pīloपीलो
ਦੇਖੋ, ਕਾਨ੍ਹਾ। ੨. ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜਿਸ ਵਿੱਚ ਸੜਜ ਰਿਸਭ ਮੱਧਮ ਪੰਚਮ ਨਿਸਾਦ ਸ਼ੁੱਧ ਹਨ, ਗਾਂਧਾਰ ਅਤੇ ਧੈਵਤ ਕੋਮਲ ਹਨ. ਗ੍ਰਹਸੁਰ ਰਿਸਭ, ਪੰਚਮ ਵਾਦੀ ਅਤੇ ਸੜਜ ਸੰਵਾਦੀ ਹੈ. ਧੈਵਤ ਦੁਰਬਲ ਹੋਕੇ ਲਗਦਾ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ.#ਆਰੋਹੀ- ਸ ਰ ਗਾ ਮ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗਾ ਰ ਸ.
देखो, कान्हा। २. संपूरण जाति दी इॱक रागिणी, जिस विॱच सड़ज रिसभ मॱधम पंचम निसाद शुॱध हन, गांधार अते धैवत कोमल हन. ग्रहसुर रिसभ, पंचम वादी अते सड़ज संवादी है. धैवत दुरबल होके लगदा है. गाउण दा वेला दिन दा तीजा पहर है.#आरोही- स र गा म प धा न स.#अवरोही- स न धा प म गा र स.
कृष्ण ਕ੍ਰਿਸ੍ਨ. ਕਾਨ੍ਹ। ੨. ਲਹੌਰ ਦਾ ਇੱਕ ਪ੍ਰਸਿੱਧ ਭਗਤ. ਜਦ ਸ਼੍ਰੀ ਗੁਰੂ ਅਰਜਨ ਦੇਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਵਾ ਰਹੇ ਸਨ, ਤਦ ਕਾਨ੍ਹਾ, ਸ਼ਾਹਹੁਸੈਨ, ਛੱਜੂ ਅਤੇ ਪੀਲੋ ਇਹ ਚਾਰੇ ਭਗਤ ਆਪਣੀ ਬਾਣੀ ਲਿਖਵਾਉਣ ਲਈ ਅਮ੍ਰਿਤਸਰ ਜੀ ਪਹੁੰਚੇ ਅਤੇ ਬਾਣੀ ਦਰਜ ਕਰਨ ਲਈ ਪ੍ਰਾਰਥਨਾ ਕੀਤੀ. ਗੁਰੂ ਸਾਹਿਬ ਨੇ ਫ਼ਰਮਾਇਆ ਕਿ ਤੁਸੀਂ ਆਪਣੀ ਰਚਨਾ ਸੁਣਾਓ. ਇਸ ਪੁਰ ਕਾਨ੍ਹ ਭਗਤ ਬੋਲਿਆ-#"ਓਹੀ ਰੇ ਮੈ ਓਹੀ ਰੇ,#ਜਾਂਕਉ ਬੇਦ ਪੁਰਾਨਾ ਗਾਵੈਂ#ਖੋਜਤ ਖੋਜ ਨ ਕੋਈ ਰੇ,#ਜਾਂਕੋ ਨਾਰਦ ਸਾਰਦ ਸੇਵੈਂ,#ਸੇਵੈਂ ਦੇਵੀ ਦੇਵਾ ਰੇ,#ਬ੍ਰਹਮਾ ਵਿਸਨੁ ਮਹੇਸ ਅਰਾਧੈਂ#ਕਰਦੇ ਜਾਂਕੀ ਸੇਵਾ ਰੇ,#ਕਹਿ ਕਾਨ੍ਹਾ ਮਮ ਅਸ ਸਰੂਪ#ਅਪਰੰਪਰ ਅਲਖ ਅਭੇਵਾ ਰੇ."