pūtīपूती
ਪੁਤ੍ਰੀ. ਬੇਟੀ. "ਸੋਹਾਗਨਿ ਕਿਰਪਨ ਕੀ ਪੂਤੀ." (ਗੌਂਡ ਕਬੀਰ) ਸੋਹਾਗਨਿ (ਮਾਇਆ) ਕ੍ਰਿਪਣ ਦੀ ਪੁਤ੍ਰੀ ਹੈ, ਜਿਸ ਨੂੰ ਭੋਗ ਨਹੀਂ ਸਕਦਾ.
पुत्री. बेटी. "सोहागनि किरपन की पूती." (गौंड कबीर) सोहागनि (माइआ) क्रिपण दी पुत्री है, जिस नूं भोग नहीं सकदा.
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸੰ. ਬਟ੍ਵੀ. ਸੰਗ੍ਯਾ- ਪੁਤ੍ਰੀ. ਕਨ੍ਯਾ....
ਦੇਖੋ, ਸੁਹਾਗਣਿ. "ਪੁਤ੍ਰਵੰਤੀ ਸੀਲਵੰਤਿ ਸੋਹਾਗਿਣ." (ਮਾਝ ਮਃ ੫) "ਸੋਭਾਵੰਤੀ ਸੋਹਾਗਣੀ." (ਸ੍ਰੀ ਮਃ ੩) "ਧੰਨਿ ਸੋਹਾਗਨਿ ਜੋ ਪ੍ਰਭੁ ਜਾਨੈ." (ਸੂਹੀ ਮਃ ੫) ੨. ਭਾਵ- ਮਾਇਆ. "ਸੋਹਾਗਨਿ ਕਿਰਪਨ ਕੀ ਪੂਤੀ." (ਗੌਂਡ ਕਬੀਰ)...
ਸੰ. कृपण ਕ੍ਰਿਪਣ. ਸੰਗ੍ਯਾ- ਕੰਜੂਸ. ਸੂਮ. "ਕਿਰਪਨ ਲੋਭ ਪਿਆਰ." (ਸ੍ਰੀ ਅਃ ਮਃ ੫) "ਕਿਰਪਨ ਤਨ ਮਨ ਕਿਲਬਿਖ ਭਰੇ." (ਟੋਢੀ ਮਃ ੫) ਦੇਖੋ, ਕ੍ਰਿਪਣ....
ਪੁਤ੍ਰੀ. ਬੇਟੀ. "ਸੋਹਾਗਨਿ ਕਿਰਪਨ ਕੀ ਪੂਤੀ." (ਗੌਂਡ ਕਬੀਰ) ਸੋਹਾਗਨਿ (ਮਾਇਆ) ਕ੍ਰਿਪਣ ਦੀ ਪੁਤ੍ਰੀ ਹੈ, ਜਿਸ ਨੂੰ ਭੋਗ ਨਹੀਂ ਸਕਦਾ....
ਦੇਖੋ, ਗੌਡ ੧....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਸੰਗ੍ਯਾ- ਮਾਤਾ. ਮਾਂ. "ਆਪਿ ਪਿਤਾ, ਆਪਿ ਮਾਇਆ." (ਸੂਹੀ ਛੰਤ ਮਃ ੫) "ਤੂ ਹਰਿ ਪਿਤਾ ਮਾਇਆ." (ਸ੍ਰੀ ਮਃ ੫) ੨. ਸੰ. ਮਾਯਾ. ਕਪਟ. ਛਲ. ਦੰਭ. ਦੇਖੋ, ਮਾ ਧਾ. "ਇਹੁ ਤਨੁ ਮਾਇਆ ਪਾਹਿਆ ਪਿਆਰੇ, ਲੀਤੜਾ ਲਬਿ ਰੰਗਾਏ." (ਤਿਲੰ ਮਃ ੧) ੩. ਭੁਲੇਖਾ. ਭ੍ਰਮ. ਅਵਿਦ੍ਯਾ. "ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਿਤ." (ਧਨਾ ਅਃ ਮਃ ੫) "ਏਹ ਮਾਇਆ, ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ." (ਅਨੰਦੁ) ੪. ਲਕ੍ਸ਼੍ਮੀ. ਧਨ ਸੰਪਦਾ. "ਮਾਇਆ ਕਾਰਨਿ ਧਾਵਹੀ ਮੂਰਖ ਲੋਗ ਅਜਾਨ." (ਸਃ ਮਃ ੯) ੫. ਜਗਤਰਚਨਾ ਦਾ ਕਾਰਣ ਰੂਪ ਈਸ਼੍ਵਰ ਦੀ ਸ਼ਕਤਿ. "ਮਾਇਆ ਮਾਈ ਤ੍ਰੈ ਗੁਣ ਪਰਸੂਤਿ ਜਮਾਇਆ." (ਮਾਰੂ ਸੋਲਹੇ ਮਃ ੩) ੬. ਮਯਾ. ਕ੍ਰਿਪਾ. ਪ੍ਰਸਾਦ. "ਤਿਂਹ ਮੇਲਹੁ ਜਿਂਹ ਕਰਹੋ ਮਾਇਆ." (ਗੁਪ੍ਰਸੂ) "ਨਹੀ ਮਾਇਆ ਮਾਖੀ." (ਮਾਰੂ ਸੋਲਹੇ ਮਃ ੧) ਨ ਮਯਾ ਹੈ ਨ ਮਾਸ (ਕ੍ਰੋਧ) ਹੈ. ਦੇਖੋ, ਮਾਖੀ ੪। ੭. ਬੁੱਧ ਭਗਵਾਨ ਦੀ ਮਾਤਾ। ੮. ਹਿੰਦੂਆਂ ਦੀਆਂ ਪ੍ਰਧਾਨ ਪੁਰੀਆਂ ਵਿੱਚੋਂ ਇੱਕ ਪੁਰੀ. ਹਰਿਦ੍ਵਾਰ ਤੋਂ ਕਨਖਲ ਤੀਕ ਦੀ ਆਬਾਦੀ. "ਮਥੁਰਾ ਮਾਇਆ ਅਜੁੱਧਿਆ." (ਭਾਗੁ ਕ)...
ਕੰਜੂਸ. ਸੂਮ. ਬਖ਼ੀਲ.#(ੳ) ਦਾਨ ਬਿਨ ਦਰਬ ਨਿਦਾਨ ਠਹਰਾਤ ਕੌਨ#ਗ੍ਯਾਨ ਬਿਨ ਯਸ਼ ਅਪਯਸ਼ ਕਰ ਕਰਗੇ,#"ਕਵਿਰਾਯ" ਸੰਤਨ ਸੁਭਾਇ ਸੁਨੇ ਸੂਮਨ ਕੇ#ਧਰਮ ਬਿਹੂਨੇ ਧਨ ਧਰਾ ਧਰ ਧਰਗੇ,#ਕਾਮ ਆਏ ਕਾਹੂੰ ਕੇ ਨ ਦਾਮ ਦੁਹੁਁ ਦੀਨਨ ਕੇ#ਧਾਮ ਗਾਡੇ ਗਾਡੇ ਸਬ ਗਥ ਗਰ ਗਰਗੇ,#ਬੋਰ ਬੋਰ ਬਿਰਦ ਬਡਾਈ ਬੇਸ਼ਊਰ ਕੇਤੇ#ਜੋਰ ਜੋਰ ਕ੍ਰਿਪਣ ਕਰੋਰਿ ਮਰ ਮਰਗੇ.#(ਅ) ਦਾਤਾ ਹਾਥ ਜਾਤੀ ਤੌ ਕਦਰ ਹੂੰ ਨ ਪਾਤੀ ਅਬ#ਮੇਰੇ ਹਾਥ ਆਈ ਹੈਂ ਬਧਾਈ ਬਾਂਟ ਬਾਵਰੀ!#ਖਾਨੇ ਦਰਖਾਨੇ ਤਹਿਖਾਨੇ ਬੀਚ ਬਾਸ ਦੈਹੋਂ#ਹੋਇ ਨਾ ਉਦਾਸ ਮੇਰੋ ਯਹੈ ਚਿਤ ਚਾਵਰੀ!#ਭਾਈ ਸੁਤ ਮੀਤਨ ਪੈ ਕੌਡੀ ਨਹਿ ਜਾਂਨ ਦੈਹੋਂ#ਵਾਂਧਵ ਸਪੂਰਨ ਕੋ ਆਪਨ ਸੁਭਾਵਰੀ!#ਖੈਹੋਂ ਨ ਖਵੈਹੋਂ ਮਰਜੈਹੋਂ ਤੋ ਸਿਖਾਯ ਜੈਹੋਂ#ਸੂਮ ਕਹੈ ਲੱਛਮੀ! ਤੂ ਬੈਠੀ ਗੀਤ ਗਾਵਰੀ!