palataपलत
ਪਰਤ੍ਰ. ਪਰਲੋਕ. "ਹਲਤ ਪਲਤ ਦੁਇ ਲੇਹੁ ਸਵਾਰ." (ਸੁਖਮਨੀ) ੨. ਦੇਖੋ, ਪਲਿਤ.
परत्र. परलोक. "हलत पलत दुइ लेहु सवार." (सुखमनी) २. देखो, पलित.
ਸੰ. ਕ੍ਰਿ. ਵਿ- ਹੋਰ ਥਾਂ। ੨. ਦੂਜੇ ਵੇਲੇ। ੩. ਪਰਲੋਕ ਵਿੱਚ....
ਸੰਗ੍ਯਾ- ਪਰਾਏ ਲੋਕ, ਜੋ ਆਪਣੇ ਨਹੀਂ। ੨. ਸੰ. ਦੂਸਰਾ ਲੋਕ. ਉਹ ਅਸਥਾਨ, ਜੋ ਸ਼ਰੀਰ ਛੱਡਣ ਪਿੱਛੋਂ ਪ੍ਰਾਪਤ ਹੋਣ ਵਾਲਾ ਹੈ. ਸ੍ਵਰਗ ਵੈਕੁੰਠ ਬਹਿਸ਼੍ਤ ਆਦਿ. "ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ." (ਸਾਰ ਪਰਮਾਨੰਦ) "ਲੋਗ ਗਯੋ ਪਰਲੋਗ ਗਵਾਯੋ." (ਸਵੈਯੇ ੩੩) ੩. ਵਿ- ਜੋ ਸਭ ਲੋਕਾਂ ਤੋਂ ਪਰੇ ਹੈ, ਪਾਰਬ੍ਰਹਮ. "ਕੈਸੇ ਭੇਟੈ ਪਰਲੋਕ ਸੋ?" (ਅਕਾਲ)...
ਸੰ. ਇਹਤ੍ਯ ਪਰਤ੍ਰ. ਕ੍ਰਿ. ਵਿ- ਇੱਥੇ ਉੱਥੇ. ਇਸ ਲੋਕ ਅਤੇ ਪਰਲੋਕ ਵਿੱਚ. "ਹਲਤਿ ਪਲਤਿ ਮੁਖ ਊਜਲੇ." (ਸ੍ਰੀ ਮਃ ੫) ੨. ਇਹ ਲੋਕ ਅਤੇ ਪਰਲੋਕ. "ਹਲਤੁ ਪਲਤੁ ਸਵਾਰਿਓਨੁ." (ਮਾਝ ਬਾਰਹਮਾਹਾ)...
ਪਰਤ੍ਰ. ਪਰਲੋਕ. "ਹਲਤ ਪਲਤ ਦੁਇ ਲੇਹੁ ਸਵਾਰ." (ਸੁਖਮਨੀ) ੨. ਦੇਖੋ, ਪਲਿਤ....
ਵਿ- ਦ੍ਵਿ. ਦੋ. "ਦੁਇ ਕਰ ਜੋੜਿ ਕਰਉ ਅਰਦਾਸਿ." (ਸੂਹੀ ਮਃ ੫) ੨. ਦ੍ਵੈਤ. ਦੇਖੋ, ਬਰੀ....
ਲਓ. ਅੰਗੀਕਾਰ ਕਰੋ. ਦੇਖੋ, ਲੇਹੁ. "ਲੇਹੁ ਆਰਤੀ, ਹੋ ਪੁਰਖ ਨਿਰੰਜਨਾ !" (ਪ੍ਰਭਾ ਕਬੀਰ)...
ਦੇਖੋ, ਅਸਵਾਰ ਅਤੇ ਸਵਾਰਣਾ....
ਮਨ ਨੂੰ ਆਨੰਦ ਦੇਣ ਵਾਲੀ ਇੱਕ ਬਾਣੀ, ਜੋ ਗਉੜੀ ਰਾਗ ਵਿੱਚ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਰਚਨਾ ਹੈ, ਜਿਸ ਦੀਆਂ ੨੪ ਅਸਟਪਦੀਆਂ ਹਨ.#ਜਨਮ ਮਰਨ ਕਾ ਦੂਖ ਨਿਵਾਰੈ,#ਦੁਲਭ ਦੇਹ ਤਤਕਾਲ ਉਧਾਰੈ,#ਦੂਖ ਰੋਗ ਬਿਨਸੇ ਭੈ ਭਰਮ,#ਸਾਧ ਨਾਮ ਨਿਰਮਲ ਤਾਕੇ ਕਰਮ,#ਸਭ ਤੇ ਊਚ ਤਾਕੀ ਸੋਭਾ ਬਨੀ,#ਨਾਨਕ ਇਹ ਗੁਣਿ ਨਾਮੁ ਸੁਖਮਨੀ. (ਸੁਖਮਨੀ)...
ਦੇਖੋ, ਪਲਿਆ ੨। ੨. ਸੰ. ਸੰਗ੍ਯਾ- ਤਾਪ. ਗਰਮੀ। ੩. ਚਿੱਕੜ. ਗਾਰਾ। ੪. ਗੁੱਗਲ। ੫. ਮਿਰਚ....