#ਪੀਲੋ ਭਗਤ ਨੇ ਕਹਿਆ-#"ਅਸਾਂ ਨਾਲੋਂ ਸੇ ਭਲੇ ਜੋ ਜਮਦਿਆਂ ਹੀ ਮੁਏ,#ਚਿੱਕੜ ਪਾਂਵ ਨ ਡੋਬਿਆ ਨਾ ਆਲੂਦ ਭਏ."#ਛੱਜੂ ਨੇ ਉਚਾਰਿਆ-#"ਕਾਗਦ ਸੰਦੀ ਪੁੱਤਲੀ ਤਊ ਨ ਤ੍ਰਿਯਾ ਨਿਹਾਰ,#ਯੌਂਹੀ ਮਾਰ ਲਿਜਾਵਸੀ ਜਥਾ ਬਲੋਚਨ ਧਾਰ."#ਸ਼ਾਹ ਹੁਸੈਨ ਨੇ ਕਹਿਆ-#"ਸੱਜਣਾ! ਬੋਲਣ ਦੀ ਜਾਇ ਨਾਹੀਂ,#ਅੰਦਰ ਬਾਹਰ ਇੱਕਾ ਸਾਂਈਂ, ਕਿਸ ਨੂੰ ਆਖ ਸੁਣਾਈਂ,#ਇੱਕੋ ਦਿਲਬਰ ਸਭ ਘਟਿ ਰਵਿਆ ਦੂਜਾ ਨਹੀ ਕਦਾਈਂ#ਕਹੈ ਹੁਸੈਨ ਫਕੀਰ ਨਿਮਾਣਾ ਸਤਿਗੁਰੁ ਤੋਂ ਬਲਿ ਜਾਈਂ."#ਸ਼੍ਰੀ ਗੁਰੂ ਅਰਜਨ ਦੇਵ ਨੇ ਗੁਰਸਿੱਧਾਂਤ ਅਨੁਕੂਲ ਵਾਕ ਨਾ ਦੇਖਕੇ ਬਾਣੀ ਦਰਜ ਨਹੀਂ ਕੀਤੀ. ਕਾਨ੍ਹੇ ਭਗਤ ਨੇ ਕ੍ਰੋਧ ਕਰਕੇ ਗੁਰੂ ਸਾਹਿਬ ਨੂੰ ਸ੍ਰਾਪ ਦਿੱਤਾ ਕਿ ਆਪ ਵੈਰੀਆਂ ਦੇ ਹੱਥ ਪੈ ਕੇ ਕਸ੍ਟ ਸਹਾਰਕੇ ਸ਼ਰੀਰ ਤ੍ਯਾਗੋਂਗੇ. ਨਿਰਾਸ ਹੋ ਕੇ ਚਾਰੇ ਲਹੌਰ ਨੂੰ ਵਾਪਿਸ ਆਏ. ਕਾਨ੍ਹਾ ਰਸਤੇ ਵਿੱਚ ਘੁੜਬਹਿਲ ਤੋਂ ਡਿੱਗਕੇ ਮਰ ਗਿਆ....
ਸੰ. सम्पूर्ण ਵਿ- ਸਾਰਾ. ਤਮਾਮ. ਸਭ। ੨. ਸੁਪੂਰਣ. ਚੰਗੀ ਤਰਾਂ ਭਰਿਆ ਹੋਇਆ।...
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਸੰ. ਸੰਗ੍ਯਾ- ਰਾਗ ਦੀ ਇਸਤ੍ਰੀ. ਇਸਤ੍ਰੀ ਲਿੰਗ ਵਾਚਕ ਰਾਗ. ਸੰਗੀਤਵਿਦ੍ਯਾ ਵਾਲਿਆਂ ਨੇ ਸੁਰਾਂ ਦੇ ਮੇਲ ਅਨੁਸਾਰ ਕਲਪਨਾ ਕਰਕੇ ਰਾਗਾਂ ਦੀਆਂ ਇਸਤ੍ਰੀਆਂ ਅਤੇ ਪੁਤ੍ਰ ਥਾਪ ਲਏ ਹਨ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ- ਸ਼ੀਰ੍ਣ ਹੋਣਾ. ਗਲਨਾ. ਤ੍ਰੱਕਣਾ। ੨. ਸੁੱਕਣਾ. ਖ਼ੁਸ਼ਕ ਹੋਣਾ। ੩. ਭਾਵ- ਦਗਧ ਹੋਣਾ. ਜਲਨਾ।...
