hāhāहाहा
ਵ੍ਯ- ਹਾਹਾਕਾਰ ਸ਼ੋਕ ਦੁੱਖ ਬੋਧਕ ਸ਼ਬਦ। ੨. ਪਸ਼ਚਾਤਾਪ. ਤੋਬਾ. "ਹਾਹਾ ਪ੍ਰਭੁ ਰਾਖਿਲੇਹੁ." (ਧਨਾ ਮਃ ੫) ੩. ਇੱਕ ਗੰਧਰਵ. ਦੇਖੋ, ਹਾਹਾ ਹੂਹੂ। ੪. ਹਾਸ੍ਯ ਦੀ ਧੁਨਿ."ਹਾਹਾ ਕਰਤ ਬਿਹਾਨੀ ਅਵਧਹਿ." (ਜੈਤ ਮਃ ੫) ੫. ਹ ਅੱਖਰ ਦਾ ਉੱਚਾਰਣ. ਹਕਾਰ. "ਹਾਹਾ ਹੋਤ ਹੋਇ ਨਹੀ ਜਾਨਾ." (ਗਉ ਬਾਵਨ ਕਬੀਰ)
व्य- हाहाकार शोक दुॱख बोधक शबद। २. पशचाताप. तोबा. "हाहा प्रभु राखिलेहु." (धना मः ५) ३. इॱक गंधरव. देखो, हाहा हूहू। ४. हास्य दी धुनि."हाहा करत बिहानी अवधहि." (जैत मः५) ५. ह अॱखर दा उॱचारण. हकार. "हाहा होत होइ नही जाना." (गउ बावन कबीर)
ਸੰ. ਸ਼ੋਕ. ਸੰਗ੍ਯਾ- ਤਪਤ. ਤੇਜ. ਗਰਮੀ. "ਕਿ ਆਦਿੱਤ ਸੋਕੈ." (ਜਾਪੁ) ਸੂਰਜ ਨੂੰ ਗਰਮੀ ਦੇਣ ਵਾਲਾ ਹੈ. "ਨ ਸੀਤ ਹੈ ਨ ਸੋਕ ਹੈ." (ਅਕਾਲ) ੨. ਰੰਜ. ਗਮ। ੩. ਮੁਸੀਬਤ. ਵਿਪਦਾ....
ਵਿ- ਗਿਆਨ ਕਰਾਉਣ ਵਾਲਾ। ੨. ਜਗਾਉਣ ਵਾਲਾ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਪਸ੍ਚਾਤਾੱਪ. ਸੰਗ੍ਯਾ- ਕੋਈ ਕੰਮ ਕਰਕੇ ਪਿੱਛੋਂ ਤਪਣ ਦੀ ਕ੍ਰਿਯਾ. ਪਛਤਾਵਾ....
ਅ਼. [توبہ] ਤੋਬਹ. ਸੰਗ੍ਯਾ- ਕੁਕਰਮਾਂ ਦੇ ਤ੍ਯਾਗਣ ਦੀ ਪ੍ਰਤਿਗ੍ਯਾ. ਪਸ਼ਚਾਤਾਪ ਨਾਲ ਅੱਗੋਂ ਲਈ ਮੰਦ ਕਰਮ ਤ੍ਯਾਗਣ ਦਾ ਪ੍ਰਣ. "ਤੋਬਾ ਪੁਕਾਰੇ ਜੁ ਪਾਵੈ ਅਜਾਬ." (ਨਸੀਹਤ)...
ਵ੍ਯ- ਹਾਹਾਕਾਰ ਸ਼ੋਕ ਦੁੱਖ ਬੋਧਕ ਸ਼ਬਦ। ੨. ਪਸ਼ਚਾਤਾਪ. ਤੋਬਾ. "ਹਾਹਾ ਪ੍ਰਭੁ ਰਾਖਿਲੇਹੁ." (ਧਨਾ ਮਃ ੫) ੩. ਇੱਕ ਗੰਧਰਵ. ਦੇਖੋ, ਹਾਹਾ ਹੂਹੂ। ੪. ਹਾਸ੍ਯ ਦੀ ਧੁਨਿ."ਹਾਹਾ ਕਰਤ ਬਿਹਾਨੀ ਅਵਧਹਿ." (ਜੈਤ ਮਃ ੫) ੫. ਹ ਅੱਖਰ ਦਾ ਉੱਚਾਰਣ. ਹਕਾਰ. "ਹਾਹਾ ਹੋਤ ਹੋਇ ਨਹੀ ਜਾਨਾ." (ਗਉ ਬਾਵਨ ਕਬੀਰ)...
ਪ੍ਰ- ਭੂ. ਸੰਗ੍ਯਾ- ਸ੍ਵਾਮੀ. ਮਾਲਿਕ. "ਪ੍ਰਭੁ ਅਪਨਾ ਸਦਾ ਧਿਆਇਆ." (ਸੋਰ ਮਃ ੫) ੨. ਕਰਤਾਰ। ੩. ਪਾਰਾ। ੪. ਪਤਿ. ਭਰਤਾ....
ਸੰ. ਧਨਿਕਾ. ਸੰਗ੍ਯਾ- ਜੁਆਨ ਇਸਤ੍ਰੀ। ੨. ਭਾਵ- ਰੂਹ. "ਭੀਤਰਿ ਬੈਠੀ ਸਾ ਧਨਾ." (ਗਉ ਮਃ ੧)...
ਸੰ. ਸੰਗ੍ਯਾ- ਹਾਸੀ। ੨. ਮਖੌਲ. ਠੱਠਾ। ੩. ਕਾਵ੍ਯ ਦੇ ਨੌ ਰਸਾਂ ਵਿੱਚੋਂ ਇੱਕ ਰਸ. ਦੇਖੋ, ਰਸ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਕਰਦਾ ਹੈ। ੨. ਕਰਤਵ੍ਯ. ਕਰਮ. "ਨਾਨਾ ਕਰਤ ਨ ਛੂਟੀਐ." (ਓਅੰਕਾਰ) ੩. ਕਰਤਾ. "ਹੇ ਗੋਬਿੰਦ ਕਰਤ ਮਇਆ." (ਸਹਸ ਮਃ ੫) ਹੇ ਕ੍ਰਿਪਾ ਕਰਤਾ ਗੋਬਿੰਦ। ੪. ਸੰ. कर्त्त् ਕਰ੍ਤ. ਭੇਦ. ਵਿਭਾਗ। ੫. ਟੋਆ. ਗਰਤ। ੬. ਅ਼. [کّرت] ਕੱਰਤ. ਬਾਰੀ. ਦਫ਼ਹ. ਨੌਬਤ....
ਸੰ. ਜਯਤਿ. ਸੰਗ੍ਯਾ- ਵਿਜਯ. ਜੀਤ. ਫ਼ਤੇ। ੨. ਗੁਰੂ ਅਰਜਨ ਸਾਹਿਬ ਦਾ ਸਿੱਖ, ਜੋ ਸਿੰਗਾਰੂ ਦਾ ਭਾਈ ਸੀ. ਇਸ ਨੇ ਗੁਰੂ ਹਰਿਗੋਬਿੰਦ ਸਾਹਿਬ ਦੀ ਸੈਨਾ ਵਿੱਚ ਭਰਤੀ ਹੋਕੇ ਵਡੀ ਵੀਰਤਾ ਦਿਖਾਈ। ੩. ਜੈਤ ਸੇਠ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ. ਜਗਤ ਸੇਠ ਇਸ ਤੋਂ ਭਿੰਨ ਹੈ। ੪. ਦੇਖੋ, ਨਾਰਾਯਣਾ। ੫. ਦੇਖੋ, ਪਟਨਾ....
ਦੇਖੋ, ਅਖਰ....
ਸੰਗ੍ਯਾ- ਪੁਕਾਰ. ਸੱਦ. ਹਾਕ. ਦੇਖੋ, ਹੇ ਧਾ। ੨. ਹਾਹਾ ਅੱਖਰ। ੩. ਹਾਹੇ ਦਾ ਉੱਚਾਰਣ....
ਹੋਵਤ ਦਾ ਸੰਖੇਪ. "ਹੋਤ ਪੁਨੀਤ ਕੋਟਿ ਅਪਰਾਧੂ." (ਬਾਵਨ)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਵ੍ਯ- ਦੇਖੋ ਨਹਿ. "ਨਹੀ ਛੋਡਉ ਰੇ ਬਾਬਾ, ਰਾਮ ਨਾਮ." (ਬਸੰ ਕਬੀਰ)...
ਕ੍ਰਿ- ਜਾਣਾ. ਗਮਨ ਕਰਨਾ। ੨. ਵਿ- ਜਾਣਿਆ. ਸਮਝਿਆ। ੩. ਫ਼ਾ. [جاناں] ਜਾਨਾਂ. ਮਾਸ਼ੂਕ. ਪਿਆਰਾ. ਪ੍ਰੇਮ ਦਾ ਪਾਤ੍ਰ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....