niramānaनिरमाण
(ਨਿਰ- ਮਾਣ) ਸੰ. ਨਿਰ੍ਮਾਣ. ਸੰਗ੍ਯਾ- ਰਚਣਾ. ਬਣਾਉਣਾ। ੨. ਰਚਣ ਦਾ ਕੰਮ. ਬਣਾਉਣ ਦੀ ਕ੍ਰਿਯਾ। ੩. ਮਿਣਨਾ। ੪. ਉਸਾਰਨਾ। ਪ ਦੇਖੋ, ਨਿਰਮਾਨ ੧.
(निर- माण) सं. निर्माण. संग्या- रचणा. बणाउणा। २. रचण दा कंम. बणाउण दी क्रिया। ३. मिणना। ४. उसारना। प देखो, निरमान १.
ਸੰ. निर. ਵ੍ਯ- ਬਿਨਾ ਦੇਖੋ, ਨਿਹ, ਨਿਰਗੁਣ ਅਤੇ ਨਿਰਜਨ ਆਦਿ ਸ਼ਬਦ....
ਦੇਖੋ, ਮਾਣਨਾ. "ਰੰਗੁ ਮਾਣਿਲੈ ਪਿਆਰਿਆ." (ਸ੍ਰੀ ਮਃ ੧) ੨. ਦੇਖੋ, ਮਾਨ. "ਤੂ ਮੇਰਾ ਬਹੁ ਮਾਣ. ਕਰਤੇ!" (ਗਉ ਮਃ ੫) "ਦਰਗਹਿ ਮਾਣ ਪਾਵਹਿ." (ਵਡ ਅਲਾਹਣੀ ਮਃ ੧) ੩. ਫ਼ਖ਼ਰ. "ਜਾ ਤੂੰ. ਤਾ ਮੈ ਮਾਣ ਕੀਆ ਹੈ." (ਵਡ ਮਃ ੧) ੪. ਵਾਨ. ਵੰਤ. ਵਾਲਾ. "ਨਮੋ ਅਸਤ੍ਰਮਾਣੇ." (ਜਾਪੁ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ- ਬਣਾਉਣਾ। ੨. ਉਸਾਰਨਾ। ੩. ਕਾਵ੍ਯ ਕਰਨਾ. ਦੇਖੋ, ਰਚ ਧਾ। ੪. ਮਿਲਣਾ. ਅਭੇਦ ਹੋਣਾ. ਲੀਨ ਹੋਣਾ। ੫. ਪ੍ਰਸੰਨ ਹੋਣਾ....
ਕ੍ਰਿ- ਰਚਨਾ. ਤਿਆਰ ਕਰਨਾ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਕ੍ਰਿ- ਮਾਪਣਾ. ਮਿਣਤੀ ਕਰਨਾ। ੨. ਤੋਲਣਾ. ਵਜ਼ਨ ਕਰਨਾ....
ਵਿ- ਮਾਨ ਰਹਿਤ. ਅਹੰਕਾਰ ਬਿਨਾ। ੨. ਦੇਖੋ, ਨਿਰਮਾਣ...