ਸੰ. ਵਿ- ਪੰਜਵਾਂ. ਪਾਂਚਵਾਂ। ੨. ਸੁੰਦਰ। ੩. ਚਤੁਰ। ੪. ਸੰਗ੍ਯਾ- ਸੱਤਸੁਰਾਂ ਵਿੱਚੋਂ ਪੰਜਵਾਂ ਸੁਰ। ੫. ਨੀਚ ਜਾਤਿ, ਜਿਸ ਨੂੰ ਛੁਹਣਾ ਹਿੰਦੂ ਪਾਪ ਸਮਝਦੇ ਹਨ। ੬. ਚਾਰ ਵਰਣਾਂ ਤੋਂ ਬਾਹਰ ਕੋਈ ਜਾਤਿ....
ਦੇਖੋ, ਨਿਖਾਦ....
ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ....
ਦੇਖੋ, ਕੰਧਾਰ। ੨. ਵਿ- ਗੰਧਾਰ ਦੇਸ਼ ਦਾ ਕੰਧਾਰੀ. ਦੇਖੋ, ਗੰਧਾਰ। ੩. ਰਾਗ ਦੇ ਸੱਤ ਸੁਰਾਂ ਵਿੱਚੋਂ ਤੀਜਾ ਸੁਰ। ੪. ਸਿੰਦੂਰ (ਸੰਧੂਰ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਸੰਗੀਤ ਅਨੁਸਾਰ ਛੀਵਾਂ ਸੁਰ. ਪੰਚਮ ਅਰ ਨਿਸਾਦ ਦੇ ਵਿਚਲਾ ਸ੍ਵਰ. ਇਸ ਦੀ ਸ਼੍ਰੁਤਿਯਾਂ ਤਿੰਨ ਹਨ- ਰਮ੍ਯਾ, ਰੋਹਿਣੀ ਅਤੇ ਮਦੰਤੀ ਦੇਖੋ, ਸ੍ਵਰ....
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਦੇਖੋ, ਬਾਦੀ। ੨. ਸੰ. वादिन्. ਵਿ- ਵਕ੍ਤਾ. ਕਹਣ ਵਾਲਾ। ੩. ਝਗੜਾਲੂ. "ਸਸੁਰਾ ਵਾਦੀ." (ਵਾਰ ਰਾਮ ੨. ਮਃ ੫) ੪. ਵਿਰੋਧੀ। ੫. ਚਰਚਾ ਵੇਲੇ ਪਹਿਲੇ ਪੱਖ ਨੂੰ ਉਠਾਉਣ ਵਾਲਾ। ੬. ਸੰਗੀਤ ਅਨੁਸਾਰ ਉਹ ਸੁਰ, ਜੋ ਰਾਗ ਦਾ ਮੁੱਢ ਹੋਵੇ ਅਰ ਜਿਸ ਬਿਨਾ ਰਾਗ ਦਾ ਸਰੂਪ ਹੀ ਨਾ ਬਣ ਸਕੇ, ਜੈਸੇ ਸ੍ਰੀ ਰਾਗ ਦਾ ਰਿਸਭ ਹੈ। ੭. ਵਾਦੀਂ ਵਾਦਾਂ ਵਿੱਚ. "ਵਾਦੀ ਧਰਨਿ ਪਿਆਰੁ." (ਮਃ ੩. ਵਾਰ ਮਾਰੂ ੧) ੮. ਅ਼. [وادی] ਸੰਗ੍ਯਾ- ਨੀਵੀਂ ਧਰਤੀ। ੯. ਦੋ ਪਹਾੜਾਂ ਦੇ ਵਿਚਲੀ ਘਾਟੀ। ੧੦. ਜੰਗਲ. ਰੋਹੀ। ੧੧. ਦਰਿਆ ਦਾ ਲਾਂਘਾ....
ਦੇਖੋ, ਸੰਬਾਦੀ। ੨. ਸੰਗੀਤ ਅਨੁਸਾਰ ਉਹ ਸ੍ਵਰ, ਜੋ ਰਾਗ ਦਾ ਨਿਰਵਾਹ ਕਰੇ, ਅਰਥਾਤ ਰਾਗ ਦਾ ਸਰੂਪ ਬਣਾਉਣ ਵਿੱਚ ਵਾਦੀ ਸੁਰ ਨੂੰ ਸਹਾਇਤਾ ਦੇਵੇ, ਜੈਸੇ ਭੈਰਵ ਵਿੱਚ ਰਿਖਭ (ਰਿਸਭ) ਸੰਵਾਦੀ ਹੈ. ਦੇਖੋ, ਸ੍ਵਰ....
