pādhatra, pādhatrānaपादत्र, पादत्राण
ਸੰਗ੍ਯਾ- ਪੈਰ ਦੀ ਤ੍ਰਾਣ (ਰਖ੍ਯਾ) ਕਰਨ ਵਾਲਾ, ਜੁੱਤਾ. ਪਨਹੀ। ੨. ਖੜਾਉਂ.
संग्या- पैर दी त्राण (रख्या) करन वाला, जुॱता. पनही। २. खड़ाउं.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਦ. ਚਰਨ. "ਪੈਰ ਧੋਵਾਂ ਪਖਾ ਫੇਰਦਾ." (ਸ੍ਰੀ ਮਃ ੫) ੨. ਸ਼ੂਦ੍ਰ, ਜਿਸ ਦੀ ਚਰਣਾਂ ਤੋਂ ਉਤਪੱਤੀ ਮੰਨੀ ਹੈ. ਪਾਦਜ. "ਉਲਟਾ ਖੇਲ ਪਿਰੰਮ ਦਾ ਪੈਰਾਂ ਉੱਪਰ ਸੀਸ ਨਿਵਾਯਾ." (ਭਾਗੁ) ਬ੍ਰਾਹਮਣ ਸ਼ੂਦ੍ਰ ਅੱਗੇ ਝੁਕਾਇਆ। ੩. ਵਿ- ਪਰਲਾ. ਦੂਸਰਾ ਕਿਨਾਰਾ. "ਪਾਯੋ ਨਾ ਜਾਇ ਜਿਹ ਪੈਰ ਪਾਰ." (ਅਕਾਲ) ੪. ਵਿਸਤੀਰਣ. "ਪੈਰ ਪਰਾਗ ਰਹੀ ਹੈ ਬੈਸਾਖ." (ਕ੍ਰਿਸਨਾਵ)...
ਸੰ. ਸੰਗ੍ਯਾ- ਰਖ੍ਯਾ (ਹ਼ਿਫ਼ਾਜਤ. "ਤ੍ਰਾਣ ਕਰੈਂ ਨਿਜ ਦਾਸਨ ਕੀ." (ਗੁਪ੍ਰਸੂ) ੨. ਕਵਚ. ਸੰਜੋਆ....
ਦੇਖੋ, ਰਕ੍ਸ਼ਾ. "ਸਰਬ ਰਖ੍ਯਾ ਗੁਰ ਦਯਾਲਹ." (ਸਹਸ ਮਃ ੫)...
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਜੁਤਾ। ੨. ਜੂਤਾ. ਜੋੜਾ. ਪਾਪੋਸ਼. "ਕਾਢ ਚਰਨ ਤੇ ਮਾਰ੍ਯੋ ਜੁੱਤਾ." (ਗੁਪ੍ਰਸੂ)...
ਸੰ. ਉਪਾਨਹ ਅਥਵਾ ਪੱਨੱਧਾ (पन्नद्घा- ਪਦ੍ਨੱਧਾ) ਜੋ ਪੈਰ ਨਾਲ ਬੱਧੀ ਰਹੇ, ਸੰਗ੍ਯਾ- ਜੁੱਤੀ. "ਲੋਗ ਗਠਾਵੈ ਪਨਹੀ." (ਸੋਰ ਰਵਿਦਾਸ) ਪਨਹੀ ਤੋਂ ਭਾਵ ਦੇਹ ਹੈ....
ਸੰਗ੍ਯਾ- ਪਾਦੁਕਾ. ਖਰਾਂਵ. ਪਊਏ. ਆਂਗਿਰਸ ਸਿਮ੍ਰਿਤੀ ਦਾ ਲੇਖ ਹੈ ਕਿ "ਅਗਨਿਹੋਤ੍ਰੀ ਅਤੇ ਤਪਸ੍ਵੀ ਤੋਂ ਬਿਨਾ ਜੇ ਕੋਈ ਹੋਰ ਆਦਮੀ ਪਊਏ ਪਾਕੇ ਆਪਣੇ ਘਰ ਤੋਂ ਪੰਜ ਘਰ ਤੀਕ ਭੀ ਜਾਵੇ, ਤਦ ਰਾਜਾ ਉਸ ਦੇ ਪੈਰ ਕਟਵਾ ਦੇਵੇ." ਦੇਖੋ, ਸ਼ਲੋਕ ੫੧....