pānchālaपांचाल
ਵਿ- ਪੰਚਾਲ ਦੇਸ਼ ਦਾ. ਦੇਖੋ, ਪੰਚਾਲ। ੨. ਤਖਾਣ, ਜੁਲਾਹਾ, ਨਾਈ, ਧੋਬੀ ਅਤੇ ਚਮਾਰ, ਇਨ੍ਹਾਂ ਪੰਜਾਂ ਦੀ ਜਮਾਤ.
वि- पंचाल देश दा. देखो, पंचाल। २. तखाण, जुलाहा, नाई, धोबी अते चमार, इन्हां पंजां दी जमात.
ਸੰ. पञ्चाल. ਮਹਾਭਾਰਤ ਤੋਂ ਪਤਾ ਲੱਗਦਾ ਹੈ ਕਿ ਇਹ ਦੇਸ਼ ਊਰਧ ਦੁਆਬ ਵੱਲ ਸੀ. ਗੁਰੁਪ੍ਰਤਾਪ ਸੂਰਯ ਤੋਂ ਭੀ ਇਸ ਦੀ ਤਾਈਦ ਹੁੰਦੀ ਹੈ, ਯਥਾ- "ਦੇਸ ਪੰਚਾਲ ਰਸਾਲ ਸਨਾਤਨ ਤੀਰਥ ਰਾਜ ਸੁਧਾਸਰ ਜਾਨਾ." ਕਈ ਆਖਦੇ ਹਨ ਇਸ ਦੇ ਨਾਲ ਹਸਤਿਨਾਪੁਰ (ਮੇਰਟ ਦਾ ਜਿਲਾ) ਭੀ ਲੱਗਦਾ ਸੀ. ਮਨੂ ਪੰਚਾਲ ਦੇਸ ਕਨੌਜ ਪਾਸ ਦਸਦਾ ਹੈ. ਵਿਲਸਨ (Wilson) ਲਿਖਦਾ ਹੈ ਕਿ ਉੱਤਰ ਪੱਛਮ ਵੱਲ ਦੇਹਲੀ ਤੋਂ ਲੈ ਕੇ ਚੰਬਲ ਨਦੀ ਤਕ ਦੇਸ਼ ਦਾ ਨਾਮ ਪੰਚਾਲ ਹੈ. ਗੰਗਾ ਨਦੀ ਨਾਲ ਇਸ ਦੇ ਦੋ ਭਾਗ ਹੋ ਗਏ ਸਨ. ਉੱਤਰੀ ਪੰਚਾਲ ਅਤੇ ਦੱਖਣੀ ਪੰਚਾਲ. ਕਨਿੰਗਮ (Cunningham) ਲਿਖਦਾ ਹੈ ਕਿ ਉੱਤਰੀ ਪੰਚਾਲ ਰੁਹੇਲਖੰਡ ਸੀ ਅਤੇ ਦੱਖਣੀ ਪੰਚਾਲ ਗੰਗਾ ਜਮਨਾ ਦਾ ਦੁਆਬ ਸੀ. ਰੁਹਲੇਖੰਡ ਅਥਵਾ ਉੱਤਰੀ ਪੰਚਾਲ ਦੀ ਰਾਜਧਾਨੀ "ਅਹਿਛਤ੍ਰ" ਸੀ, ਜਿਸ ਦੇ ਖੰਡਰਾਤ ਰਾਮਨਗਰ ਦੇ ਪਾਸ ਹਨ, ਅਤੇ ਦੱਖਣੀ ਦੀ ਰਾਜਧਾਨੀ "ਕਾਂਪਿਲ੍ਯ" ਪੁਰਾਣੀ ਗੰਗਾ ਦੇ ਪਾਸ ਬਦਾਉਂ ਅਤੇ ਫ਼ਰੁੱਖ਼ਾਬਾਦ ਦੇ ਮੱਧ ਸੀ.#ਵਿਸਨੁਪੁਰਾਣ ਅੰਸ਼ ੪. ਅਃ ੧੯. ਵਿੱਚ ਲੇਖ ਹੈ ਕਿ ਭਰਤਵੰਸ਼ੀ ਰਾਜਾ ਹਰਯਸ਼੍ਵ ਦੇ ਪੰਜ ਪੁਤ੍ਰਾਂ (ਮੁਦਗਣ, ਸ੍ਰਿੰਜਯ, ਵ੍ਰਿਹਦਿਸੁ, ਪ੍ਰਵੀਰ, ਕਾਂਪਿਲ੍ਯ) ਦਾ ਦੇਸ਼ ਹੋਣ ਕਰਕੇ ਪੰਚਾਲ ਸੰਗ੍ਯਾ ਹੋਈ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰਗ੍ਯਾ- ਤਕ੍ਸ਼੍ਕ. ਤਰਾਸ਼ਨੇ ਵਾਲਾ. ਬਢਈ. ਬਾਢੀ। ੨. ਦੇਖੋ, ਤਰਖਾਨ....
