pradhāप्रथा
ਸੰ. ਸੰਗ੍ਯਾ- ਰੀਤਿ. ਚਾਲ. ਰਿਵਾਜ। ੨. ਖ੍ਯਾਤਿ. ਪ੍ਰਸਿੱਧੀ. ਮਸ਼ਹੂਰੀ.
सं. संग्या- रीति. चाल. रिवाज। २. ख्याति. प्रसिॱधी. मशहूरी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰਗ੍ਯਾ- ਗਤਿ. ਗਮਨ। ੨. ਆਚਰਣ. ਰੀਤਿ. ਮਰ੍ਯਾਦਾ. "ਭਗਤਾ ਕੀ ਚਾਲ ਸਚੀ ਅਤਿ ਨਿਰਮਲ." (ਸੂਹੀ ਛੰਤ ਮਃ ੩) "ਭਗਤਾ ਕੀ ਚਾਲ ਨਿਰਾਲੀ." (ਅਨੰਦੁ) ੩. ਦੇਖੋ, ਗਤਿ....
ਅ਼. [رِواج] ਸੰਗ੍ਯਾ- ਦਸਤੂਰ. ਤਰੀਕਾ। ੨. ਰੀਤਿ. ਰਸਮ....
ਸੰ. ਸੰਗ੍ਯਾ- ਪ੍ਰਸਿੱਧੀ. ਮਸ਼ਹੂਰੀ। ੨. ਉਸਤਤਿ. ਤਾਰੀਫ਼। ੩. ਨਾਮਵਰੀ. "ਆਨਦਕੰਦ ਮੁਕੰਦ ਜਿ ਖ੍ਯਾਤੀ." (ਨਾਪ੍ਰ) ੪. ਕਹਨਾਵਤ. ਅਖਾਣ। ੫. ਭਰਮ (ਸ਼ੱਕ) ਦੇ ਅਸਥਾਨ ਵਿੱਚ ਸ਼ਾਸਤ੍ਰਕਾਰਾਂ ਨੇ ਪੰਜ ਖ੍ਯਾਤੀਆਂ ਮੰਨੀਆਂ ਹਨ- ਅਸਤਖ੍ਯਾਤਿ, ਆਤਮਖ੍ਯਾਤਿ ਅਨ੍ਯਥਾਖ੍ਯਾਤਿ, ਅਖ੍ਯਾਤਿ ਅਤੇ ਅਨਿਰਵਚਨੀਯ- ਖ੍ਯਾਤਿ. ਇਨ੍ਹਾਂ ਦਾ ਸੰਖੇਪ ਨਾਲ ਨਿਰਨਾ ਇਉਂ ਹੈ-#(ੳ) ਸ਼ੂਨ੍ਯਵਾਦੀ ਅਸਤਖ੍ਯਾਤਿ ਮੰਨਦੇ ਹਨ, ਉਨ੍ਹਾਂ ਦਾ ਕਥਨ ਹੈ ਕਿ ਰੱਸੀ ਵਿੱਚ ਸੱਪ ਅਤ੍ਯੰਤ ਅਸਤ ਹੈ, ਇਵੇਂ ਹੀ ਹੋਰ ਜਗਾ ਭੀ ਅਤ੍ਯੰਤ ਅਸਤ ਹੈ. ਅਤ੍ਯੰਤ ਅਸਤ ਪਦਾਰਥ ਦੀ ਰੱਸੀ ਵਿੱਚ ਪ੍ਰਤੀਤਿ ਅਸਤਖ੍ਯਾਤਿ ਹੈ.#(ਅ) ਕ੍ਸ਼ਣਿਕ ਵਿਗ੍ਯਾਨਵਾਦੀ ਆਤਮਖ੍ਯਾਤਿ ਮੰਨਦੇ ਹਨ, ਉਨ੍ਹਾਂ ਦਾ ਕਥਨ ਹੈ ਕਿ ਰੱਸੀ ਵਿੱਚ ਜਾਂ ਹੋਰ ਕਿਸੇ ਥਾਂ ਸੱਚਾ ਸੱਪ ਹੈ ਹੀ ਨਹੀਂ, ਸਾਰੇ ਪਦਾਰਥ ਬੁੱਧਿ ਵਿੱਚ ਹਨ ਅਤੇ ਬੁੱਧਿ ਹੀ ਸਾਰੇ ਪਦਾਰਥਾਂ ਦੀ ਸ਼ਕਲ ਧਾਰ ਲੈਂਦੀ ਹੈ, ਅਰ ਬੁੱਧਿ ਕ੍ਸ਼ਣਿਕ ਵਿਗ੍ਯਾਨ ਰੂਪ ਹੈ. ਆਤਮ (ਕ੍ਸ਼ਣਿਕ ਵਿਗ੍ਯਾਨਰੂਪ ਬੁੱਧਿ) ਦਾ ਸੱਪਰੂਪ ਹੋਕੇ ਪ੍ਰਤੀਤ ਹੋਣਾ ਆਤਮਖ੍ਯਾਤਿ ਹੈ.