naubatīनौबती
ਨੌਬਤ ਵਜਾਉਣ ਵਾਲਾ। ੨. ਵਾਰੀ ਸਿਰ ਆਉਣ ਵਾਲਾ, ਜਿਵੇਂ- ਨੌਬਤੀ ਬੁਖ਼ਾਰ.
नौबत वजाउण वाला। २. वारी सिर आउण वाला, जिवें- नौबती बुख़ार.
ਅ਼. [نوَبت] ਸੰਗ੍ਯਾ- ਵਡਾ ਨਗਾਰਾ। ੨. ਬਾਰੀ (ਵਾਰੀ). ੩. ਦਸ਼ਾ. ਹਾਲਤ। ੪. ਪਹਿਰਾ. ਚੌਕੀ। ੫. ਦਰਬਾਰੀ ਖ਼ੇਮਾ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਦੇਖੋ, ਬਾਰੀ। ੨. ਨੰਬਰ. ਕ੍ਰਮ. "ਵਾਰੀ ਆਪੋ ਆਪਣੀ ਕੋਈ ਨ ਬੰਧੈ ਧੀਰ" (ਓਅੰਕਾਰ) ੩. ਕ਼ੁਰਬਾਨ. ਬਲਿਹਾਰ. "ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ !" (ਗਉ ਮਃ ੪) ੪. ਵਾਰ. ਬੇਰ. ਦਫਹ. "ਵਾਰੀ ਇਕ, ਧਰ ਦ੍ਵੈ ਤਰਵਾਰੀ." (ਗੁਪ੍ਰਸੂ) ੫. ਵਾਰਣ ਕੀਤੀ. ਰੋਕੀ. ਹਟਾਈ. "ਵਾਰੀ ਸਤ੍ਰੁਸੈਨ ਬਲਵਾਰੀ." (ਗੁਪ੍ਰਸੂ) ੬. ਵਾਰਿ. ਜਲ. ਦੇਖੋ, ਵਾਰੀਧਰ। ੭. ਵਾਲੀ. ਵਾਨ. "ਧੁਨਿ ਸੁਖਵਾਰੀ." (ਗੁਪ੍ਰਸੂ) ੮. ਸੰ. ਹਾਥੀਆਂ ਦੇ ਬੰਨ੍ਹਣ ਦੀ ਥਾਂ। ੯. ਹਾਥੀ ਬੰਨ੍ਹਣ ਦੀ ਜੰਜੀਰੀ। ੧੦. ਛੋਟੀ ਗਾਗਰ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਨੌਬਤ ਵਜਾਉਣ ਵਾਲਾ। ੨. ਵਾਰੀ ਸਿਰ ਆਉਣ ਵਾਲਾ, ਜਿਵੇਂ- ਨੌਬਤੀ ਬੁਖ਼ਾਰ....
ਅ਼. [بُخار] ਸੰਗ੍ਯਾ- ਭਾਫ. ਹਵਾੜ। ੨. ਫ਼ਾ. ਤਾਪ. ਜ੍ਵਰ. ਦੇਖੋ, ਤਾਪ....