parivēsa, parivēkhaपरिवेस, परिवेख
ਸੰ. ਪਰਿਵੇਸ. ਸੰਗ੍ਯਾ- ਘੇਰਾ. ਦਾਯਰਾ। ੨. ਪਰੋਸਣਾ। ੩. ਸੂਰਜ ਚੰਦ੍ਰਮਾ ਦੇ ਚੁਫੇਰੇ ਗੋਲ ਮੰਡਲ, ਜੋ ਹਲਕੀ ਸਫ਼ੇਦ ਬਦਲੀ ਦੇ ਕਾਰਣ ਭਾਨ ਹੁੰਦਾ ਹੈ. Halo। ੪. ਸ਼ਹਰ ਦਾ ਕੋਟ.
सं. परिवेस. संग्या- घेरा. दायरा। २. परोसणा। ३. सूरज चंद्रमा दे चुफेरे गोल मंडल, जो हलकी सफ़ेद बदली दे कारण भान हुंदा है. Halo। ४. शहर दा कोट.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਾਰੇ ਪਾਸੇ ਦੀ ਸੀਮਾ (ਹੱਦ). ੨. ਦਾਇਰਾ. ਚੱਕਰ. ਮੰਡਲ (Circumference). ੩. ਚੁਫੇਰਿਓਂ ਰੋਕਣ ਦੀ ਕ੍ਰਿਯਾ। ੪. ਕ਼ਬਜਾ. "ਮੂਆ ਕਰਤ ਜਗ ਘੇਰਾ." (ਵਿਚਿਤ੍ਰ) ਧਨ ਅਤੇ ਪ੍ਰਿਥਿਵੀ ਪੁਰ ਕ਼ਬਜਾ ਕਰਦਾ....
ਅ਼. [دائِرہ] ਸੰਗ੍ਯਾ- ਗੋਲ ਘੇਰਾ. ਕੁੰਡਲਾਕਾਰ ਮੰਡਲ....
ਸੰ. सूर्य्य ਸੂਰ੍ਯ. ਸੰਗ੍ਯਾ- ਦਿਵਾਕਰ. ਦਿਨਮਣਿ. "ਸੂਰਜ ਕਿਰਣਿ ਮਿਲੇ." (ਬਿਲਾ ਛੰਤ ਮਃ ੫) ੨. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ, ਬਾਰਾਂ ਸੂਰਜ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....
ਸੰ. ਸੰਗ੍ਯਾ- ਗੋਲਾਕਾਰ ਘੇਰਾ. ਦਾਯਰਹ (Circle). ੨. ਸੌ ਯੋਜਨ ਦਾ ਦੇਸ਼। ੩. ਉਹ ਇਲਾਕਾ, ਜਿਸ ਵਿੱਚ ਬਾਰਾਂ ਰਾਜੇ ਜੁਦੇ ਜੁਦੇ ਰਾਜ ਕਰਦੇ ਹੋਣ. "ਕੇਤੇ ਮੰਡਲ ਦੇਸ਼." (ਜਪੁ) ੪. ਸੰਸਾਰ. ਜਗਤ. "ਮਰਣ ਲਿਖਾਇ ਮੰਡਲ ਮਹਿ ਆਏ." (ਧਨਾ ਅਃ ਮਃ ੧) "ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ." (ਮਾਲੀ ਮਃ ੫) ੫. ਸਭਾ. ਦੀਵਾਨ. "ਸੰਤਮੰਡਲ ਮਹਿ ਹਰਿ ਮਨਿ ਵਸੈ." (ਭੈਰ ਮਃ ੫) ੬. ਸਮੁਦਾਯ. ਗਰੋਹ. "ਤਾਰਿਕਾ ਮੰਡਲ ਜਨਕ ਮੋਤੀ." (ਸੋਹਿਲਾ) ੭. ਫੌਜ ਦਾ ਕੈਂਪ। ੮. ਰਿਗਵੇਦ ਦੇ ਹਿੱਸੇ, ਜੈਸੇ ਰਾਮਾਯਣ ਦੇ ਕਾਂਡ ਅਤੇ ਭਾਗਵਤ ਦੇ ਸਕੰਧ ਹਨ। ੯. ਗ੍ਰੰਥ ਦਾ ਭਾਗ. ਕਾਂਡ. ਪਰਵ। ੧੦. ਯੋਗਮਤ ਅਤੇ ਵੈਦ੍ਯਕ ਅਨੁਸਾਰ ੪੦ ਦਿਨਾਂ ਦਾ ਸਮਾਂ। ੧੧. ਕੁੱਤਾ। ੧੨. ਸੱਪ। ੧੩. ਚਾਲੀ ਯੋਜਨ ਲੰਮਾ ਅਤੇ ਵੀਹ ਯੋਜਨ ਚੌੜਾ ਇਲਾਕਾ। ੧੪. ਗੇਂਦ. ਫਿੰਡ। ੧੫. ਰਥ ਦਾ ਪਹੀਆ। ੧੬. ਭੋਜਨ ਕਰਨ ਵੇਲੇ ਹਿੰਦੂਮਤ ਅਨੁਸਾਰ ਚਾਰੇ ਪਾਸੇ ਕੱਢੀ ਹੋਈ ਲੀਕ (ਕਾਰ)....