ਵਿ- ਦੁਰ੍ਬਲ. ਕਮਜ਼ੋਰ। ੨. ਕ੍ਰਿਸ਼. ਪਤਲਾ. ਦੁਬਲਾ। ੩. ਨਿਰਧਨ. ਕੰਗਾਲ. "ਸੋਈ ਮੁਕੰਦ ਦੁਰਬਲ ਧਨ ਲਾਧੀ." (ਗੌਂਡ ਰਵਿਦਾਸ)...
ਸੰ. ਸੰਗ੍ਯਾ- ਸੀਮਾ. ਹੱਦ। ੨. ਸਮੁੰਦਰ ਦਾ ਕਿਨਾਰਾ। ੩. ਸਮਾਂ. ਵਕਤ। ੪. ਦਿਨ। ੫. ਘੜੀ. "ਕਵਣੁ ਸੁ ਵੇਲਾ, ਵਖਤੁ ਕਵਣੁ?" (ਜਪੁ) ੬. ਸਮੁੰਦਰ ਦਾ ਵਾਢ. ਜਵਾਰਭਾਟਾ। ੭. ਮੌਤ ਦਾ ਸਮਾਂ। ੮. ਨਿਯਤ (ਮੁਕ਼ੱਰਰ) ਕੀਤਾ ਸਮਾਂ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਵਿ- ਤ੍ਰਿਤੀਯ. ਤੀਸਰਾ. ਤੀਸਰੀ. "ਤੀਜੜੀ ਲਾਵ ਮਨਿ ਚਾਉ ਭਇਆ." (ਸੂਹੀ ਛੰਤ ਮਃ ੪) "ਤੀਜਾ ਪਹਰੁ ਭਇਆ." (ਤੁਖਾ ਛੰਤ ਮਃ ੧) ਤੀਜੇ ਪਹਰ ਤੋਂ ਭਾਵ ਪਚਾਸ ਅਤੇ ਪਛੱਤਰ ਦੇ ਵਿਚਕਾਰ ਦੀ ਅਵਸਥਾ ਹੈ....
ਸੰ. ਪ੍ਰਹਰ. ਸੰਗ੍ਯਾ- ਦਿਨ ਰਾਤ ਦਾ ਅੱਠਵਾਂ ਭਾਗ. ਤਿੰਨ ਘੰਟੇ ਦਾ ਸਮਾ. "ਘੜੀਆ ਸਭੇ ਗੋਪੀਆ, ਪਹਰ ਕੰਨ੍ਹ ਗੋਪਾਲ."(ਵਾਰ ਆਸਾ)...
ਸੰ. आरोहिन ਵਿ- ਚੜ੍ਹਨ ਵਾਲਾ। ੨. ਉੱਪਰ ਜਾਣ ਵਾਲਾ। ੩. ਤਰੱਕ਼ੀ ਕਰਨ ਵਾਲਾ। ੪. ਸੰਗ੍ਯਾ- ਸੰਗੀਤ ਅਨੁਸਾਰ ਉਹ ਤਾਨ, ਜੋ ਉੱਚੇ ਸੁਰਾਂ ਵੱਲ ਜਾਵੇ. ਜੈਸੇ ਸ ਰ ਗ ਮ ਪ ਧ ਨ....
ਸੰ. अवरोहिन. ਸੰਗ੍ਯਾ- ਸੰਗੀਤ ਅਨੁਸਾਰ ਉਹ ਤਾਨ, ਜਿਸ ਵਿੱਚ ਨਿਸਾਦ ਤੋਂ ਲੈ ਕੇ ਸੜਜ ਤੀਕ ਉਤਰਦੇ ਸੁਰ ਲਗਦੇ ਜਾਣ, ਜੈਸੇ- ਨੀ ਧਾ ਪਾ ਮਾ ਗਾ ਰੇ ਸਾ। ੨. ਵਿ- ਹੇਠ ਉਤਰਨ ਵਾਲਾ....