pātaroपातरो
ਸੰਗ੍ਯਾ- ਪਤ੍ਰ, ਲੈਜਾਣ ਵਾਲਾ. ਪਤ੍ਰਹਾਰ. ਕਾਸਿਦ. ਦੇਖੋ, ਕੋਸਰੋ. "ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ੨. ਵਿ- ਪਤਲਾ.
संग्या- पत्र, लैजाण वाला. पत्रहार. कासिद. देखो, कोसरो. "तब चतुर पातरो आइओ." (सोर मः ५) २. वि- पतला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਬਿਰਛ ਤੋਂ ਪਤਨ (ਡਿਗਣ) ਵਾਲਾ, ਪੱਤਾ. ਦਲ. " ਪਤ੍ਰ ਭੁਰਜੇਣ ਚੜੀਐ ਨਹਿ ਜੜੀਅੰ ਪੇਡ." (ਗਾਥਾ) ੨. ਚਿੱਠੀ. ਖ਼ਤ਼. ਪੁਰਾਣੇ ਜ਼ਮਾਨੇ ਤਾੜ ਆਦਿ ਦੇ ਪੱਤਿਆਂ ਪੁਰ ਲਿਖਣ ਦਾ ਰਿਵਾਜ ਸੀ, ਇਸ ਕਰਕੇ ਚਿੱਠੀ ਅਤੇ ਪੱਤਰੇ ਦਾ ਨਾਮ ਪੱਤ੍ਰ ਹੋਗਿਆ. "ਪਠ੍ਯੋ ਪਤ੍ਰ ਕਾਸਿਦ ਕੇ ਹਾਥ." (ਗੁਪ੍ਰਸੂ) ੩. ਪੱਤੇ ਜੇਹਾ ਪਤਲਾ ਧਾਤੂ ਦਾ ਟੁਕੜਾ (ਚਾਦਰ). ੪. ਪੰਖ. ਪਕ੍ਸ਼੍. ਖੰਭ। ੫. ਸਵਾਰੀ. "ਛਤ੍ਰ ਨ ਪਤ੍ਰ ਨ". (ਸਵੈਯੇ ਸ਼੍ਰੀ ਮੁਖਵਾਕ ਮਃ੫) ਨਾ ਛਤ੍ਰ ਨਾ ਸਵਾਰੀ। ੬. ਤਲਵਾਰ ਦਾ ਫਲ. ਪਿੱਪਲਾ. ਅਸਿਪਤ੍ਰ। ੭. ਵਸਤ੍ਰ. "ਉਡ੍ਯੋ ਪੌਨ ਕੇ ਬੇਗ ਸੋਂ ਅਗ੍ਰ ਪਤ੍ਰੰ." (ਜਨਮੇਜਯ) ੮. ਮੋਰਛੜ. ਮੋਰ ਦੇ ਪੰਖਾਂ ਦਾ ਮੁੱਠਾ, ਜੋ ਰਾਜਿਆਂ ਦੇ ਸਿਰ ਪੁਰ ਚੌਰ ਦੀ ਤਰਾਂ ਫੇਰਿਆ- ਜਾਂਦਾ ਹੈ. "ਛਤ੍ਰ ਪਤ੍ਰ ਢਾਰੀਅੰ." (ਰਾਮਾਵ) ੯. ਪੰਛੀ. ਪੰਖੇਰੂ। ੧੦. ਤੀਰ। ੧੧. ਪਾਤ੍ਰ ਦੀ ਥਾਂ ਭੀ ਪਤ੍ਰ ਸ਼ਬਦ ਆਇਆ ਹੈ. "ਭਰੰਤ ਪਤ੍ਰ ਖੇਚਰੀ." (ਰਾਮਾਵ) ਜੋਗਨੀ ਲਹੂ ਦਾ ਪਾਤ੍ਰ ਭਰਦੀ ਹੈ. "ਪਤ੍ਰ ਕਾ ਕਰਹੁ ਬੀਚਾਰ." (ਰਾਮ ਕਬੀਰ) ਵਿਚਾਰ ਦਾ ਪਾਤ੍ਰ ਕਰੋ. ੧੦. ਫੁੱਲ ਦੀ ਪੰਖੜੀ petal. ਦੇਖੋ, ਸਤਪਤ੍ਰ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਚਿੱਠੀ ਲੈ ਜਾਣ ਵਾਲਾ. ਚਿੱਠੀਰਸਾਂ। ੨. ਦੂਤ. ਚਰ....
ਅ਼. [قاصِد] ਕ਼ਾਸਿਦ. ਵਿ- ਕ਼ਸਦ. (ਇਰਾਦਾ) ਕਰਨ ਵਾਲਾ। ੨. ਸੰਗ੍ਯਾ- ਹਲਕਾਰਾ। ੩. ਦੂਤ....
ਕੋਸ ਮਾਤ੍ਰ. ਕੋਸ ਭਰ. "ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ਲਾਲ (ਪਿਆਰੇ) ਵੱਲ ਜਦ ਇੱਕ ਕੋਹਮਾਤ੍ਰ ਸਫਰ ਤੈ ਕੀਤਾ, ਤਦ ਚਤੁਰ ਪਤ੍ਰਹਾਰ (ਕਾਸ਼ਿਦ) ਆਮਿਲਿਆ. ਭਾਵ- ਗੁਰੂ ਮਿਲੇ....
ਸੰ. ਵਿ- ਚਾਲਾਕ। ੨. ਸਾਵਧਾਨ ਆਲਸ. ਰਹਿਤ. "ਜਾਨਹੁ ਚਤੁਰ ਸੁਜਾਨ." (ਸ. ਮਃ ੯) ੩. ਨਿਪੁਣ. ਦਾਨਾ. ਸਿਆਣਾ. ਕਿਸੇ ਗੁਣ ਵਿੱਚ ਤਾਕ। ੪. ਸੰ. ਚਤੁਰ੍. ਚਾਰ. "ਚਤੁਰ ਦਿਸਾ ਕੀਨੋ ਬਲ ਅਪਨਾ." (ਧਨਾ ਮਃ ੫)...
ਸੰਗ੍ਯਾ- ਪਤ੍ਰ, ਲੈਜਾਣ ਵਾਲਾ. ਪਤ੍ਰਹਾਰ. ਕਾਸਿਦ. ਦੇਖੋ, ਕੋਸਰੋ. "ਤਬ ਚਤੁਰ ਪਾਤਰੋ ਆਇਓ." (ਸੋਰ ਮਃ ੫) ੨. ਵਿ- ਪਤਲਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰ. ਪ੍ਰਤਨੁ. ਵਿ- ਜੋ ਮੋਟਾ ਨਹੀਂ. ਜਿਸ ਦਾ ਘੇਰਾ ਜਾਂ ਚੌੜਾਈ ਘੱਟ ਹੈ। ੨. ਕਮਜ਼ੋਰ. ਨਿਰਬਲ। ੩. ਜੋ ਗਾੜ੍ਹਾ ਨਹੀਂ. ਛਿੱਦਾ....