potāपोटा
ਸੰਗ੍ਯਾ- ਪੁਟ. ਪੜਦਾ. ਥੈਲੀ. ਪੇਟ ਦੀ ਥੈਲੀ. ਮੇਦਾ। ੨. ਅੰਗੁਲੀ ਦਾ ਸਿਰਾ. ਫੁੱਲ.
संग्या- पुट. पड़दा. थैली. पेट दी थैली. मेदा। २. अंगुली दा सिरा. फुॱल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪੁੱਠ. ਪਾਹ। ੨. ਸੰ. पुट्. ਧਾ- ਲਪੇਟਣਾ ਢਕਣਾ। ੩. ਸੰਗ੍ਯਾ- ਢੱਕਣ. ਆਛਾਦਨ। ੪. ਡੂਨਾ. ਦੋਨਾ। ੫. ਕਟੋਰਾ. ਪਾਤ੍ਰ। ੬. ਆਸਣ. ਵਿਛਾਉਣ ਦਾ ਵਸਤ੍ਰ. "ਬੈਸਹਿਂ ਪੁਟ ਪਟ ਬਿਮਲ ਬਿਛਾਏ." (ਨਾਪ੍ਰ) ੬. ਖੀਸਾ. ਦੇਖੋ, ਅੰ. Pocket....
ਦੇਖੋ, ਪਰਦਾ। ੨. ਪੈਂਦਾ. ਡਿਗਦਾ। ੩. ਪਠਨ ਕਰਦਾ. ਪੜ੍ਹਦਾ....
ਸੰਗ੍ਯਾ- ਛੋਟਾ ਥੈਲਾ। ੨. ਹਜ਼ਾਰ ਰੁਪਯੇ ਦੀ ਗੁਥਲੀ। ੩. ਢਾਲੇਹੋਏ ਸੁਵਰਣ ਦੀ ਡਲੀ. "ਅਲੰਕਾਰ ਮਿਲਿ ਥੈਲੀ ਹੋਈ ਹੈ ਤਾਤੇ ਕਨਿਕ ਵਖਾਨੀ." (ਧਨਾ ਮਃ ੫) ੪. ਨਕ਼ਦੀ. "ਸੰਚਤ ਸੰਚਤ ਥੈਲੀ ਕੀਨੀ." (ਆਸਾ ਮਃ ੫) ੫. ਮਾਇਆ. ਦੌਲਤ. "ਥੈਲੀ ਸੰਚਹੁ ਸ੍ਰਮ ਕਰਹੁ ਥਾਕਿਪਰਹੁ ਗਾਵਾਰ." (ਬਾਵਨ)...
ਸੰ. ਸੰਗ੍ਯਾ- ਚਪੇੜ. ਧੱਫਾ। ੨. ਸੰ. ਪੇਟਕ. ਪਿਟਾਰਾ. ਥੈਲਾ। ੩. ਉਦਰ. ਢਿੱਡ. ਪੇਟਕ (ਪਿਟਾਰ) ਦੀ ਸ਼ਕਲ ਹੋਣ ਕਰਕੇ ਇਹ ਸੰਗ੍ਯਾ ਹੈ. "ਘਰ ਮੂਸਿ ਬਿਰਾਨੋ ਪੇਟ ਭਰੈ ਅਪਰਾਧੀ." (ਸਾਰ ਪਰਮਾਨੰਦ) "ਜਉ ਇਹ ਪੇਟ ਨ ਕਾਹੂੰ ਹੋਤਾ। ਰਾਉ ਰੰਕ ਕਾਹੂੰ ਕੋ ਕਹਿਤਾ?" (ਵਿਚਿਤ੍ਰ) ੪. ਗਰਭ. ਢਿੱਡ. ਹਮਲ....
ਦੇਖੋ, ਮੇਦ ੧। ੨. ਅ਼. [مِعدہ] ਮਿਅ਼ਦਹ. ਸੰਗ੍ਯਾ- ਪਕ੍ਵਾਸ਼ਯ. ਜਠਰਾਗਨਿ ਦੇ ਨਿਵਾਸ ਦਾ ਥਾਂ.¹ ਓਝਲੀ. ਸ਼ਰੀਰ ਦੀ ਉਹ ਥੈਲੀ, ਜਿਸ ਵਿੱਚ ਜਾਕੇ ਗਿਜਾ ਹਜਮ ਹੁੰਦੀ ਹੈ. Stomach ਮੇਦੇ ਦਾ ਖੱਬਾ ਸਿਰਾ ਤਿੱਲੀ ਨਾਲ ਅਤੇ ਸੱਜਾ ਜਿਗਰ ਨਾਲ ਸੰਬੰਧ ਰਖਦਾ ਹੈ. ਮੇਦੇ ਤੋਂ ਹਜਮ ਹੋਈ ਖੁਰਾਕ ਆਂਦਰਾਂ ਵਿੱਚ ਜਾਂਦੀ ਹੈ. ਜੋ ਲੋਕ ਮੰਦੇ ਨੂੰ ਬਹੁਤ ਅੰਨ ਜਲ ਨਾਲ ਭਰ ਲੈਂਦੇ ਹਨ, ਮਹੀਨ ਚੱਬੇ ਅਤੇ ਬਿਨਾਂ ਭੁੱਖ ਤੇਹ ਖਾਂਦੇ ਪੀਂਦੇ ਹਨ, ਉਨ੍ਹਾਂ ਦਾ ਮੇਦਾ ਰੋਗੀ ਹੋਜਾਂਦਾ ਹੈ, ਜਿਸ ਤੋਂ ਅਨੇਕ ਰੋਗ ਉਪਜਦੇ ਹਨ....
ਦੇਖੋ, ਅੰਗੁਲਿ....
ਸੰਗ੍ਯਾ- ਕਿਨਾਰਾ. ਤਰਫ. ਧਿਰ. "ਦੁਹਾਂ ਸਿਰਿਆਂ ਕਾ ਖਸਮੁ ਆਪਿ." (ਵਾਰ ਗੂਜ ੨. ਮਃ ੫) ੨. ਸਿਰ ਤੇ. ਸੀਸ ਪੁਰ. "ਸਾਬਤ ਸੂਰਤਿ ਦਸਤਾਰ ਸਿਰਾ." (ਮਾਰੂ ਸੋਲਹੇ ਮਃ ੫) ੩. ਸੰ. सिरा. ਨਦੀ। ੪. ਨਾੜੀ. ਰਗ. ਸ਼ਿਰਾ ਭੀ ਸੰਸਕ੍ਰਿਤ ਸ਼ਬਦ ਹੈ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....