puhapaपुहप
ਸੰ. ਪੁਸ੍ਪ. ਸੰਗ੍ਯਾ- ਫੁੱਲ. "ਪੁਹਪ ਮਧਿ ਜਿਉ ਬਾਸੁ ਬਸਤੁ ਹੈ." (ਧਨਾ ਮਃ ੯) ੨. ਪੁਸ੍ਪਕ ਵਿਮਾਨ. ਦੇਖੋ, ਪੁਸਪ ੫. "ਤਬੈ ਪੁਹਪ ਪੈਕੈ। ਚੜ੍ਹੇ ਜੁੱਧ ਜੈਕੈ." (ਰਾਮਾਵ)
सं. पुस्प. संग्या- फुॱल. "पुहप मधि जिउ बासु बसतु है." (धना मः ९) २. पुस्पक विमान. देखो, पुसप ५. "तबै पुहप पैकै। चड़्हे जुॱध जैकै." (रामाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....
ਸੰ. ਪੁਸ੍ਪ. ਸੰਗ੍ਯਾ- ਫੁੱਲ. "ਪੁਹਪ ਮਧਿ ਜਿਉ ਬਾਸੁ ਬਸਤੁ ਹੈ." (ਧਨਾ ਮਃ ੯) ੨. ਪੁਸ੍ਪਕ ਵਿਮਾਨ. ਦੇਖੋ, ਪੁਸਪ ੫. "ਤਬੈ ਪੁਹਪ ਪੈਕੈ। ਚੜ੍ਹੇ ਜੁੱਧ ਜੈਕੈ." (ਰਾਮਾਵ)...
ਸੰ. ਮਧ੍ਯ. ਕ੍ਰਿ. ਵਿ- ਵਿਚਕਾਰ। ੨. ਵਿਚਲੇ ਸਮੇਂ ਵਿੱਚ "ਆਦਿ ਮਧਿ ਅੰਤ ਪ੍ਰਭੁ ਸੋਈ." (ਸਾਰ ਮਃ ੫) ੩. ਵਿੱਚੋਂ. "ਕੋਟਿ ਮਧਿ ਇਹੁ ਕੀਰਤਨੁ ਗਾਵੈ." (ਰਾਮ ਮਃ ੫) ਕਰੋੜਾਂ ਵਿੱਚੋਂ ਕੋਈ....
ਸੰਗ੍ਯਾ- ਜੀਵ। ੨. ਮਨ. "ਜਿਉ ਮੋਹਿਓ ਉਨੀ ਮੋਹਨੀ ਬਾਲਾ." (ਗਉ ਮਃ ੫) ੩. ਕ੍ਰਿ. ਵਿ- ਜੈਸੇ. ਜਿਵੇਂ. ਜਿਸ ਤਰਾਂ. "ਜਿਉ ਹੋਵੈ ਸਾਹਿਬ ਸਿਉ ਮੇਲੁ." (ਸੋਹਿਲਾ) "ਜਿਉ ਆਇਆ ਤਿਉ ਜਾਵਹਿ ਬਉਰੇ." (ਰਾਮ ਅਃ ਮਃ ੧)...
ਦੇਖੋ, ਬਾਸ। ੨. ਵਾਸ. ਨਿਵਾਸ. "ਸੁਰਗ ਬਾਸੁ ਨ ਬਾਛੀਐ." (ਗਉ ਕਬੀਰ) ੩. ਗੰਧ. ਬੂ. "ਬਾਸੁ ਤੇ ਸੁਖ ਲਾਗਬਾ." (ਪ੍ਰਭਾ ਨਾਮਦੇਵ) ੪. ਦੇਖੋ, ਬਾਂਸ. "ਬਾਸੁ ਬਡਾਈ ਬੂਡਿਆ." (ਸ. ਕਬੀਰ)...
ਸੰ. ਵਸ੍ਤੁ. ਸੰਗ੍ਯਾ- ਚੀਜ਼. ਪਦਾਰਥ. "ਜਿਸ ਕੀ ਬਸਤੁ ਤਿਸੁ ਆਗੈ ਰਾਖੈ." (ਸੁਖਮਨੀ)...
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰ. ਸੰਗ੍ਯਾ- ਮਿਣਤੀ. ਮਾਪ. ਪੈਮਾਇਸ਼। ੨. ਸੱਤ ਮੰਜ਼ਿਲਾ ਮਕਾਨ। ੩. ਘੋੜਾ। ੪. ਹਰੇਕ ਸਵਾਰੀ। ੫. ਦੇਵਤਿਆਂ ਦਾ ਆਕਾਸ਼ ਵਿੱਚ ਵਿਚਰਣ ਵਾਲਾ ਰਥ. ਵ੍ਯੋਮਯਾਨ. ਵਾਯੁ ਯਾਨ।¹ ੬. ਅਪਮਾਨ. ਅਨਾਦਰ। ੭. ਮੋਏ ਹੋਏ ਵਡੇ ਅਤੇ ਵ੍ਰਿੱਧ ਆਦਮੀ ਦੀ ਵਾਜੇ ਗਾਜੇ ਅਤੇ ਸਜ ਧਜ ਨਾਲ ਕੱਢੀ ਹੋਈ ਅਰਥੀ ਨੂੰ ਭੀ ਵਿਮਾਨ ਆਖਦੇ ਹਨ. ਭਾਵ ਇਹ ਹੈ ਕਿ ਮੋਇਆ ਪ੍ਰਾਣੀ ਵਿਮਾਨ ਤੇ ਸਵਾਰ ਹੋਕੇ ਸੁਰਗ ਨੂੰ ਜਾ ਰਿਹਾ ਹੈ। ੮. ਵਿ- ਮਾਨ ਰਹਿਤ....
ਸੰ. ਪੁਸ੍ਪ. ਸੰਗ੍ਯਾ- ਫੁੱਲ। ੨. ਇਸ੍ਤੀ ਦੀ ਰਜ। ੩. ਵਿਕਾਸ਼. ਖਿੜਨ ਦਾ ਭਾਵ ੪. ਲੌਂਗ. ਲਵੰਗ। ੫. ਕੁਬੇਰ ਦਾ ਵਿਮਾਨ ਪੁਸ੍ਪਕ। ੬. ਰਸੌਂਤ....
ਦੇਖੋ, ਤਬੇ....
(ਸੰ. ਯੁਧ੍. ਧਾ- ਜੰਗ ਕਰਨਾ). ਸੰਗ੍ਯਾ- ਜੰਗ. ਯੁੱਧ....