pavāraपवार
ਦੇਖੋ, ਪਰਮਾਰ। ੨. ਪ੍ਰਮਰ (ਯਮ) ਦੇ ਲੋਕ ਦੀ ਯਾਤ੍ਰਾ. ਲੋਕਪ੍ਰਸਿੱਧ ਕਥਾ ਹੈ ਕਿ ਯਮਦੂਤ ਕਿਸੇ ਪ੍ਰਾਣੀ ਨੂੰ ਯਮਲੋਕ ਲੈ ਜਾਂਦੇ ਹਨ, ਪਰ ਯਮ ਉਸ ਦੇ ਹਿਸਾਬ ਨੂੰ ਦੇਖਕੇ ਕਿ ਅਜੇ ਇਸ ਦੀ ਮੌਤ ਦਾ ਵੇਲਾ ਨਹੀਂ, ਫੇਰ ਮੋੜ ਦਿੰਦਾ ਹੈ ਅਰ ਮੁਰਦੇ ਵਿੱਚ ਪ੍ਰਾਣ ਆ ਜਾਂਦੇ ਹਨ. ਦੇਖੋ, ਪਵਾਰਿ.
देखो,परमार। २. प्रमर (यम) दे लोक दी यात्रा. लोकप्रसिॱध कथा है कि यमदूत किसे प्राणी नूं यमलोक लै जांदे हन, पर यम उस दे हिसाब नूं देखके कि अजे इस दी मौत दा वेला नहीं, फेर मोड़ दिंदा है अर मुरदे विॱच प्राण आ जांदे हन. देखो, पवारि.
ਵਿ- ਪਰ (ਵੈਰੀ) ਨੂੰ ਮਾਰਨ ਵਾਲਾ। ੨. ਸੰਗ੍ਯਾ- ਰਾਜਪੂਤਾਂ ਦੀ ਇੱਕ ਜਾਤਿ. ਦੇਖੋ, ਰਾਜਪੂਤ। ੩. ਸਿੰਧੀ. ਉ਼ਕ਼ਾਬ ਆਦਿ ਪੰਛੀ, ਜੋ ਹੋਰ ਪੰਛੀਆਂ ਨੂੰ ਮਾਰਕੇ ਨਿਰਵਾਹ ਕਰਦੇ ਹਨ....
ਦੇਖੋ, ਪਰਮਾਰ ਅਤੇ ਰਾਜਪੂਤ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰ. ਭਾਈ ਦੀ ਇਸ੍ਵੀ ਨੇ, ਅਥਵਾ ਭਾਈ ਦੀ ਇਸ੍ਵੀ ਕਰਕੇ। ੨. ਸੰਗ੍ਯਾ- ਜਿੱਤਣ ਦੀ ਇੱਛਾ ਕਰਕੇ ਧਾਵਾ ਕਰਨਾ। ੩. ਸਫਰ ਕਰਨ ਦੀ ਕ੍ਰਿਯਾ. ਦੇਖੋ, ਯਾ ਧਾ....
ਸੰ. ਸੰਗ੍ਯਾ- ਬਾਤ. ਪ੍ਰਸੰਗ. ਬਿਆਨ. ਵ੍ਯਾਖ੍ਯਾ। ੨. ਕਿਸੇ ਵਾਕ ਦੇ ਅਰਥ ਦਾ ਵਰਣਨ. "ਕਥਾ ਸੁਣਤ ਮਲੁ ਸਗਲੀ ਖੋਵੈ." (ਮਾਝ ਮਃ ੫)...
ਦੇਖੋ, ਜਮਦੂਤ ਅਤੇ ਯਮਕਿੰਕਰ....
ਵਿ- ਪ੍ਰਾਣਧਾਰੀ (प्राणिन्) ਜਿਸ ਵਿੱਚ ਪ੍ਰਾਣ ਹੋਣਾ। ੨. ਸੰਗ੍ਯਾ- ਜੀਵ. ਜੰਤੁ। ੩. ਮਨੁੱਖ. "ਪ੍ਰਾਣੀ, ਤੂੰ ਆਇਆ ਲਾਹਾ ਲੈਣ." (ਸ੍ਰੀ ਮਃ ੫)...
ਦੇਖੋ, ਯਮਧਾਨੀ....
ਅ਼. [حِساب] ਹ਼ਿਸਾਬ. ਸੰਗ੍ਯਾ- ਗਿਣਤੀ. ਲੇਖਾ. ਸ਼ੁਮਾਰ....