#(ੲ) ਸੌਨ ਲਗ੍ਯੋ ਜਬ ਰੈਨ ਮੇ ਸੂਮ ਕੋ#ਤਾਂਹਿ ਸਮੇ ਸੁਪਨਾ ਅਯੋ ਭੈਯਾ,#ਆਨ ਅਸੀਸ ਕਰੀ ਦਿਜ ਨੇ ਇਮ-#"ਰਾਜਿ ਰਖੈ ਤੁਮ ਕੋ ਜਗਮੈਯਾ,"#ਦੇਨ ਲਗ੍ਯੋ ਤਬ ਏਕ ਰੁਪੈਯਾ,#ਸੁ ਤਾਂਹਿ ਸਮੇਂ ਅਖਿਯਾਂ ਖੁਲਗੈਯਾ,#ਆਹ! ਰੇ ਦੈਯਾ ਕਹਾਂ ਕਰਦੈਯਾ!#ਜੁ ਜਾਗ ਨ ਆਤੀ ਤੁ ਜਾਤ ਰੁਪੈਯਾ.#(ਸ) ਕਿਰਪਨ ਅਪਨੀ ਯੁਵਤਿ ਸੋਂ#ਰਤਿ ਮਾਨਤ ਅਲਸਾਯ।#ਮਤ ਕਹੁਁ ਪੁਤ੍ਰ ਉਦਾਰ ਹ੍ਵੈ#ਦੈਹੈ ਦ੍ਰਵ੍ਯ ਲੁਟਾਯ.#(ਹ) ਦੇਵਤਾ ਤੇ ਸੁਰ ਔ ਅਸੁਰ ਕਹੈਂ ਦਾਨਵ ਤੇ#ਦਾਈ ਕੋ ਸੁ ਧਾਯ ਦਾਲ ਪਹਿਤੀ ਲਹਤ ਹੈਂ,#ਦਰਪਨ ਮੁਕੁਰ ਔ ਦਾਖ ਤੇਂ ਮੁਨੱਕਾ ਕਹੈਂ#ਦਾਸ ਤੇਂ ਖਵਾਸ ਕਹਿ ਕਹਿ ਨਿਬਹਤ ਹੈਂ,#ਦੇਵੀ ਸੋਂ ਭਵਾਨੀ ਔਰ ਦੇਹਰਾ ਕੋ ਕਹੈਂ ਮਠ#ਰੈਨ ਦਿਨ ਘਾਸੀਰਾਮ ਯਾਹੀ ਤੋ ਚਹਤ ਹੈਂ,#ਦਾਨਾ ਸੋਂ ਚਬੇ ਨਾ ਤ੍ਯੋਂ ਹੀ ਦੀਪ ਕੋ ਚਰਾਗ ਕਹੈਂ#ਦੋਇਬੇ ਕੇ ਡਰ ਤੇਂ ਸੋ ਦਦਾ ਨ ਕਹਤ ਹੈਂ.#੨. ਕੀੜਾ। ੩. ਕਮੀਨਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰਗ੍ਯਾ- ਸਮਾਪਤਿ. ਅੰਤ. "ਜਬਹਿ ਗ੍ਰੰਥ ਕੋ ਪਾਯੋ ਭੋਗ." (ਗੁਪ੍ਰਸੂ) ੨. ਸੰ. (ਭੁਜ੍ ਧ- ਝੁਕਣਾ, ਆਨੰਦ ਲੈਣਾ, ਭੋਗਣਾ (ਖਾਣਾ), ਸੁੱਖ ਦੁੱਖ ਦਾ ਅਨੁਭਵ ਕਰਨਾ। ੩. ਇੰਦ੍ਰੀਆਂ ਕਰਕੇ ਗ੍ਰਹਿਣ ਕਰੇ ਪਦਾਰਥਾਂ ਤੋਂ ਉਪਜਿਆ ਆਨੰਦ. "ਭੋਗਹਿ ਭੋਗ ਅਨੇਕ, ਵਿਣੁ ਨਾਵੈ ਸੁੰਞਿਆ." (ਆਸਾ ਮਃ ੫) ੪. ਇਸਤ੍ਰੀ ਪੁਰਖ ਦਾ ਸੰਗਮ. ਮੈਥੁਨ। ੫. ਸੱਪ ਦਾ ਫਣ. "ਦੂਰ ਪਰ੍ਯੋ ਮ੍ਰਿਤ ਭੈਗ ਪਸਾਰਕੈ." (ਗੁਪ੍ਰਸੂ) ੬. ਧਨ। ੭. ਸੁਖ. ਆਨੰਦ। ੮. ਭੋਜਨ. "ਜਿਉ ਮਹਾ ਖਧਿਆਰਥਿ ਭੋਗ." (ਬਿਲਾ ਅਃ ਮਃ ੫) ੯. ਦੇਹ. ਸ਼ਰੀਰ। ੧੦. ਦੇਵਤਾ ਨੂੰ ਅਰਪਿਆ ਪ੍ਰਸਾਦ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...