takhāna, takhānaतखाण, तखान
ਸੰਗ੍ਯਾ- ਤਕ੍ਸ਼੍ਕ. ਤਰਾਸ਼ਨੇ ਵਾਲਾ. ਬਢਈ. ਬਾਢੀ। ੨. ਦੇਖੋ, ਤਰਖਾਨ.
संग्या- तक्श्क. तराशने वाला. बढई. बाढी। २. देखो, तरखान.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਕਦ੍ਰ ਦਾ ਪੁਤ੍ਰ ਇੱਕ ਨਾਗ, ਜਿਸ ਨੇ ਰਾਜਾ ਪਰੀਕ੍ਸ਼ਿਤ ਨੂੰ ਡੰਗਿਆ ਸੀ ਅਤੇ ਜਨਮੇਜਯ ਦੇ ਸਰਪਮੇਧ ਯਗ੍ਯ ਵਿੱਚ ਜਿਸ ਦੇ ਪ੍ਰਾਣ ਆਸ੍ਤੀਕ ਰਿਖੀ ਨੇ ਬਚਾਏ ਸਨ। ੨. ਵਿਸ਼੍ਵਕਰਮਾ। ੩. ਤਖਾਣ. ਦੇਖੋ, ਤਕ੍ਸ਼੍ ਧਾ। ੪. ਇੱਕ ਕ੍ਸ਼੍ਤ੍ਰਿਯ ਜਾਤਿ ਜੋ ਆਪਣੇ ਤਾਈਂ ਨਾਗਵੰਸ਼ੀ ਕਹਾਉਂਦੀ ਹੈ. ਇਸੇ ਜਾਤਿ ਦਾ ਜਨਮੇਜਯ ਨਾਲ ਵਿਰੋਧ ਹੋਇਆ ਸੀ. ਭਾਰਤ ਵਿੱਚ ਸੁਨਕ ਵੰਸ਼ ਪਿੱਛੋਂ ਤਕ੍ਸ਼੍ਕ ਕੁਲ ਵਿੱਚ ਚਿਰਤੀਕ ਰਾਜ ਰਿਹਾ ਹੈ. ਅੰਤਿਮ ਤਕ੍ਸ਼੍ਕ ਰਾਜਾ ਮਹਾਂਨੰਦ ਹੋਇਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. वर्द्घकि. ਸੰਗ੍ਯਾ- ਕਾਠ ਘੜਨ ਵਾਲਾ. ਤਖਾਣ. ਬਾਢੀ....
ਵਿ- ਵੱਢਣ ਵਾਲਾ। ੨. ਸੰਗ੍ਯਾ- ਤਖਾਣ. ਬਢਈ। ੩. ਵੱਢੀ. ਰਿਸ਼ਵਤ। ੪. ਦੇਖੋ, ਵਾਂਢੀ। ੫. ਵਧੀ. ਵ੍ਰਿੱਧਿ ਨੂੰ ਪ੍ਰਾਪਤ ਹੋਈ. "ਕਹਿ ਰਵਿਦਾਸ ਭਗਤਿ ਇਕਿ ਬਾਢੀ." (ਸੋਰ) ੬. ਵਢਾਈ. ਵੱਢਣ ਦੀ ਕ੍ਰਿਯਾ, ਜਿਵੇਂ ਖੇਤ ਨੂੰ ਬਾਢੀ ਪਈ ਹੋਈ ਹੈ....
ਸੰਗ੍ਯਾ- ਤਕ੍ਸ਼੍ਕ. ਤਖਾਣ. ਤਰਾਸ਼ਣ ਵਾਲਾ। ੨. ਫ਼ਾ. [ترخان] ਬਾਦਸ਼ਾਹੀ ਮਨਸਬਦਾਰ, ਜਿਸ ਨੂੰ ਤਅ਼ਜੀਮ ਦਿੱਤੀ ਜਾਵੇ ਅਤੇ ਜੋ ਕਿਸੇ ਅਪਰਾਧ ਵਿੱਚ ਸਿਪਾਹੀਆਂ ਦੇ ਹਵਾਲੇ ਨਾ ਹੋਵੇ। ੩. ਪੰਜ ਹਜ਼ਾਰੀ ਮਨਸਬਦਾਰ....