nihaनिह
ਸੰ, निम्, ਨਿਃ ਵ੍ਯ- ਇਹ ਨਿਸਧ ਅਤੇ ਵਿਸ਼ੇਸ਼ ਆਦਿ ਅਰਥਾਂ ਵਿੱਚ ਸ਼ਬਦ ਦੇ ਆਦਿ ਆਉਂਦਾ ਹੈ ਅਤੇ ਪੰਜਾਬੀ ਵਿੱਚ ਵਿਸਰਗਾਂ ਦੀ ਥਾਂ ਹਾਹਾ ਵਰਤਿਆ ਜਾਂਦਾ ਹੈ, ਦੇਖੋ, ਨਿਹਸੰਗ ਅਤੇ ਨਿਹਚਲ ਆਦਿ ਸ਼ਬਦ। ੨. ਫ਼ਾ. [نہ] ਨਹਿ, ਨਹੀਂ.
सं, निम्, निः व्य- इह निसध अते विशेश आदि अरथां विॱच शबद दे आदि आउंदा है अते पंजाबी विॱच विसरगां दी थां हाहा वरतिआ जांदा है, देखो, निहसंग अते निहचल आदि शबद। २. फ़ा. [نہ] नहि,नहीं.
ਦੇਖੋ, ਨਿਹ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਵਿਸ਼ੇਸ. ਸੰਗ੍ਯਾ- ਫਰਕ. ਭੇਦ। ੨. ਪ੍ਰਕਾਰ. ਤਰਹ. ਢੰਗ। ੩. ਨਿਯਮ. ਕਾਇਦਾ। ੪. ਸਾਰ. ਨਿਚੋੜ। ੫. ਅਧਕਤਾ. ਜ੍ਯਾਦਤੀ। ੬. ਵਸ੍ਤੁ. ਪਦਾਰਥ। ੭. ਤਿਲ ਦਾ ਬੂਟਾ। ੮. ਜਾਤਿ। ੯. ਵਿ- ਬਹੁਤ. ਅਧਿਕ। ੧੦. ਖਾਸ। ੧੧. ਸੰਗ੍ਯਾ- ਇੱਕ ਅਰਥਾਲੰਕਾਰ. ਥੋੜੇ ਯਤਨ ਕਰਨ ਤੋਂ ਵਡੇ ਫਲ ਦੀ ਪ੍ਰਾਪਤੀ ਦਾ ਵਰਣਨ. "ਵਿਸ਼ੇਸ" ਅਲੰਕਾਰ ਹੈ. ਲਘੁ ਆਰੰਭਹਿ ਤੇ ਜਹਾਂ ਅਧਿਕ ਸਿੱਘ ਹ੍ਵੈਜਾਤ.#(ਰਾਮਚੰਦ੍ਰਭੂਸਣ)#ਉਦਾਹਰਣ-#ਸ਼੍ਰੀ ਸਤਿਗੁਰੁ ਕੀ ਸਭਾ ਮੇ ਫੂਲ ਜਾਇਕੈ ਆਜ,#ਕੇਵਲ ਪੇਟ ਬਜਾਇਕੈ ਲੀਨੋ ਦੇਸ਼ਨ ਰਾਜ.#(ਅ) ਇੱਕ ਵਸ੍ਤ ਦਾ ਅਨੇਕ ਅਸਥਾਨਾਂ ਵਿੱਚ ਇੱਕ ਹੀ ਸਮੇਂ ਹੋਣਾ ਬਿਆਨ ਕਰਨਾ, ਵਿਸ਼ੇਸ ਦਾ ਦੂਜਾ ਭੇਦ ਹੈ.#ਜਹਾਂ ਏਕ ਕੋ ਥਾਨ ਅਨੇਕ,#ਵਰਨੈ ਸੋਇ ਵਿਸ਼ੇਸ ਵਿਬੇਕ. (ਗਰਬਗੰਜਨੀ)#ਉਦਾਹਰਣ-#ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ,#ਅਨਿਕ ਭਾਂਤਿ ਹੁਇ ਪਸਰਿਆ ਨਾਨਕ ਏਕੰਕਾਰੁ. (ਗਉ ਥਿਤੀ ਮਃ ੫)#(ੲ) ਆਧਾਰ ਬਿਨਾ ਹੀ ਆਧੇਯ ਦੀ ਇਸਥਿਤੀ ਕਹਿਣੀ, ਵਿਸ਼ੇਸ ਦਾ ਤੀਜਾ ਰੂਪ ਹੈ.