nētuनेतु
ਨੇਤ੍ਰ. "ਧਨ ਓਹ ਮਸਤਕ, ਧਨੁ ਤੇਰੇ ਨੇਤੁ." (ਗਉ ਮਃ ੫) ੨. ਦੇਖੋ, ਨੇਤ.
नेत्र. "धन ओह मसतक, धनु तेरे नेतु." (गउ मः ५) २. देखो, नेत.
ਸੰਗ੍ਯਾ- ਜੋ ਪਦਾਰਥਾਂ ਵੱਲ ਮਨ ਦੀ ਵ੍ਰਿੱਤੀ ਲੈ ਜਾਵੇ. ਨਯਨ. ਅੱਖ. ਚਸ਼ਮ. ਚਕ੍ਸ਼੍ਰ. "ਨੇਤ੍ਰ ਪੁਨੀਤ ਪੇਖਤ ਹੀ ਦਰਸ." (ਗਉ ਮਃ ੫) ੨. ਮਧਾਣੀ ਨੂੰ ਲਪੇਟੀ ਰੱਸੀ। ੩. ਬਿਰਛ ਦੀ ਜੜ। ੪. ਨਾੜੀ. ਰਗ। ੫. ਰਬ। ੬. ਦੋ ਸੰਖ੍ਯਾ ਬੋਧਕ, ਕ੍ਯੋਂਕਿ ਨੇਤ੍ਰ ਦੋ ਹੁੰਦੇ ਹਨ....
ਸੰ. ਮਸ੍ਤਕ. ਸੰਗ੍ਯਾ- ਮੱਥਾ, "ਧਰ੍ਯੋ ਚਰਨ ਪੈ ਮਸਤਕ ਆਇ." (ਗੁਪ੍ਰਸੂ) ੨. ਸਿਰ ਦੀ ਖੋਪਰੀ। ੩. ਸਿਰ. ਸੀਸ. "ਮਸਤਕੁ ਅਪਨਾ ਭੇਟ ਦੇਉ." (ਬਿਲਾ ਮਃ ੫) ੪. ਵਿ- ਸਰਦਾਰ. ਪ੍ਰਧਾਨ ਮੁਖੀਆ। ੫. ਸੰ. ਮਸ੍ਤਿਸ੍ਕ. ਸੰਗ੍ਯਾ- ਮੱਥੇ ਦੀ ਚਿਕਨਾਈ. ਮਗ਼ਜ਼, ਭੇਜਾ. ਮਸਤਿਕ....
ਵਿ- ਧਨ੍ਯ. ਪੁਨ੍ਯਵਾਨ। ੨. ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. "ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ." (ਵਾਰ ਗੂਜ ੧. ਮਃ ੩) "ਧਨੁ ਗੁਰਮੁਖਿ ਸੋ ਪਰਵਾਣ ਹੈ." (ਸ੍ਰੀ ਮਃ ੩) ੩. ਸੰ. ਧਨ. ਸੰਗ੍ਯਾ- ਦੌਲਤ. "ਧਨੁ ਸੰਚਿ ਹਰਿ ਹਰਿ ਨਾਮੁ ਵਖਰੁ." (ਤੁਖਾ ਛੰਤ ਮਃ ੧) ੪. ਸੰ. ਕਮਾਣ. ਧਨੁਖ. ਚਾਪ. "ਧਰ ਧਨੁ ਕਰ ਮਹਿ ਸਰ ਬਰਖਾਏ." (ਨਾਪ੍ਰ) ੫. ਜ੍ਯੋਤਿਸ ਅਨੁਸਾਰ ਨੌਮੀ ਰਾਸ਼ੀ। ੬. ਦੇਖੋ, ਧਨ....
ਨੇਤ੍ਰ. "ਧਨ ਓਹ ਮਸਤਕ, ਧਨੁ ਤੇਰੇ ਨੇਤੁ." (ਗਉ ਮਃ ੫) ੨. ਦੇਖੋ, ਨੇਤ....
ਦੇਖੋ, ਨੇਤੁ ਅਤੇ ਨੇਤ੍ਰ। ੨. ਦੇਖੋ, ਨਿਤ੍ਯ. "ਕਰੀ ਮ੍ਰਿਗ ਨੇਤ ਹਰੈਂ" (ਰਾਮਾਵ) ਨਿੱਤ ਹਾਥੀ ਅਤੇ ਮ੍ਰਿਗ ਮਾਰਦੇ ਹਨ. "ਹਰਿ ਸਿਮਰਿ ਨਾਨਕ ਨੇਤ." (ਬਿਲਾ ਅਃ ਮਃ ੫) ੩. ਸੰ. ਨਿਯਤਿ. ਸੰਗ੍ਯਾ- ਕਰਤਾਰ ਦੀ ਠਹਿਰਾਈ ਬਾਤ. ਕਰਮਾਨੁਸਾਰ ਮੁਕੱਰਿਰ ਕੀਤੀ ਹੋਨਹਾਰ. "ਨੇਤ ਕਰਤਾਰ ਕੀ ਨ ਮਿਟੈ." (ਨਾਪ੍ਰ) ੪. ਦੇਖੋ, ਨੇਤਾ। ੫. ਦੇਖੋ, ਨੇਤਿ....