#(ੲ) ਨੈਯਾਯਿਕ ਅਤੇ ਵੈਸ਼ੇਸਿਕ ਅਨ੍ਯਥਾਖ੍ਯਾਤਿ ਮੰਨਦੇ ਹਨ. ਉਹ ਆਖਦੇ ਹਨ ਕਿ ਬਰਮੀ ਆਦਿ ਥਾਂਵਾਂ ਵਿੱਚ ਜੋ ਸੱਚਾ ਸੱਪ ਹੈ, ਭ੍ਰਮੀ ਆਦਮੀ ਉਸੇ ਨੂੰ ਹੀ ਨੇਤ੍ਰਾਂ ਨਾਲ ਵੇਖਦਾ ਹੈ, ਨੇਤ੍ਰਾਂ ਦੇ ਦੋਸ ਕਰਕੇ ਉਹੀ ਰੱਸੀ ਵਿੱਚ ਸਾਮ੍ਹਣੇ ਪ੍ਰਤੀਤ ਹੁੰਦਾ ਹੈ. ਇੱਕ ਪਦਾਰਥ ਦਾ ਅਨ੍ਯਥਾ ਭਾਨ ਹੋਣਾ ਅਨ੍ਯਥਾਖ੍ਯਾਤਿ ਹੈ.#(ਸ) ਸਾਂਖ੍ਯ ਅਤੇ ਪ੍ਰਭਾਕਰ¹ ਅਖ੍ਯਾਤਿ ਬਾਬਤ ਨਿਸ਼ਚੇ ਕਰਦੇ ਹਨ ਕਿ ਰੱਸੀ ਨਾਲ ਆਪਣੀ ਵ੍ਰਿੱਤੀ ਦ੍ਵਾਰਾ ਨੇਤ੍ਰ ਦਾ ਸੰਬੰਧ ਹੋਣ ਤੋਂ, ਜਦ ਰੱਸੀ ਦਾ ਇਦੰ (ਇਹ) ਰੂਪ ਕਰਕੇ ਸਾਮਾਨ੍ਯਗ੍ਯਾਨ ਹੁੰਦਾ ਹੈ ਅਰ ਨਾਲ ਹੀ ਸੱਪ ਦੀ ਸਿਮ੍ਰਿਤੀ (ਯਾਦ) ਹੁੰਦੀ ਹੈ, ਤਦ "ਇਹ ਸੱਪ ਹੈ" ਇਹ ਭਾਨ ਹੁੰਦਾ ਹੈ. ਇਸ ਗ੍ਯਾਨ ਵਿੱਚ ਦੋ ਅੰਸ਼ਾਂ ਹਨ- 'ਇਹ' ਸਿਮ੍ਰਿਤਿ ਗ੍ਯਾਨ ਹੈ. ਇਨ੍ਹਾਂ ਦੋਹਾਂ ਗ੍ਯਾਨਾਂ ਦੇ ਹੁੰਦਿਆਂ ਭੀ ਦੇਖਣ ਵਾਲੇ ਦੇ ਭੈ ਦੋਸ ਨਾਲ ਅਤੇ ਨੇਤ੍ਰਾਂ ਦੇ ਤਿਮਰ ਆਦਿ ਦੋਸ ਕਰਕੇ ਇਹ ਪ੍ਰਤੀਤ ਨਹੀਂ ਹੁੰਦਾ ਕਿ ਮੈਨੂੰ ਦੋ ਗ੍ਯਾਨ ਹੋਏ ਹਨ. ਇਨ੍ਹਾਂ ਦੋ ਗ੍ਯਾਨਾਂ ਦੇ ਅਵਿਵੇਕ ਨੂੰ ਹੀ ਅਖ੍ਯਾਤਿ ਆਖੀਦਾ ਹੈ.#(ਹ) ਵੇਦਾਂਤ ਮਤ ਵਾਲੇ ਅਨਿਰਵਚਨੀਯਖ੍ਯਾਤਿ ਮੰਨਦੇ ਹਨ ਉਨ੍ਹਾਂ ਦਾ ਕਥਨ ਹੈ ਕਿ ਅੰਤਹਕਰਣ ਦੀ ਵ੍ਰਿੱਤੀ ਨੇਤ੍ਰਾਂ ਦ੍ਵਾਰਾ ਨਿਕਲਕੇ ਵਿਸਯ ਦੇ ਆਕਾਰ ਦੀ ਹੋ ਜਾਂਦੀ ਹੈ, ਉਸ ਤੋਂ ਵਿਸਯ ਤੇ ਜੋ ਪੜਦਾ ਹੁੰਦਾ ਹੈ ਉਹ ਦੂਰ ਹੋ ਕੇ ਵਿਸਯ ਦਾ ਪ੍ਰਤੱਖ ਗ੍ਯਾਨ ਹੁੰਦਾ ਹੈ. ਇਸ ਪ੍ਰਤੱਖ ਲਈ ਪ੍ਰਕਾਸ਼ ਦੀ ਸਹਾਇਤਾ ਦੀ ਭੀ ਲੋੜ ਪੈਂਦੀ ਹੈ, ਕਿਉਂਕਿ ਨੇਤ੍ਰਾਂ ਦੀ ਤਾਕਤ ਨਹੀਂ ਕਿ ਪ੍ਰਕਾਸ਼ ਬਿਨਾ ਕਿਸੇ ਪਦਾਰਥ ਨੂੰ ਪ੍ਰਤੱਖ ਕਰ ਸਕਣ. ਜਿੱਥੇ ਕੁਝ ਅੰਧੇਰਾ (ਹਨੇਰਾ) ਹੋਵੇ, ਜਾਂ ਨੇਤ੍ਰਾਂ ਵਿੱਚ ਧੁੰਦ ਆਦਿ ਕੋਈ ਦੋਸ ਹੋਵੇ, ਤਦ ਨੇਤ੍ਰਾਂ ਦ੍ਵਾਰਾ ਵ੍ਰਿੱਤੀ ਬਾਹਰ ਨਿਕਲਕੇ ਭੀ ਰੱਸੀ ਦੀ ਅਸਲ ਸ਼ਕਲ ਨੂੰ ਧਾਰਨ ਨਹੀਂ ਕਰ ਸਕਦੀ ਅਰ ਇਸੇ ਕਾਰਣ ਰੱਸੀ ਦੇ ਆਵਰਣ ਨੂੰ ਮਿਟਾ ਨਹੀਂ ਸਕਦੀ. ਇਸ ਤੋਂ ਰੱਸੀ ਉਪਹਿਤ ਚੇਤਨ ਆਸ਼੍ਰਿਤ ਅਵਿਦ੍ਯਾ ਵਿੱਚ ਕ੍ਸ਼ੋਭ ਹੋ ਕੇ ਅਵਿਦ੍ਯਾ ਹੀ ਸੱਪ ਦੇ ਆਕਾਰ ਨੂੰ ਪ੍ਰਾਪਤ ਹੋ ਜਾਂਦੀ ਹੈ. ਸੋ ਅਵਿਦ੍ਯਾ ਦਾ ਕਾਰਜ ਸੱਪ, ਜੇ ਸੱਚਾ ਹੋਵੇ ਤਾਂ ਰੱਸੀ ਦੇ ਯਥਾਰਥ ਗ੍ਯਾਨ ਪਿੱਛੋਂ ਉਸ ਦਾ ਮਿਟ ਜਾਣਾ ਨਾ ਹੋਵੇ, ਪਰ ਰੱਸੀ ਦੀ ਅਸਲੀਅਤ ਸਮਝਣ ਤੋਂ ਸੱਪ ਦਾ ਭਾਨ ਨਹੀਂ ਹੁੰਦਾ, ਇਸ ਲਈ ਸੱਪ ਸੱਚ ਨਹੀ, ਅਰ ਜੇ ਸੱਪ ਅਸਤ ਹੋਵੇ ਤਾਂ ਬੰਧ੍ਯਾ ਦੇ ਪੁਤ੍ਰ ਦੀ ਤਰਾਂ ਕਦੇ ਪ੍ਰਤੀਤ ਹੀ ਨਾ ਹੋਵੇ, ਪਰ ਪ੍ਰਤੀਤ ਜਰੂਰ ਹੁੰਦਾ ਹੈ, ਇਸ ਲਈ ਅਸਤ ਭੀ ਨਹੀਂ. ਇਸ ਤੋਂ ਨਿਸ਼ਚੇ ਹੁੰਦਾ ਹੈ ਕਿ ਸਤ ਅਸਤ ਤੋਂ ਭਿੰਨ ਅਨਿਰਵਚਨੀਯ ਹੈ. ਅਨਿਰਵਚਨੀਯ ਦੀ ਖ੍ਯਾਤਿ (ਪ੍ਰਤੀਤਿ) ਅਨਿਰਵਚਨੀਯਖ੍ਯਾਤਿ ਹੈ....
ਸੰ. प्रसिद्घि. ਸੰਗ੍ਯਾ- ਮਸ਼ਹੁਰੀ ਖ਼੍ਯਾਤਿ....
ਸੰਗ੍ਯਾ- ਸ਼ੁਹਰਤ ਦਾ ਭਾਵ. ਪ੍ਰਸਿੱਧੀ....