pāikaपाइक
ਸੰ. ਪਾਦਾਤਿਕ. ਸੰਗ੍ਯਾ- ਪੈਦਲ ਸਿਪਾਹੀ. ਪਿਆਦਾ. ਫ਼ਾ. [پیک] ਪੈਕ। ੨. ਹਰਕਾਰਾ. ਚਰ. ਦੂਤ। ੩. ਦਾਸ. ਸੇਵਕ. "ਪੰਚ ਸਮਾਏ ਗੁਰਮਤਿ ਪਾਇਕ." (ਮਾਰੂ ਸੋਲਹੇ ਮਃ ੧) ੪. ਦੇਖੋ, ਪਾਯਕ.
सं. पादातिक. संग्या- पैदल सिपाही. पिआदा. फ़ा. [پیک] पैक। २. हरकारा. चर. दूत। ३. दास. सेवक. "पंच समाए गुरमति पाइक." (मारू सोलहे मः १) ४. देखो, पायक.
ਸੰ. ਸੰਗ੍ਯਾ- ਪਿਆਦਾ. ਪੈਦਲ ਸਿਪਾਹੀ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਦਚਰ. ਪਾਦਾਤਿਕ. ਪਯਾਦਹ ਸਿਪਾਹੀ. Pezestrain ੨. ਸੰਸਕ੍ਰਿਤ ਵਿੱਚ. "ਪਾਲਾਗਲ" ਸ਼ਬਦ ਦੂਤ (ਹਰਕਾਰਾ) ਅਰਥ ਬੋਧਕ ਭੀ ਹੈ....
ਫ਼ਾ. [سپاہی] ਫੌਜ ਵਿੱਚ ਭਰਤੀ ਹੋਣ ਵਾਲਾ. ਸੈਨਿਕ.¹ "ਕਤਹੂ ਸਿਪਾਹੀ ਹਨਐਕੈ ਸਾਧਤ ਸਿਲਾਹਨ ਕੋ." (ਅਕਾਲ)...
ਫ਼ਾ. [پیادہ] ਪਯਾਦਹ. ਸੰਗ੍ਯਾ- ਪੈਦਲ. ਸੰ. ਪਦਾਤਿ. ਪੈਦਲ ਸਿਪਾਹੀ। ੨. ਅਫੀਮੀਆਂ ਦੇ ਸੰਕੇਤ ਵਿੱਚ ਅਫੀਮ ਦਾ ਛੋਟਾ ਮਾਵਾ, ਜੋ ਮੁਕੱਰਰ ਵੇਲੇ ਦੀ ਅਫ਼ੀਮ ਖਾਣ ਪਿੱਛੋਂ ਖਾਧਾਜਾਵੇ. ਭਾਵ ਇਹ ਹੁੰਦਾ ਹੈ ਕਿ ਪਯਾਦੇ ਦੀ ਤਰਾਂ ਜਾਕੇ ਅਮਲ (ਨਸ਼ੇ) ਨੂੰ ਸੱਦ ਲਿਆਵੇ. ਅਫੀਮੀਆਂ ਦੀ ਬੋਲੀ ਵਿੱਚ ਇਸ ਦਾ ਨਾਮ "ਪਿਆਦਾ ਦੌੜਾਉਣਾ" ਹੈ। ੩. ਸ਼ਤਰੰਜ ਦਾ ਛੋਟਾ ਮੋਹਰਾ....
ਫ਼ਾ. [پیک] ਸੰ. ਪਾਦਾਤਿਕ. ਸੰਗ੍ਯਾ- ਪੈਦਲ ਸਿਪਾਹੀ. "ਭੈ ਤਪ ਭਾਉ ਜੁ ਪੈਕ ਦਲ ਰਾਜਤ ਸਤ- ਗੁਰੁ ਰਾਮ." (ਗੁਪ੍ਰਸੂ) ਕਰਤਾਰ ਦਾ ਭੈ, ਤਪਸਾ, ਭਾਵ, ਇਹ ਪੈਦਲ ਸੈਨਾ ਹੈ....