ਕ੍ਰਿ। ਵਿ- ਅਭੀ. ਇਬ. ਹੁਣੇ। ੨. ਅਦ੍ਯਾਪਿ. ਅਜੇ ਭੀ. ਹੁਣ ਤੋੜੀ. ਅਬ ਤਕ। ੩. ਸੰ. ਅਜੇਯ. ਵਿ- ਜੋ ਜਿੱਤਣ ਯੋਗ੍ਯ ਨਹੀਂ....
ਅ਼. [موَت] ਸੰਗ੍ਯਾ- ਮ੍ਰਿਤ੍ਯੁ. ਅਜਲ. ਕਾਲ ਦੇਖੋ, ਮ੍ਰਿਤ੍ਯੁ....
ਸੰ. ਸੰਗ੍ਯਾ- ਸੀਮਾ. ਹੱਦ। ੨. ਸਮੁੰਦਰ ਦਾ ਕਿਨਾਰਾ। ੩. ਸਮਾਂ. ਵਕਤ। ੪. ਦਿਨ। ੫. ਘੜੀ. "ਕਵਣੁ ਸੁ ਵੇਲਾ, ਵਖਤੁ ਕਵਣੁ?" (ਜਪੁ) ੬. ਸਮੁੰਦਰ ਦਾ ਵਾਢ. ਜਵਾਰਭਾਟਾ। ੭. ਮੌਤ ਦਾ ਸਮਾਂ। ੮. ਨਿਯਤ (ਮੁਕ਼ੱਰਰ) ਕੀਤਾ ਸਮਾਂ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਵ੍ਯ- ਪੁਨਹ. ਬਹੁਰ। ੨. ਸੰਗ੍ਯਾ- ਗੇੜਾ ਚਕ੍ਰ. "ਫੇਰ ਮਿਲੇ, ਪਰ ਫੇਰ ਨ ਆਏ." (ਦੱਤਾਵ) ਚੌਰਾਸੀ ਦੇ ਗੇੜੇ ਵਿੱਚ ਪੈ ਗਏ, ਪਰ ਮੁੜਕੇ ਉਸ ਸ਼ਕਲ ਵਿੱਚ ਪੁਨਃ ਨ ਆਏ. "ਬਹੁਤੇ ਫੇਰ ਪਏ ਕਿਰਪਨ ਕਉ." (ਧਨਾ ਮਃ ੩) "ਸਤਿਗੁਰਿ ਮਿਲਿਐ ਫੇਰ ਨ ਪਵੈ." (ਸ੍ਰੀ ਅਃ ਮਃ ੩) ੩. ਦਾਉ. ਪੇਚ। ੪. ਦਾਖਿਲੇ ਤੋਂ ਵਾਪਿਸੀ. ਅੰਦਰ ਵੜਨੋਂ ਰੁਕਾਵਟ. "ਦਰਿ ਫੇਰ ਨ ਕੋਈ ਪਾਇਦਾ." (ਮਾਰੂ ਸੋਲਹੇ ਮਃ ੫)...
ਸੰਗ੍ਯਾ- ਘੁਮਾਉ. ਖ਼ਮ। ੨. ਮੁੜਨ ਦਾ ਭਾਵ। ੩. ਮੋੜਨਾ ਕ੍ਰਿਯਾ ਦਾ ਅਮਰ. ਦੇਖੋ, ਮੋੜਿ ੨....
ਸੰ. ਸੰਗ੍ਯਾ- ਸ੍ਵਾਸ. ਦਮ. "ਪ੍ਰਾਣ ਮਨ ਤਨ ਜੀਅ ਦਾਤਾ." (ਗਉ ਛੰਤ ਮਃ ੫) ੨. ਵਿਦ੍ਵਾਨਾਂ ਨੇ ਪ੍ਰਾਣ ਦੇ ਦਸ ਭੇਦ ਮੰਨੇ ਹਨ. ਦੇਖੋ, ਦਸ ਪ੍ਰਾਣ। ੩. ਜੀਵਨ। ੪. ਮਨ. ਚਿੱਤ. "ਜਿਸ ਸੰਗਿ ਲਾਗੇ ਪ੍ਰਾਣ." (ਫੁਨਹੇ ਮਃ ੫) ੫. ਬਲ. ਸ਼ਕਤਿ। ੬. ਬ੍ਰਹਮ. ਪਰਮਾਤਮਾ....
ਪ੍ਰਮਰ (ਯਮ) ਲੋਕ ਮੇਂ. ਯਮ ਨਾਲ ਹੈ ਜਿਸ ਦਾ ਸੰਬੰਧ, ਉਸ ਲੋਕ ਵਿੱਚ. "ਅੱਖੀਂ ਮੀਟਿ ਪਵਾਰਿ ਗਇਆ." (ਵਾਰ ਮਾਝ ਮਃ ੧) ਦੇਖੋ, ਪਵਾਰ ੨....