#ਜਹਾਂ ਅਧੇਯ ਬਖਾਨ੍ਹ੍ਹਿਯੇ ਬਿਨ ਪ੍ਰਸਿੱਧ ਆਧਾਰ. (ਲਲਿਤਲਲਾਮ)#ਉਦਾਹਰਣ-#ਸਿੰਧੁ ਪਰਬਤ ਮੇਦਿਨੀ ਬਿਨ ਥੰਮਾ ਗਗਨ ਰਹਾਇਆ.#(ਚੰਡੀ ੩)#ਗਗਨਮੰਡਲ ਅਰਥਾਤ ਸੂਰਜ ਚੰਦ੍ਰਮਾ ਨਛਤ੍ਰ ਆਦਿਕ ਦਾ ਆਧਾਰ ਬਿਨਾ ਠਹਿਰਨਾ ਕਥਨ ਕੀਤਾ ਹੈ....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਪੰਜਾਬ ਦਾ ਵਸਨੀਕ। ੨. ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਦੇ ਵਸਨੀਕ ਬੋਲਦੇ ਹਨ। ੩. ਪੰਜਾਬ ਨਾਲ ਸੰਬੰਧਿਤ. ਪੰਜਾਬ ਦਾ, ਦੀ। ੪. ਗੁਰਮੁਖੀ ਲਿਪੀ (ਲਿਖਤ) ਜਿਸ ਵਿੱਚ ਪੰਜਾਬ ਦੀ ਬੋਲੀ ਉੱਤਮ ਲਿਖੀ ਜਾਂਦੀ ਹੈ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਵ੍ਯ- ਹਾਹਾਕਾਰ ਸ਼ੋਕ ਦੁੱਖ ਬੋਧਕ ਸ਼ਬਦ। ੨. ਪਸ਼ਚਾਤਾਪ. ਤੋਬਾ. "ਹਾਹਾ ਪ੍ਰਭੁ ਰਾਖਿਲੇਹੁ." (ਧਨਾ ਮਃ ੫) ੩. ਇੱਕ ਗੰਧਰਵ. ਦੇਖੋ, ਹਾਹਾ ਹੂਹੂ। ੪. ਹਾਸ੍ਯ ਦੀ ਧੁਨਿ."ਹਾਹਾ ਕਰਤ ਬਿਹਾਨੀ ਅਵਧਹਿ." (ਜੈਤ ਮਃ ੫) ੫. ਹ ਅੱਖਰ ਦਾ ਉੱਚਾਰਣ. ਹਕਾਰ. "ਹਾਹਾ ਹੋਤ ਹੋਇ ਨਹੀ ਜਾਨਾ." (ਗਉ ਬਾਵਨ ਕਬੀਰ)...
ਵਿ- ਨਿਃ ਸੰਗ. ਬੇਲਾਗ. "ਅਨਦ ਬਿਨੋਦੀ ਨਿਹਸੰਗਾ." (ਮਾਰੂ ਸੋਲਹੇ ਮਃ ੫)...
ਸੰ. निश्चल. ਵਿ- ਅਡੋਲ. ਅਚਲ. ਕ਼ਾਇਮ. "ਨਿਹਚਲ ਰਾਜ ਹੈ ਸਦਾ ਤਿਸ ਕੇਰਾ." (ਵਾਰ ਬਿਹਾ ਮਃ ੩) ੨. ਦੇਖੋ, ਨਿਹਚਲੁ ੨....
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...