ਸੰ. ਸੰਗ੍ਯਾ- ਵਕੀਲ. ਬਸੀਠ। ੨. ਹਰਕਾਰਾ. ਚਿੱਠੀਰਸਾਂ। ੩- ੪- ੫ ਪੰਜਾਬੀ ਵਿੱਚ ਦੂਤ ਦਾ ਅਰਥ ਗਣ (ਦਾਸ), ਚੁਗਲ ਅਤੇ ਵੈਰੀ ਭੀ ਹੋਗਿਆ ਹੈ, ਯਥਾ- "ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ." (ਆਸਾ ਅਃ ਮਃ ੧) ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬਾਲ ਬੱਚੇ ਫੜ ਲਓ. ਦੇਖੋ, ਜਮਦੂਤ. "ਦੁਸਟ ਦੂਤ ਕੀ ਚੂਕੀ ਕਾਨ." (ਆਸਾ ਮਃ ੫) ਚੁਗਲ ਦੀ ਕਾਣ ਚੂਕੀ. "ਦੂਤ ਲਗੇ ਫਿਰਿ ਚਾਕਰੀ." (ਸ੍ਰੀ ਮਃ ੧) ਅਰ- "ਦੂਤਨ ਕੇ ਦਲ ਆਨ ਮਿਲੇ ਜਬ." (ਗੁਵਿ ੧੦) ਇਸ ਥਾਂ ਵੈਰੀ ਅਰਥ ਹੈ। ੬. ਦੇਖੋ, ਦ੍ਯੂਤ....
ਸੰ. दाश. ਧਾ- ਸੇਵਾ ਕਰਨਾ, ਭੇਟਾ ਅਰਪਣਾ। ੨. ਸੰ. दास. ਧਾ- ਦੇਣਾ, ਨੁਕ਼ਸਾਨ ਪੁਚਾਉਣਾ। ੩. ਸੰਗ੍ਯਾ- ਸੇਵਕ. "ਦਾਸ ਅਪਨੇ ਕੋ ਤੂ ਵਿਸਰਹਿ ਨਾਹੀ." (ਸੋਰ ਮਃ ੫) ੪. ਉਪਾਸਕ. ਪੂਜਕ. "ਦਾਸਹਿ ਏਕੁ ਨਿਹਾਰਿਆ." (ਬਾਵਨ) ੫. ਨੌਕਰ। ੬. ਇੱਕ ਭੱਟ, ਜਿਸ ਦੀ ਰਚਨਾ ਸਵੈਯਾਂ ਵਿੱਚ ਹੈ. "ਅਬ ਰਾਖਹੁ ਦਾਸ ਭਾਟ ਕੀ ਲਾਜ." (ਸਵੈਯੇ ਮਃ ੪. ਕੇ) ੭. ਲਾਲਸਿੰਘ ਕਵਿ ਦੀ ਛਾਪ. ਦੇਖੋ, ਲਾਲ ਸਿੰਘ। ੮. ਬਾਵਾ ਰਾਮਦਾਸ ਜੀ ਦੀ ਛਾਪ. ਦੇਖੋ, ਰਾਮਦਾਸ ਬਾਵਾ। ੯. ਸੰਗ੍ਯਾ- ਰਾਖਸ. ਦਸ੍ਯੁ. "ਪੰਚ ਦਾਸ ਤੀਨਿ ਦੋਖੀ." (ਕੇਦਾ ਮਃ ੫) ੧੦. ਗ਼ੁਲਾਮ. ਮੁੱਲ ਲੀਤਾ ਨੌਕਰ. "ਦਾਸਾ ਕਾ ਦਾਸ ਵਿਰਲਾ ਕੋਈ ਹੋਇ." (ਬਸੰ ਮਃ ੩) ੧੧. ਮਾਹੀਗੀਰ. ਧੀਵਰ. "ਦਾਸ ਜਾਲਪਾਨ ਹੈ." (ਨਾਪ੍ਰ)...
