parakhāपरखा
ਦੇਖੋ, ਪਰਿਖਾ। ੨. ਦੇਖੋ, ਪਰੁਖਾ। ੩. ਦੇਖੋ, ਪਰੀਕ੍ਸ਼ਾ. "ਨਹਿ ਪਰਖਾ ਤੁਮ ਕਰਤ ਹੋ, ਹਮ ਜਾਨਹਿ ਭੇਵਾ." (ਗੁਪ੍ਰਸੂ)
देखो, परिखा। २. देखो, परुखा। ३. देखो, परीक्शा. "नहि परखा तुम करत हो, हम जानहि भेवा." (गुप्रसू)
ਸੰ. ਸੰਗ੍ਯਾ- ਖੰਦਕ. ਖਾਈ। ੨. ਕਿਲੇ ਦੇ ਚਾਰੇ ਪਾਸੇ ਡੂੰਘਾ ਟੋਆ, ਜਿਸ ਵਿੱਚ ਪਾਣੀ ਭਰਿਆ ਰਹੇ. ਪੁਰਾਣੇ ਜਮਾਨੇ ਵੈਰੀ ਨੂੰ ਰੋਕਣ ਲਈ ਇਹ ਪਰਿਖਾ ਬਣਾਈ ਜਾਂਦੀ ਸੀ, ਨੀਤਿਸ਼ਾਸਤ੍ਰ ਵਿੱਚ ਪਰਿਖਾ ਦੀ ਚੌੜਾਈ ਸੌ ਹੱਥ ਅਤੇ ਗਹਿਰਾਈ ਦਸ ਹੱਥ ਲਿਖੀ ਹੈ....
ਦੇਖੋ, ਪਰੁਖ। ੨. ਸੰਗ੍ਯਾ- ਪਰੁਸਤਾ. ਕਠੋਰਤਾ. ਨਿਰਦਯਤਾ. ਬੇਰਹਮੀ. "ਈਰਖਾ ਪਰੁਖਾ ਛਰ ਆਮਰਖਾ." (ਨਾਪ੍ਰ) ਈਰਖਾ, ਨਿਰਦਯਤਾ, ਛਲ, ਕ੍ਰੋਧ। ੩. ਸੰ. ਪਰੁਸਾ. ਕਾਵ੍ਯਰਚਨਾ ਦੀ ਉਹ ਰੀਤਿ, ਜਿਸ ਵਿੱਚ ਟ ਠ ਡ ਢ ਣ ੜ ਅਤੇ ਦ੍ਵਿਤ੍ਵ ਅੱਖਰ ਬਹੁਤ ਹੋਣ. ਇਸ ਵਿੱਚ ਵੀਰ, ਰੌਦ੍ਰ ਅਤੇ ਭਯਾਨਕ ਰਸਾਂ ਦੀ ਰਚਨਾ ਉੱਤਮ ਹੁੰਦੀ ਹੈ, ਯਥਾ- "ਅਹਿਪ ਹਿਯ ਧੜਕ ਪਿਠ ਕਮਠ ਲੁਠ ਕੜਕ ਉਠ ਖੜਕ ਸੁਨ ਭੜਕ ਹਰ ਬ੍ਰਿਖਭ ਬੰਕਾ." (ਸਿੱਖੀਪ੍ਰਭਾਕਰ) "ਡਹ ਡਹਤ ਡਵਰ ਡਮੰਕਿਯੰ." (ਚੰਡੀ ੨) ੪. ਰਾਵੀ ਨਦੀ....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਦੇਖੋ, ਪਰਿਖਾ। ੨. ਦੇਖੋ, ਪਰੁਖਾ। ੩. ਦੇਖੋ, ਪਰੀਕ੍ਸ਼ਾ. "ਨਹਿ ਪਰਖਾ ਤੁਮ ਕਰਤ ਹੋ, ਹਮ ਜਾਨਹਿ ਭੇਵਾ." (ਗੁਪ੍ਰਸੂ)...
ਸਰਵ- ਤੂ ਦਾ ਬਹੁਵਚਨ. ਤੁਸੀਂ. "ਤੁਮ ਸਾਚੇ ਹਮ ਤੁਮ ਹੀ ਰਾਚੇ." (ਸੋਰ ਮਃ ੧)...
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਵਿ- ਭੇਦ ਜਾਣਨ ਵਾਲਾ. ਭੇਤੀਆ। ੨. ਸੰਗ੍ਯਾ- ਅੰਤਹਕਰਣ. "ਹਠ ਨਿਗ੍ਰਹਿ ਨ ਤ੍ਰਿਪਤਾਵੈ ਭੇਵਾ." (ਰਾਮ ਅਃ ਮਃ ੧) ੩. ਪਹੋਆ (ਪ੍ਰਿਥੂਦਕ) ਤੀਰਥ....