palītīपलीती
ਵਿ- ਪਲੀਦਤਾ (ਅਪਵਿਤ੍ਰਤਾ) ਵਾਲਾ. ਨਾਪਾਕ. "ਮੂਤ ਪਲੀਤੀ ਕਪੜੁ ਹੋਇ. (ਜਪੁ) ੨. ਸੰਗ੍ਯਾ- ਪਲੀਦਤਾ. ਅਪਵਿਤ੍ਰਤਾ.
वि- पलीदता (अपवित्रता) वाला. नापाक. "मूत पलीती कपड़ु होइ. (जपु) २. संग्या- पलीदता. अपवित्रता.
ਸੰਗ੍ਯਾ- ਅਸ਼ੁੱਧੀ. ਮਲਿਨਤਾ. "ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ." (ਗਉ ਥਿਤੀ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਫ਼ਾ. [ناپاک] ਵਿ- ਅਪਵਿਤ੍ਰ। ੨. ਮੈਲਾ "ਤੂ ਨਾਪਾਕੁ, ਪਾਕੁ ਨਹੀ ਸੂਝਿਆ." (ਪ੍ਰਭ ਕਬੀਰ) "ਸੁਲਹੀ ਹੋਇ ਮੂਆ ਨਾਪਾਕੁ." (ਬਿਲਾ ਮਃ ੫)...
ਸੰ. ਵਿ- ਕਾਮ ਨਾਲ ਵਿਆਕੁਲ। ੨. ਸੰਗ੍ਯਾ- ਤੀਲੀਆਂ ਦੀ ਬੁਣੀ ਹੋਈ ਟੋਕਰੀ। ੩. ਸੰ. ਮੂਤ੍ਰ. ਪੇਸ਼ਾਬ. "ਮੂਤ ਪਲੀਤੀ ਕਪੜੁ ਹੋਇ." (ਜਪੁ)...
ਵਿ- ਪਲੀਦਤਾ (ਅਪਵਿਤ੍ਰਤਾ) ਵਾਲਾ. ਨਾਪਾਕ. "ਮੂਤ ਪਲੀਤੀ ਕਪੜੁ ਹੋਇ. (ਜਪੁ) ੨. ਸੰਗ੍ਯਾ- ਪਲੀਦਤਾ. ਅਪਵਿਤ੍ਰਤਾ....
ਸੰ. ਕਰ੍ਪਟ. ਸੰਗ੍ਯਾ- ਵਸਤ੍ਰ. ਪਟ. "ਕਪੜੁ ਰੂਪ ਸੁਹਾਵਣਾ." (ਵਾਰ ਆਸਾ) ੨. ਖ਼ਿਲਤ. "ਸਿਫਤਿ ਸਲਾਹ ਕਪੜਾ ਪਾਇਆ." (ਵਾਰ ਮਾਝ ਮਃ ੧) ੩. ਭਾਵ, ਦੇਹ. ਸ਼ਰੀਰ. "ਕਰਮੀ ਆਵੈ ਕਪੜਾ." (ਜਪੁ) "ਪਰਹਰਿ ਕਪੜੁ ਜੇ ਪਿਰ ਮਿਲੈ." (ਵਾਰ ਸੋਰ ਮਃ ੧) ਇਸ ਥਾਂ ਪਾਖੰਡ ਭੇਸ (ਵੇਸ) ਦੇ ਤ੍ਯਾਗ ਤੋਂ ਭਾਵ ਹੈ....
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....