ਫ਼ਾ [سفید] ਵਿ- ਸ੍ਵੇਤ. ਚਿੱਟਾ. ਉੱਜਲ....
ਸੰਗ੍ਯਾ- ਬਦਲਣ ਦਾ ਭਾਵ ਤਬਦੀਲੀ. ਪਰਿਵਰਤਨ। ੨. ਛੋਟਾ ਬਾਦਲ। ੩. ਇੱਕ ਸੋਢੀ, ਜੋ ਗੁਰੂ ਹਰਿਗੋਬਿੰਦ ਸਾਹਿਬ ਤੋਂ ਸਿੱਖੀ ਧਾਰਕੇ ਨੰਮ੍ਰਤਾ ਦਾ ਨਮੂਨਾ ਬਣਿਆ, ਅਤੇ ਭਾਰੀ ਧਰਮ ਪ੍ਰਚਾਰਕ ਹੋਇਆ....
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਸੰਗ੍ਯਾ- ਪ੍ਰਕਾਸ਼. "ਭਾਨ ਹੋਤ ਜਗ ਜਾਸ ਤੇ." (ਗੁਪ੍ਰਸੂ) ੨. ਜਾਹਿਰ ਹੋਣਾ. ਪ੍ਰਤੀਤ ਹੋਣਾ। ੩. ਗ੍ਯਾਨ। ੪. ਦੇਖੋ, ਭਾਨੁ. "ਤਮ ਅਨਾਦਿ ਕਹਿਂ ਭਾਨ." (ਗੁਪ੍ਰਸੂ) ੫. ਸਿੰਧੀ. ਅਭਿਮਾਨ. ਗਰਬ। ੬. ਘਰ. ਮਕਾਨ। ੭. ਦੇਖੋ, ਭਾਨਨਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਫ਼ਾ. [شہر] ਸ਼ਹਰ. ਸੰਗ੍ਯਾ- ਨਗਰ. ਪੱਤਨ। ੨. ਅ਼. ਮਹੀਨਾ. ਮਾਸ। ੩. ਅ਼. [سحر] ਸਹ਼ਰ. ਪ੍ਰਾਤਹਕਾਲ. ਭੋਰ. ਤੜਕਾ....
ਸੰ. ਸੰਗ੍ਯਾ- ਦੁਰਗ. ਕਿਲਾ. "ਕੋਟ ਨ ਓਟ ਨ ਕੋਸ ਨ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਸ਼ਹਰਪਨਾਹ। ੩. ਰਾਜੇ ਦਾ ਮੰਦਿਰ। ੪. ਸੰ. ਕੋਟਿ. ਕਰੋੜ. "ਕੰਚਨ ਕੇ ਕੋਟ ਦਤੁ ਕਰੀ." (ਸ੍ਰੀ ਅਃ ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। ੫. ਭਾਵ- ਬੇਸ਼ੁਮਾਰ. ਬਹੁਤ. ਅਨੰਤ. "ਕੋਟਨ ਮੇ ਨਾਨਕ ਕੋਊ." (ਸ. ਮਃ ੯) ੬. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat....