natāनॱता
ਸੰ. नप्तृ. ਨਪਤ੍ਰਿ. ਸੰਗ੍ਯਾ- ਨਹੀਂ ਪਤਨ ਹੁੰਦੇ (ਡਿਗਦੇ) ਪਿਤਰ ਜਿਸ ਕਰਕੇ.¹ ਪੁਤ੍ਰ ਅਥਵਾ ਪੁਤ੍ਰੀ ਦੀ ਸੰਤਾਨ। ੨. ਪੜੋਤੇ ਦਾ ਪੁਤ੍ਰ. "ਪੁਤ ਪੋਤਾ ਪੜੋਤਾ ਨੱਤਾ." (ਭਾਗੁ) ਦੇਖੋ, ਨੱਤਾਨੰਦ। ੨. ਦੋਹਤੇ ਦਾ ਪੁਤ੍ਰ.
सं. नप्तृ. नपत्रि. संग्या- नहीं पतन हुंदे (डिगदे) पितर जिस करके.¹ पुत्र अथवा पुत्री दी संतान। २. पड़ोते दा पुत्र. "पुत पोता पड़ोता नॱता." (भागु) देखो, नॱतानंद। २. दोहते दा पुत्र.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਸੰ. पत ਧਾ ਡਿਗਣਾ, ਹੇਠ ਨੂੰ ਆਉਣਾ। ੨. ਸੰਗ੍ਯਾ- ਡਿਗਣ ਦਾ ਭਾਵ. ਗਿਰਨਾ. "ਜਿਉ ਦੀਪ ਪਤਨ ਪਤੰਗ." (ਬਿਲਾ ਅਃ ਮਃ ੫) "ਜੋ ਨਿੰਦੈ, ਤਿਸ ਕਾ ਪਤਨ ਹੋਇ." (ਗੌਂਡ ਮਃ ੫) ੩. ਅਧੋ ਗਤਿ. ਜ਼ਵਾਲ। ੪. ਪਾਪ। ੫. ਨਾਸ਼. ਮ੍ਰਿਤ੍ਯੁ....
ਸੰਗ੍ਯਾ- ਪਿਤ੍ਰਿ. ਪਿਤਾ. ਪਦਰ. ਬਾਪ. "ਮਾਤਰ ਪਿਤਰ ਤਿਅਗਿਕੈ." (ਸਾਰ ਪੜਤਾਲ ਮਃ ੫) ੨. ਸੰ. पितृ- ਪਿਤ੍ਰਿ. ਮੋਏ ਹੋਏ ਬਾਪ ਦਾਦਾ ਆਦਿ ਬਜ਼ੁਰਗ. "ਐਸੇ ਪਿਤਰ ਤੁਮਾਰੇ ਕਹੀਅਹਿ, ਆਪ ਨ ਕਹਿ ਆਨ ਲੇਹੀ." (ਗਉ ਕਬੀਰ ) ੩. ਵਡੇ ਵਡੇਰੇ. ਬਾਪ ਦਾਦਾ ਮਾਤਾ ਦਾਦੀ ਆਦਿ. "ਜੀਵਤ ਪਿਤਰ ਨ ਮਾਨੈ ਕੋਊ, ਮੂਏ ਸਰਾਧ ਕਰਾਈ." (ਗਉ ਕਬੀਰ)...
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਸੰ. ਸੰਗ੍ਯਾ- ਜੋ ਪੁੰ ਨਾਮਕ ਨਰਕ ਤੋਂ ਬਚਾਵੇ, ਬੇਟਾ. ਸੁਤ. ਦੇਖੋ, ਵਿਸਨੁਪੁਰਾਣ ਅੰਸ਼ ੧. ਅਃ ੧੩. ਅਤੇ ਮਨੁਸਿਮ੍ਰਿਤਿ ਅਃ ੯. ਸ਼ਃ ੧੩੮¹ "ਪੁਤੁਕਲਤੁ ਕੁਟੰਬ ਹੈ." (ਸਵਾ ਮਃ ੪) "ਪੁਤ੍ਰ ਮਿਤ੍ਰ ਬਿਲਾਸ ਬਨਿਤਾ." (ਮਾਰੂ ਮਃ ੫)...
ਵ੍ਯ- ਯਾ. ਵਾ. ਕਿੰਵਾ. ਜਾਂ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸੰ. सन्तान ਸੰਗ੍ਯਾ- ਔਲਾਦ. ਵੰਸ਼। ੨. ਕਲਪ ਬਿਹਛ. ਸੁਰਤਰੁ. "ਜਾਨਿਯੋ ਸੰਤਾਨ ਕੇ ਸਮਾਨ ਬਨੈ ਅਬਨ, ਦਾਨੀ ਮਨ ਕਾਮਨਾ, ਨ ਦਾਨੀ ਮੋਖ ਗ੍ਯਾਨ ਹੈ." (ਨਾਪ੍ਰ) ੩. ਵਿਸਤਾਰ. ਫੈਲਾਉ। ੪. ਇੰਤਜਾਮ. ਪ੍ਰਬੰਧ। ੫. ਨਿੱਤ ਵਹਿਣ ਵਾਲਾ ਜਲ ਦਾ ਪ੍ਰਵਾਹ....
