤੋਂ ੫੬੦ ਅਤੇ ਬੰਬਈ ਤੋਂ ੮੪੪ ਮੀਲ ਹੈ. ਆਬਾਦੀ ੧੫੫, ੯੭੦ ਹੈ....
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਸੰ. ਸੰਗ੍ਯਾ- ਜੋ ਮਨੁੱਖ ਨੂੰ ਮਾਰੇ, ਮਗਰਮੱਛ. ਨਿਹੰਗ. ਘੜਿਆਲ। ੨. ਮਕਰ ਦੀ ਸ਼ਕਲ ਦੀ ਦਸਵੀਂ ਰਾਸ਼ਿ, ਜਿਸ ਵਿੱਚੱ ਮਾਘ ਮਹੀਨੇ ਸੂਰਜ ਪ੍ਰਵੇਸ਼ ਕਰਦਾ ਹੈ। ੩. ਮਾਘ ਮਹੀਨਾ. "ਮਕਰ ਪ੍ਰਾਗਿ ਦਾਨੁ ਬਹੁ ਕੀਆ." (ਮਾਲੀ ਮਃ ੪) ੪. ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦਦਿਵਾਕਰ। ੫. ਕੁਬੇਰ ਦੀਆਂ ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੬. ਮੱਛੀ। ੭. ਮਕੜੀ (ਮਰ੍ਕਟੀ) ਵਾਸਤੇ ਭੀ ਮਕਰ ਸ਼ਬਦ ਆਇਆ ਹੈ. "ਧਾਰ ਮਕਰ ਕੇ ਜਾਰ ਸਰੂਪਾ." (ਵਾਮਨਾਵ) ੮. ਅ਼. [مکر] ਛਲ. ਫਰੇਬ. ਕਪਟ। ੯. ਬਹਾਂਨਾ। ੧੦. ਦਾਉ। ੧੧. ਇੱਕ ਜਾਤਿ. ਦੇਖੋ, ਮਕਰਾਨ....
ਪ੍ਰਯਾਗ ਤੀਰਥ ਤੇ. "ਮਕਰ ਪ੍ਰਾਗਿ ਦਾਨੁ ਬਹੁ ਕੀਆ." (ਮਾਲੀ ਮਃ ੪)...
ਦੇਖੋ, ਦਾਨ. "ਦਾਨੁ ਮਹਿੰਡਾ ਤਲੀਖਾਕੁ." (ਵਾਰ ਆਸਾ) ੨. ਸੰ. ਦਾਨੁ. ਬੂੰਦ. ਕ਼ਤਰਾ। ੩. ਓਸ ਸ਼ਬਨਮ। ੪. ਦੇਣ ਯੋਗ੍ਯ ਧਨ। ੫. ਸੁਖ। ੬. ਪਵਨ. ਹਵਾ....
ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)...
ਕੀਤਾ ਹੈ. ਕਰਿਆ. "ਕੰਤ ਹਮਾਰੋ ਕੀਅਲੋ ਖਸਮਾਨਾ." (ਆਸਾ ਮਃ ੫) "ਕੀਆ ਖੇਲੁ ਬਡ ਮੇਲੁ ਤਮਾਸਾ." ( ਸਵੈਯੇ ਮਃ ੪. ਕੇ)...
ਭਾਈ ਫੇਰੂ ਦਾ ਪੋਤਾਚੇਲਾ ਮਹਾਤਮਾ ਸਾਧੂ, ਜੋ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਦੀ ਸੇਵਾ ਵਿੱਚ ਹਾਜਿਰ ਰਿਹਾ। ੨. ਸੰ. मालिन्. ਵਿ- ਮਾਲਾ ਬਣਾਉਣ ਵਾਲਾ। ੩. ਸੰਗ੍ਯਾ- ਬਾਗ਼ਬਾਨ. "ਅਹਿਨਿਸ ਫੂਲ ਬਿਛਾਵੈ ਮਾਲੀ." (ਗਉ ਅਃ ਮਃ ੧) ੪. ਭਾਵ- ਕਰਤਾਰ, ਜਿਸ ਦਾ ਬਾਗ ਸੰਸਾਰ ਹੈ. "ਤਉ ਮਾਲੀ ਕੇ ਹੋਵਹੁ." (ਬਸੰ ਮਃ ੧) ੫. ਅ਼. [مالی] ਵਿ- ਮਾਲ (ਦੌਲਤ) ਸੰਬੰਧੀ। ੬. ਪੰਥ ਪ੍ਰਕਾਸ਼ ਦੇ ਕਰਤਾ ਸਰਦਾਰ ਰਤਨਸਿੰਘ ਨੇ ਕਪਤਾਨ ਮਰੇ Captain Murray ਨੂੰ ਭੀ ਮਾਲੀ ਲਿਖਿਆ ਹੈ. "ਜਰਨੈਲ ਆਗੇ ਥੋ ਮਾਲੀ ਕਪਤਾਨ." ਦੇਖੋ, ਮਰੇ....