ਫ਼ਾ. [جولاہہ] ਜੁਲਾਹਾ. ਸੰਗ੍ਯਾ- ਸੂਤ ਦਾ ਜੁਲਹ. (ਪਿੰਨਾ) ਬੁਣਨ ਵਾਲਾ. ਕਪੜਾ ਬੁਣਨ ਵਾਲਾ. "ਜਾਤਿ ਜੁਲਾਹਾ ਮਤਿ ਕਾ ਧੀਰ." (ਗੌਂਡ ਕਬੀਰ) "ਜਿਉ ਸਤਸੰਗਤਿ ਤਰਿਓ ਜੁਲਾਹੋ." (ਕਾਨ ਅਃ ਮਃ ੪) ਦੇਖੋ, ਜੋਲਾਹਾ। ੨. ਪਾਣੀ ਉੱਪਰ ਫਿਰਨ ਵਾਲਾ ਇੱਕ ਜਲਜੰਤੁ. ਗੰਗੇਰੀ। ੩. ਦੇਖੋ, ਗਜ ਨਵ....
ਸੰਗ੍ਯਾ- ਨਾਪਿਤ, ਨਹੁਁ ਲਾਹੁਣ ਅਤੇ ਭਾਂਡੇ ਮਾਂਜਣ ਆਦਿ ਸੇਵਾ ਕਰਨ ਵਾਲਾ. "ਨਾਈ ਉਧਰਿਆ ਸੈਨ ਸੈਵ." (ਬੰਸ ਅਃ ਮਃ ੫) ੨. ਵਿ- ਨਾਮ. "ਵਾਹੁ ਵਾਹੁ ਸਚੇ ਪਾਤਿਸ਼ਾਹ, ਤੂ ਸਚੀ ਨਾਈ." (ਵਾਰ ਰਾਮ ੧. ਮਃ ੩) ੩. ਨਾਮ ਕਰਕੇ. ਨਾਮ ਸੇ. ਨਾਮ ਦ੍ਵਾਰਾ. "ਤੀਰਥ ਅਠਸਠਿ ਮਜਨ ਨਾਈ." (ਮਲਾ ਮਃ ੪) ੪. ਨਾਮੋਂ ਮੇ. ਨਾਮ ਵਿੱਚ "ਜੂਠਿ ਨ ਅੰਨੀ ਜੂਠਿ ਨ ਨਾਈ." (ਵਾਰ ਸਾਰ ਮਃ ੧) ਨਾਮਾਂ ਦੀ ਅਪਵਿਤ੍ਰਤਾ ਹਿੰਦੂ ਧਰਮਸ਼ਾਸਤ੍ਰ ਵਿੱਚ ਮੰਨੀ ਹੈ. ਦੇਖੋ, ਮਨੁ ਅਃ ੩. ਸ਼: ੯। ੫. ਨਿਵਾਕੇ. ਝੁਕਾਕੇ. "ਤੁਰਕ ਮੂਏ ਸਿਰੁ ਨਾਈ." (ਸੋਰ ਕਬੀਰ) ੬. ਅ਼. [ناعی] ਨਾਈ਼. ਮੌਤ ਦਾ ਸੁਨੇਹਾ ਪੁਚਾਣ ਵਾਲਾ....
ਸੰ. ਧਾਵਕ. ਸੰਗ੍ਯਾ- ਵਸਤ੍ਰ ਧੋਣ ਵਾਲਾ. ਰਜਕ। ੨. ਭਾਵ- ਨਿੰਦਕ. "ਹਮਰੇ ਕਪਰੇ ਨਿੰਦਕ ਧੋਇ." (ਗਉ ਕਬੀਰ) ੩. ਆਤਮਗ੍ਯਾਨੀ ਗੁਰੂ, ਜੋ ਅੰਤਹਕਰਣ ਦੀ ਮੈਲ ਦੂਰ ਕਰਦਾ ਹੈ. "ਧੋਬੀ ਧੋਵੈ ਬਿਰਹ ਬਿਰਾਤਾ." (ਬਸੰ ਨਾਮਦੇਵ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਚਰ੍ਮਕਾਰ. ਸੰਗ੍ਯਾ- ਚੰਮ ਦਾ ਕੰਮ ਕਰਨ ਵਾਲਾ. ਜੋ ਪਸ਼ੂਆਂ ਦਾ ਚੰਮ ਲਾਹੇ, ਰੰਗੇ ਅਤੇ ਚੰਮ ਦਾ ਸਾਮਾਨ ਬਣਾਵੇ. "ਮੁਕਤ ਭਇਓ ਚਮਿਆਰੋ." (ਗੂਜ ਮਃ ੫) ੨. ਹਿੰਦੂਮਤ ਦੇ ਧਰਮਸ਼ਾਸਤ੍ਰ ਅਨੁਸਾਰ ਖਤ੍ਰੀ ਦੀ ਕੰਨ੍ਯਾ ਤੋਂ ਸੂਤ ਦਾ ਪੁਤ੍ਰ ਚਮਿਆਰ ਹੈ. ਦੇਖੋ, ਔਸ਼ਨਸੀ ਸਿਮ੍ਰਿਤਿ ਸ਼ਃ ੪....
ਅ਼. [جماعت] ਜਮਾਅ਼ਤ. ਸੰਗ੍ਯਾ- ਜਥਾ. ਮੰਡਲੀ. ਟੋਲਾ। ੨. ਨਮਾਜ਼ੀਆਂ ਦੀ ਪੰਕ੍ਤਿ (ਕਤਾਰ)....