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
¹ ਸੰ. पन्च. ਧਾ- ਪ੍ਰਸਿੱਧ ਕਰਨਾ, ਫੈਲਾਉਣਾ (ਪਸਾਰਨਾ) ੨. पञ्जन. ਵਿ- ਪਾਂਚ. ਚਾਰ ਉੱਪਰ ਇੱਕ- ੫। ੩. ਸੰਗ੍ਯਾ- ਪੰਜ ਅਥਵਾ ਜਾਦਾ ਮਨੁੱਖਾਂ ਦਾ ਸਮੁਦਾਯ। ੪. ਚੌਧਰੀ. ਨੰਬਰਦਾਰ, ਜੋ ਪੰਜਾਂ ਵਿੱਚ ਸਰਕਰਦਾ ਹੈ, "ਮਿਲਿ ਪੰਚਹੁ ਨਹੀ ਸਹਸਾ ਚੁਕਾਇਆ." (ਸੋਰ ਮਃ ੫) ੫. ਸਾਧੁਜਨ. ਗੁਰਮੁਖ.#"ਪੰਚ ਮਿਲੇ ਸੁਖ ਪਾਇਆ." (ਸੂਹੀ ਛੰਤ ਮਃ ੧)#"ਪੰਚ ਪਰਵਾਨ ਪੰਚ ਪਰਧਾਨੁ." (ਜਪੁ) ੬. ਸਿੱਖ ਧਰਮ ਅਨੁਸਾਰ ਪੰਜ ਪ੍ਯਾਰੇ. ਰਹਿਣੀ ਦੇ ਪੂਰੇ ਪੰਜ ਗੁਰਸਿੱਖ.#"ਗੁਰਘਰ ਕੀ ਮਰਯਾਦਾ ਪੰਚਹੁਁ,#ਪੰਚਹੁਁ ਪਾਹੁਲ ਪੂਰਬ ਪੀਨ।#ਹੁਇ ਤਨਖਾਹੀ ਬਖਸ਼ਹਿਂ ਪੰਚਹੁਁ,#ਪਾਹੁਲ ਦੇਂ ਮਿਲ ਪੰਚ ਪ੍ਰਬੀਨ।#ਲਖਹੁ ਪੰਚ ਕੀ ਬਡ ਬਡਿਆਈ,#ਪੰਚ ਕਰਹਿਂ ਸੋ ਨਿਫਲ ਨ ਚੀਨ." (ਗੁਪ੍ਰਸੂ)#੭. ਪੰਜ ਗਿਣਤੀ ਵਾਲੇ ਪਦਾਰਥ. ਕਾਮਾਦਿ ਪੰਚ ਵਿਕਾਰ. "ਤਉ ਪੰਚ ਪ੍ਰਗਟ ਸੰਤਾਪੈ." (ਸ੍ਰੀ ਬੇਣੀ) "ਪੰਚ ਮਨਾਏ, ਪੰਚ ਰੁਸਾਏ, ਪੰਚ ਵਸਾਏ, ਪੰਚ ਗਵਾਏ." (ਆਸਾ ਅਃ ਮਃ ੫)#ਸਤ੍ਯ, ਸੰਤੋਖ, ਦਯਾ, ਧਰਮ ਅਤੇ ਧੀਰਯ ਮਨਾਏ, ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ, ਪੰਜ ਤੱਤਾਂ ਦੇ ਗੁਣ ਛਿਮਾ ਆਦਿ ਵਸਾਏ, ਪੰਜ ਵਿਸੇ ਸ਼ਬਦ ਆਦਿ ਗਵਾਏ। ੮. ਪਨਚ (ਧਨੁਖ) ਅਤੇ ਪ੍ਰਤ੍ਯੰਚਾ (ਚਿੱਲੇ) ਦੀ ਥਾਂ ਭੀ ਪੰਚ ਸ਼ਬਦ ਆਇਆ ਹੈ, ਦੇਖੋ, ਅਰਪੰਚ....
ਸੰਗ੍ਯਾ- ਗੁਰੁਸੰਮਤਿ. ਗੁਰੂ ਦੀ ਰਾਇ। ੨. ਸਤਿਗੁਰੂ ਦੀ ਇੱਛਾ। ੩. ਗੁਰੂ ਦੀ ਨਸੀਹ਼ਤ. "ਗੁਰਮਤਿ ਲੇਹੁ ਤਰਹੁ ਭਵ ਦੁਤਰੁ." (ਮਾਰੂ ਸੋਲਹੇ ਮਃ ੧) ੪. ਗੁਰੁਮਤ ਦ੍ਵਾਰਾ. "ਗੁਰਮਤਿ ਪਾਇਆ ਸਹਜਿ ਮਿਲਾਇਆ." (ਸੂਹੀ ਛੰਤ ਮਃ ੩) "ਗੁਰਮਤੀ ਮਨੁ ਨਿਜਘਰਿ ਵਸਿਆ." (ਵਡ ਛੰਤ ਮਃ ੩)...
ਸੰ. ਪਾਦਾਤਿਕ. ਸੰਗ੍ਯਾ- ਪੈਦਲ ਸਿਪਾਹੀ. ਪਿਆਦਾ. ਫ਼ਾ. [پیک] ਪੈਕ। ੨. ਹਰਕਾਰਾ. ਚਰ. ਦੂਤ। ੩. ਦਾਸ. ਸੇਵਕ. "ਪੰਚ ਸਮਾਏ ਗੁਰਮਤਿ ਪਾਇਕ." (ਮਾਰੂ ਸੋਲਹੇ ਮਃ ੧) ੪. ਦੇਖੋ, ਪਾਯਕ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਦੇਖੋ, ਪਾਇਕ....