ਸੰਗ੍ਯਾ- ਪੁਤ੍ਰ. ਬੇਟਾ. ਸੁਤ. "ਪੁਤ ਭਾਈ ਭਾਤੀਜੇ ਰੋਵਹਿ." (ਵਡ ਅਲਾਹਣੀ) ਮਃ ੧) ੨. ਸੰ. ਨਰਕ. ਦੇਖੋ, ਪੁਤ੍ਰ....
ਸੰਗ੍ਯਾ- ਫ਼ਾ [پوتہ] ਪੋਤਹ. ਖ਼ਜ਼ਾਨਾ. "ਦਇਆ ਕਾ ਪੋਤਾ." (ਰਾਮ ਮਃ ੫) "ਖੋਟੇ ਪੋਤੇ ਨਾ ਪਵਹਿ." (ਸ੍ਰੀ ਮਃ ੧) ੨. ਸੰ. ਪੋਤ. ਜਹਾਜ. "ਪ੍ਰਾਪਤਿ ਪੋਤਾ ਕਰਮ ਪਸਾਉ." (ਰਾਮ ਮਃ ੧) ੩. ਸੰ. ਪੌਤ੍ਰ. ਪੁਤ੍ਰ ਦਾ ਪੁਤ੍ਰ. "ਪਿਯੂ ਦਾਦੇ ਜੇਵੇਹਿਆ ਪੋਤਾ ਪਰ- ਵਾਣੁ." (ਵਾਰ ਰਾਮ ੩)#ਜੇ ਸ਼ਰਣਾਗਤ ਕੇ ਪ੍ਰਤਿਪਾਲਕ#ਭੌਜਲ ਤਾਰਨ ਕੋ ਪਦ ਪੋਤਾ,#ਵਾਕ ਬਲੀ ਸ਼ਿਕਰੇ ਸਮ ਜੋ ਹੁਇ#ਦੋਸ ਨਸੈਂ ਸਮੁਦਾਯ ਕਪੋਤਾ,#ਸੇਵਕ ਕੇ ਪ੍ਰਿਯ ਦੇਵਨਦੇਵ#ਅਭੇਵ ਸਦਾ ਗੁਨ ਗ੍ਯਾਨਹਿ ਪੋਤਾ,#ਸੋ ਅਬ ਜਾਹਰ ਰੂਪ ਅਨੂਪ#ਭਯੋ ਗੁਰੁ ਸ੍ਰੀ ਹਰਿਗੋਬਿੰਦ ਪੋਤਾ.#(ਗੁਪ੍ਰਸੂ)...
ਸੰਗ੍ਯਾ- ਪਰਪੌਤ੍ਰ. ਪੋਤੇ ਦਾ ਪੁਤ੍ਰ. "ਪੁਤ ਪੋਤਾ ਪੜੋਤਾ ਨੱਤਾ." (ਭਾਗੁ)...
ਸੰ. नप्तृ. ਨਪਤ੍ਰਿ. ਸੰਗ੍ਯਾ- ਨਹੀਂ ਪਤਨ ਹੁੰਦੇ (ਡਿਗਦੇ) ਪਿਤਰ ਜਿਸ ਕਰਕੇ.¹ ਪੁਤ੍ਰ ਅਥਵਾ ਪੁਤ੍ਰੀ ਦੀ ਸੰਤਾਨ। ੨. ਪੜੋਤੇ ਦਾ ਪੁਤ੍ਰ. "ਪੁਤ ਪੋਤਾ ਪੜੋਤਾ ਨੱਤਾ." (ਭਾਗੁ) ਦੇਖੋ, ਨੱਤਾਨੰਦ। ੨. ਦੋਹਤੇ ਦਾ ਪੁਤ੍ਰ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਨਪਤ੍ਰਿ ਨੰਦਨ. ਪੜੋਤੇ ਦੇ ਪੁਤ੍ਰ ਦਾ ਪੁਤ੍ਰ.#"ਗੁਰੂ ਕਹ੍ਯੋ ਮੂਰਖ ਚਵਗੱਤਾ,#ਦੁਸ੍ਟ ਕੁਪੱਤਾ ਮੱਤਾ ਮੰਦ.#ਦੁਰਮਤਿ ਰੱਤਾ ਹ੍ਵੈ ਬਿਨ ਸੱਤਾ#ਹੱਤਾ ਤੁਰਕਨ ਤੇਜ ਬਲੰਦ,#ਹੋਕਰ ਤੱਤਾ ਅਰੁ ਉਨਮੱਤਾ#ਬਨੈ ਅਵੱਤਾ ਘੱਤਾ ਦੁੰਦ,#ਗੁਰ ਵਰ ਦਿੱਤਾ ਬਾਬਰ ਲਿੱਤਾ#ਇਹ ਖੋਵੈ ਤਿਸ ਨੱਤਾਨੰਦ."#(ਗੁਪ੍ਰਸੂ)#ਬਾਬਰ ਦਾ ਪੁੱਤ ਹੁਮਾਯੂੰ, ਉਸ ਦਾ ਪੁਤ੍ਰ ਅਕਬਰ, ਉਸਦਾ ਜਹਾਂਗੀਰ, ਉਸ ਦਾ ਸ਼ਾਹਜਹਾਂ, ਉਸ ਦਾ ਔਰੰਗਜ਼ੇਬ¹...