pailīपैली
ਵਿ- ਪੱਲਵ ਰੱਖਣ ਵਾਲੀ, ਖੇਤੀ। ੨. ਦਾਣੇ ਮਿਣਨ ਦਾ ਭਾਂਡਾ. ਸੰ. ਪੱਲਿਕਾ.
वि- पॱलव रॱखण वाली, खेती। २. दाणे मिणन दा भांडा. सं. पॱलिका.
ਸੰ. ਸੰਗ੍ਯਾ- ਪੱਤਾ। ੨. ਨਵਾਂ ਸ਼ਗੂਫ਼ਾ। ੩. ਕੰਕਨ. ਕੜਾ. ਕੰਗਣ। ੪. ਵਿਸ੍ਤਾਰ. ਫੈਲਾਉ। ੫. ਚਪਲਤਾ। ੬. ਬਲ ਸ਼ਕਤਿ। ੭. ਪਲ੍ਹਵ ਦੇਸ਼। ੮. ਪਲ੍ਹਵ ਦੇਸ਼ ਦੇ ਰਹਿਣ ਵਾਲਾ ਦੇਖੋ, ਪਲ੍ਹਵ। ੯. ਫੁੱਲ ਦੀ ਪੰਖੁੜੀ। ੧੦. ਹੱਥ ਦੀ ਅੰਗੁਲੀ. "ਹਾਥ ਦ੍ਵੈ ਪਾਥੋਜ ਸਮ, ਪੱਲਵ ਸੇ ਪਲਵਨ, ਤਾਮੇ ਨਗ ਸੂਚੇ ਖਚ ਨਖਨ ਕੀ ਪੰਗਤੀ." (ਗ੍ਰਪ੍ਰਸੂ) ੧੧. ਕਿਨਾਰਾ. ਹਾਸ਼ੀਆ। ੧੨. ਸੰਸਕ੍ਰਿਤ ਗ੍ਰੰਥਾਂ ਵਿੰਚ ਪਲ੍ਹਵ ਲਈ ਭੀ ਪੱਲਵ ਸ਼ਬਦ ਹੈ. ਦੇਖੋ, ਪਲ੍ਹਵ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਸੰ. ਭਾਂਡ, ਸੰਗ੍ਯਾ- ਪਾਤ੍ਰ. ਬਰਤਨ. "ਧਨੁ ਭਾਂਡਾ, ਧਨੁ ਮਸੁ." (ਮਃ ੧. ਵਾਰ ਮਲਾ) ਧਨ੍ਯ ਹੈ ਪਾਤ੍ਰ (ਦਵਾਤ) ਧਨ੍ਯ ਹੈ ਮਸਿ (ਰੌਸ਼ਨਾਈ). ੨. ਭਾਵ- ਅੰਤਹਕਰਣ. "ਜਿਨ ਕਉ ਭਾਂਡੈ ਭਾਉ, ਤਿਨਾ ਸਵਾਰਸੀ." (ਸੂਹੀ ਮਃ ੧) ੩. ਸੰਚਾ. ਉਹ ਪਾਤ੍ਰ. ਜਿਸ ਵਿੱਚ ਢਲੀ ਹੋਈ ਧਾਤੁ ਪਾਈਏ. "ਭਾਂਡਾ ਭਾਉ, ਅਮ੍ਰਿਤੁ ਤਿਤੁ ਢਾਲਿ." (ਜਪੁ) ੪. ਉਪਦੇਸ਼ ਦਾ ਪਾਤ੍ਰ. ਉੱਤਮ ਅਧਿਕਾਰੀ। ੫. ਵਿ- ਭੰਡਿਆ. ਨਿੰਦਿਤ. "ਘਿਅ ਪਟ ਭਾਂਡਾ ਕਹੈ ਨ ਕੋਇ." (ਤਿਲੰ ਮਃ ੧) ਘ੍ਰਿਤ ਅਤੇ ਪੱਟ (ਰੇਸ਼ਮ) ਨੂੰ ਕੋਈ ਭਿੱਟੜ ਨਹੀਂ ਆਖਦਾ....