pachīsa, pachīhaपचीस, पचीह
ਸੰ. ਪੰਚਵਿੰਸ਼ਤਿ. ਵਿ- ਪੰਜ ਅਤੇ ਵੀਹ. ਪੱਚੀ. ਪੰਝੀ- ੨੫. "ਪਾਂਚ ਪਚੀਸ ਮੋਹ ਮਦ ਮਤਸਰ." (ਭੈਰ ਕਬੀਰ) ਪੰਜ ਕਾਮਾਦਿ ਅਤੇ ਸਾਂਖ੍ਯ ਮਤ ਦੇ ਪੱਚੀ ਤਤ੍ਵ. ਦੇਖੋ, ਖਟ ਸ਼ਾਸਤ੍ਰ। ੨. ਦੇਖੋ, ਪੰਚੀਕਰਣ.
सं. पंचविंशति. वि- पंज अते वीह. पॱची. पंझी- २५. "पांच पचीस मोह मद मतसर." (भैर कबीर) पंज कामादि अते सांख्य मत दे पॱची तत्व. देखो, खट शासत्र। २. देखो, पंचीकरण.
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਵਿ- ਵਿਸ਼ੰਤਿ. ਬੀਸ. ਵੀਹ. "ਗਲੀਂ ਸੁ ਸਜਣ ਵੀਹ." (ਸ. ਫਰੀਦ) ਬਾਤਾਂ ਨਾਲ ਬੀਸੋਂ (ਅਨੇਕ) ਦੋਸ੍ਤ ਹਨ....
ਦੇਖੋ, ਪਚੀਸ। ੨. ਵਿ- ਸ਼ਰਮਿੰਦਾ. ਲੱਜਿਤ. ਜਿਵੇਂ- ਉਹ ਵਡਾ ਪੱਚੀ ਹੋਇਆ....
ਪੰਚਵਿੰਸ਼ਤਿ. ਪਚੀਸ. ਵੀਹ ਅਤੇ ਪੰਜ- ੨੫....
¹ ਸੰ. पञ्चे- ਪੰਚ. ਵਿ- ਚਾਰ ਤੋਂ ਇੱਕ ਅਧਿਕ. ਪੰਜ. "ਪਾਂਚ ਤਤੁ ਕੋ ਤਨੁ ਰਚਿਓ." (ਸਃ ਮਃ ੯) ੨. ਸੰਗ੍ਯਾ- ਪੰਚ. ਪੈਂਚ. ਨੰਬਰਦਾਰ. ਦੇਖੋ, ਪਾਂਚਚੌਤਰਾ। ੩. ਪੰਨਾ. ਨਗੀਨਾ. "ਪਾਂਚ ਕਾਂਚ ਨਹਿ ਹੋਇ." (ਵਿੰਦ੍ਰ) ਕੱਚ ਪੰਨਾ ਨਹੀਂ ਹੋ ਸਕਦਾ। ੪. ਪਾਜ. ਮੁਲੰਮਾ. "ਰਾਖਤ ਸਾਚ ਪਾਂਚ ਉਘਰਾਈ." (ਗੁਪ੍ਰਸੂ) ੫. ਪੰਜ ਸੰਖ੍ਯਾ ਵਾਲੇ ਪਦਾਰਥ. ਦੇਖੋ, ਅਗਲੇ ਸ਼ਬਦ....
ਸੰ. ਪੰਚਵਿੰਸ਼ਤਿ. ਵਿ- ਪੰਜ ਅਤੇ ਵੀਹ. ਪੱਚੀ. ਪੰਝੀ- ੨੫. "ਪਾਂਚ ਪਚੀਸ ਮੋਹ ਮਦ ਮਤਸਰ." (ਭੈਰ ਕਬੀਰ) ਪੰਜ ਕਾਮਾਦਿ ਅਤੇ ਸਾਂਖ੍ਯ ਮਤ ਦੇ ਪੱਚੀ ਤਤ੍ਵ. ਦੇਖੋ, ਖਟ ਸ਼ਾਸਤ੍ਰ। ੨. ਦੇਖੋ, ਪੰਚੀਕਰਣ....
ਦੇਖੋ, ਮੁਹ ਧਾ. ਸੰ. ਸੰਗ੍ਯਾ- ਬੇਹੋਸ਼ੀ।#੨. ਅਗ੍ਯਾਨ। ੩. ਸਨੇਹ. ਮੁਹੱਬਤ. "ਮੋਹ ਕੁਟੰਬ ਬਿਖੈ ਰਸ ਮਾਤੇ." (ਆਸਾ ਮਃ ੫) ੪. ਭ੍ਰਮ. ਭੁਲੇਖਾ। ੫. ਦੁੱਖ. ਕਲੇਸ਼....
ਸੰ. मत्सर. ਸੰਗ੍ਯਾ- ਈਰਖਾ. ਹਸਦ. "ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਖ਼ੁਦਗਰਜ਼ੀ। ੩. ਕ੍ਰੋਧ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਵਿ- ਸੰਖ੍ਯਾ (ਗਿਣਤੀ) ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਗਿਣਤੀ ਜਾਣਨ ਵਾਲਾ ਵਿਦ੍ਵਾਨ. ਹਿਸਾਬਦਾਂ। ੩. ਸਾਂਖ੍ਯਸ਼ਾਸਤ੍ਰ. ਦੇਖੋ, ਖੱਟ ਸਾਸਤ੍ਰ....
ਦੇਖੋ, ਤਤੁ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਵੇਦਾਂਤਮਤ ਅਨੁਸਾਰ ਪੰਜ ਤੱਤਾਂ ਦੀ ਵੰਡ. ਪੁਰਾਣੇ ਗ੍ਰੰਥਾਂ ਵਿੱਚ ਪੰਚੀਕਰਣ ਕਈ ਪ੍ਰਕਾਰ ਲਿਖਿਆ ਹੈ, ਪਰ ਬਹੁਤਿਆਂ ਦਾ ਮਤ ਹੈ ਕਿ ਆਰੰਭ ਵਿੱਚ ਇੱਕ ਇੱਕ ਤੱਤ ਦੇ ਦੋ ਦੋ ਹਿੱਸੇ ਕੀਤੇ ਗਏ. ਇੱਕ ਹਿੱਸਾ ਸਾਬਤ ਰਿਹਾ ਅਰ ਦੂਜੇ ਭਾਗ ਦੇ ਚਾਰ ਟੁਕੜੇ ਬਣਾਏ ਗਏ, ਇਸ ਤਰਾਂ ਪੰਜ ਭਾਗ ਹੋਏ. ਫੇਰ ਇਨ੍ਹਾਂ ਭਾਗਾਂ ਨੂੰ ਦੂਜੇ ਤੱਤਾਂ ਦੇ ਭਾਗਾਂ ਨਾਲ ਮਿਲਾ ਦਿੱਤਾ ਤਾਕਿ ਆਪੋ ਵਿੱਚੀ ਸਾਰੇ ਤੱਤ ਮਿਲਕੇ ਰਚਨਾ ਕਰਨ ਵਿੱਚ ਸਹਾਇਕ ਹੋਣ. "ਪੰਚੀਕਰਣ ਪੰਚ ਤਤੁ ਜੋਈ। ਅੰਤਹਕਰਣ ਉਪਾਏ ਸੋਈ।।" (ਨਾਪ੍ਰ)...