pratistdhāna, paratishatdhānaप्रतिस्ठान, परतिशठान
ਪ੍ਰਯਾਗ ਦਾ ਪੁਰਾਣਾ ਨਾਮ। ੨. ਦੇਖੋ, ਸਾਲਿਬਾਹਨ.
प्रयाग दा पुराणा नाम। २. देखो, सालिबाहन.
ਸੰ. ਸੰਗ੍ਯਾ- ਜਿਸ ਤੋਂ ਚੰਗਾ ਯਗਯ ਹੋਵੇ, ਘੋੜਾ। ੨. ਉੱਤਮ ਯਗ੍ਯ। ੩. ਯਗ੍ਯ ਦਾ ਅਸਥਾਨ। ੪. ਯੂ. ਪੀ. ਵਿੱਚ ਗੰਗਾ ਜਮੁਨਾ ਦੇ ਸੰਗਮ ਦਾ ਇੱਕ ਪ੍ਰਸਿੱਧ ਤੀਰਥ, ਜਿੱਥੇ ਸਰਸ੍ਵਤੀ ਨਦੀ ਦਾ ਗੁਪਤ ਸੰਗਮ ਮੰਨਿਆ ਜਾਂਦਾ ਹੈ. ਪੁਰਾਣਾਂ ਅਨੁਸਾਰ ਜਦ ਸ਼ੰਖਾਸੁਰ ਪਾਸੋਂ ਵਿਸਨੁ ਨੇ ਵੇਦ ਵਾਪਿਸ ਲਿਆਕੇ ਬ੍ਰਹਮਾ ਨੂੰ ਦਿੱਤੇ, ਤਦ ਉਸ ਨੇ ਦਸ ਅਸ਼੍ਵਮੇਧ ਯਗ੍ਯ ਇੱਥੇ ਕੀਤੇ, ਜਿਸ ਤੋਂ ਨਾਮ "ਪ੍ਰਯਾਗ" ਹੋ ਗਿਆ। ੫. ਪ੍ਰਯਾਗ ਤੀਰਥ ਤੋਂ ਸ਼ਹਰ ਦਾ ਨਾਮ ਭੀ ਪ੍ਰਯਾਗ ਹੋਇਆ ਹੈ, ਜੋ ਹੁਣ ਅਲਾਹਾਬਾਦ ਕਰਕੇ ਪ੍ਰਸਿੱਧ ਹੈ.¹ ਪ੍ਰਯਾਗ ਵਿੱਚ ਇੱਕ ਅਕ੍ਸ਼੍ਯਵਟ ਸੀ, ਜਿਸ ਤੋਂ ਡਿਗਕੇ ਮਰਨਾ ਹਿੰਦੂ ਮੁਕਤਿ ਦਾ ਸਾਧਨ ਜਾਣਦੇ ਸਨ. ਬਾਦਸ਼ਾਹ ਜਹਾਂਗੀਰ ਨੇ ਇਹ ਬੋਹੜ ਕਟਵਾ ਦਿੱਤਾ ਸੀ.² ਇਸ ਨਗਰ ਦੇ ਮਹੱਲਾ ਅਹਿਯਾਪੁਰ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਗੁਰਦ੍ਵਾਰਾ "ਪੱਕੀ ਸੰਗਤਿ" ਨਾਮ ਤੋਂ ਪ੍ਰਸਿੱਧ ਹੈ, ਜਿਸ ਦਾ ਪ੍ਰਬੰਧ ਨਿਰਮਲੇ ਸੰਤਾਂ ਦਾ ਅਖਾੜਾ ਕਰਦਾ ਹੈ.#"ਤਹੀਂ ਪ੍ਰਕਾਸ ਹਮਾਰਾ ਭਯੋ." ਵਿਚਿਤ੍ਰ ਨਾਟਕ ਦੇ ਇਸ ਵਾਕ ਅਨੁਸਾਰ ਦਸ਼ਮੇਸ਼, ਮਾਤਾ ਦੇ ਗਰਭ ਵਿੱਚ ਇਸੇ ਥਾਂ ਵਿਰਾਜੇ ਹਨ.#ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਹੋਏ ਪ੍ਰਯਾਗ ਪਧਾਰੇ ਹਨ. ਪ੍ਰਯਾਗ ਲਹੌਰ ਤੋਂ ੬੯੭, ਕਲਕੱਤੇ ਤੋਂ ੫੬੦ ਅਤੇ ਬੰਬਈ ਤੋਂ ੮੪੪ ਮੀਲ ਹੈ. ਆਬਾਦੀ ੧੫੫, ੯੭੦ ਹੈ....
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸ਼ਾਲਿਵਾਹਨ. ਭਾਰਤ ਦੇ ਦੱਖਣ ਇੱਕ ਪ੍ਰਤਾਪੀ ਰਾਜਾ ਹੋਇਆ ਹੈ, ਜੋ ਵਿਕ੍ਰਮਾਦਿਤ੍ਯ ਦਾ ਵੈਰੀ ਸੀ. ਇਸ ਨੇ ਆਪਣਾ ਸਾਲ (ਸ਼ਕਾਬਦ) ਸਨ ਈਃ ੭੮ ਤੋ ਚਲਾਇਆ ਹੈ. ਇਸ ਦੀ ਰਾਜਧਾਨੀ ਗੋਦਾਵਰੀ ਦੇ ਕਿਨਾਰੇ ਪ੍ਰਤਿਸ੍ਠਾਨ ਨਾਮੇ ਸੀ, ਜੋ ਹੁਣ ਨਜਾਮ ਦੇ ਰਾਜ ਵਿੱਚ ਔਰੰਗਾਬਾਦ ਦੇ ਜ਼ਿਲੇ "ਪੈਥਾਨ" ਨਾਉਂ ਤੋਂ ਪ੍ਰਸਿੱਧ ਹੈ. ਪੁਰਾਣੇ ਗ੍ਰੰਥਾਂ ਵਿੱਚ ਇਸ ਦਾ ਨਾਉਂ ਬ੍ਰਹਮਪੁਰੀ ਭੀ ਆਇਆ ਹੈ. ਸ਼ਾਲਿਵਾਹਨ ਨੇ ਪੰਜਾਬ ਫਤੇ ਕਰਕੇ ਸ਼ਾਲਿਵਾਹਨਕੋਟ (ਸ੍ਯਾਲਕੋਟ) ਵਸਾਇਆ. ਇਸ ਦੇ ਬਲੰਦ, ਰਸਾਲੂ, ਪੂਰਨ, ਸੁੰਦਰ, ਲੇਖ ਆਦਿ ੧੬. ਪੁਤ੍ਰ ਹੋਏ ਹਨ. ਇਸ ਦੀ ਮੌਤ ਕਾਰੂਰ ਦੇ ਜੰਗ ਵਿੱਚ ਹੋਈ. ਇਸ ਨੂੰ ਕਈ ਗ੍ਰੰਥਾਂ ਵਿੱਚ ਸ਼ਤਵਾਹਨ ਭੀ ਲਿਖਿਆ ਹੈ. ਦੇਖੋ, ਸਾਲਬਾਹਨ....