pūrabalāपूरबला
ਵਿ- ਪੂਰਵ ਕਾਲਿਕ. ਪਹਿਲੇ ਸਮੇਂ ਦਾ. "ਪੂਰਬਲਾ ਅੰਕੁਰ ਜਾਗਿਆ." (ਸੋਰ ਮਃ ੫) ਦੇਖੋ, ਪਰਾ ਪੂਰਬਲਾ.
वि- पूरव कालिक. पहिले समें दा. "पूरबला अंकुर जागिआ." (सोर मः ५) देखो, परा पूरबला.
ਦੇਖੋ, ਪੂਰਬ....
ਸੰਗ੍ਯਾ- ਕਾਲਸ. ਕਾਲਿਮਾ. ਸਿਆਹੀ। ੨. ਸੰ. ਵਿ- ਸਮੇਂ ਦਾ. ਸਮੇਂ ਨਾਲ ਸੰਬੰਧ ਰੱਖਣ ਵਾਲਾ. ਦੇਖੋ, ਕਾਲੀਨ ੨....
ਵਿ- ਪੂਰਵ ਕਾਲਿਕ. ਪਹਿਲੇ ਸਮੇਂ ਦਾ. "ਪੂਰਬਲਾ ਅੰਕੁਰ ਜਾਗਿਆ." (ਸੋਰ ਮਃ ੫) ਦੇਖੋ, ਪਰਾ ਪੂਰਬਲਾ....
ਸੰ. आङकुर. ਸੰਗ੍ਯਾ- ਲਹੂ. ਖ਼ੂਨ। ੨. ਜਲ. ਪਾਣੀ। ੩. ਬੀਜ ਵਿੱਚੋਂ ਨਿਕਲਿਆ ਹੋਇਆ ਡੰਘੂਰ. ਅੰਖੂਆ. ਕੂਮਲ. "ਪੂਰਬ ਕਰਮ ਅੰਕੁਰ ਜਬ ਪ੍ਰਗਟੇ." (ਗਉ ਮਃ ੫) ੪. ਭਾਗ. ਨਸੀਬ. "ਅੰਕੁਰ ਭਲੋ ਹਮਾਰਾ." (ਟੋਡੀ ਮਃ ੫. ) ੫. ਬੀਜ. ਮੂਲ. "ਭਗਤਨ ਕਾ ਅੰਕੁਰੁ ਰਾਖਿਓ." (ਧਨਾ ਮਃ ੫)...
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਸੰਗ੍ਯਾ- ਚਾਰ ਪ੍ਰਕਾਰ ਦੀਆਂ ਵਾਣੀਆਂ ਵਿੱਚੋਂ ਪਹਿਲੀ ਵਾਣੀ. ਦੇਖੋ, ਚਾਰ ਬਾਣੀਆਂ। ੨. ਉਹ ਵਿਦ੍ਯਾ, ਜੋ ਸਭ ਤੋਂ ਪਰੇ ਵਸਤੁ ਦਾ ਗ੍ਯਾਨ ਕਰਾਵੇ. ਬ੍ਰਹਮਵਿਦ੍ਯਾ ''अथ परा यया तदक्षर मधिगम्यते. '' (ਸ਼੍ਰੁਤਿ) ੩. ਵ੍ਯ- ਛੁਟਕਾਰਾ। ੪. ਉਲਟਾਪਨ। ੫. ਸਾਮ੍ਹਣੇ. ਸੰਮੁਖ। ੬. ਤ੍ਯਾਗ। ੭. ਬਹਾਦੁਰੀ। ੮. ਅਨਾਦਰ। ੯. ਵਿ- ਸ਼੍ਰੇਸ੍ਠ. ਉੱਤਮ. "ਗੁਰਦੇਵ ਪਾਰਸ ਪਰਸ ਪਰਾ." (ਬਾਵਨ) ੧੦. ਪੜਾ. ਪਿਆ. "ਪਰਾ ਕਰੇਜੇ ਛੇਕ." (ਸ. ਕਬੀਰ) ੧੧. ਪਰਲਾ ਪਾਸਾ. ਪਰਾਰ. ਦੇਖੋ, ਉਰਾ। ੧੨. ਫ਼ਾ. [پرہ] ਪੱਰਹ. ਸਫ਼. ਕ਼ਤਾਰ. ਪੰਕ੍ਤਿ. "ਗਜ ਬਾਜਿਨ ਕੋ ਪਰਾ ਬੰਧਾਵਾ." (ਗੁਪ੍ਰਸੂ)...