nimala, nimaluनिमल, निमलु
ਵਿ- ਨਿਰ੍ਮਲ. ਮੈਲ ਰਹਿਤ. ਸ਼ੁੱਧ ਉੱਜਲ. "ਨਾਨਕ ਕੁਲਿ ਨਿੰਮਲੁ ਅਵਤਰ੍ਯਉ." (ਸਵੈਯੇ ਮਃ ੩. ਕੇ)
वि- निर्मल. मैल रहित. शुॱध उॱजल. "नानक कुलि निंमलु अवतर्यउ." (सवैये मः ३. के)
ਸੰਗ੍ਯਾ- ਮਲ. ਮਲਿਨਤਾ। ੨. ਗੰਦਗੀ. ਵਿਸ੍ਟਾ ੩. ਸੁਸਤੀ. ਆਲਸ. "ਜਾਗ੍ਰਣ ਕਰਹਿ ਹਉਮੈ ਮੈਲ ਉਤਾਰਿ." (ਪ੍ਰਭਾ ਅਃ ਮਃ ੩) ੪. ਫ਼ਾ. [میَل] ਲੋੜ. ਚਾਹ. ਇੱਛਾ....
ਸੰਗ੍ਯਾ- ਰਹਤ. ਰਹਣੀ. ਧਾਰਨਾ। ੨. ਸਿੱਖ ਨਿਯਮਾਂ ਦੀ ਪਾਬੰਦੀ. ਸਿੱਖ ਧਰਮ ਦੇ ਨਿਯਮ ਅਨੁਸਾਰ ਰਹਿਣ ਦੀ ਕ੍ਰਿਯਾ। ੩. ਸੰ. ਵਿ- ਬਿਨਾ. "ਰਹਿਤ ਬਿਕਾਰ ਅਲਿਪ ਮਾਇਆ ਤੇ." (ਸਾਰ ਮਃ ੫) ਵਿਕਾਰ ਰਹਿਤ, ਮਾਇਆ ਤੋਂ ਨਿਰਲੇਪ। ੪. ਤਿਆਗਿਆ ਹੋਇਆ. ਛੱਡਿਆ। ੫. ਦੇਖੋ, ਤੱਤਾਂ ਦੀ ਰਹਿਤ....
ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ....
ਸੰ. श्रत्र्जलि- ਅੰਜਲਿ. ਸੰਗ੍ਯਾ- ਬੁੱਕ. ਦੋਹਾਂ ਹੱਥਾਂ ਦਾ ਸੰਪੁਟ. ਡੂੰਨੇ ਦੀ ਸ਼ਕਲ ਬਣਾਏ ਹੋਏ ਦੋਵੇਂ ਹੱਥ....
ਸ਼੍ਰੀ ਗੁਰੂ ਨਾਨਕ ਸ੍ਵਾਮੀ ਦਾ ਨਾਮ, ਜਿਸ ਦੀ ਵ੍ਯਾਖ੍ਯਾ ਵਿਦ੍ਵਾਨਾਂ ਨੇ ਕੀਤੀ ਹੈ-#ਨਹੀਂ ਹੈ ਅਨੇਕਤ੍ਰ ਜਿਸ ਵਿੱਚ (ਅਦ੍ਵੈਤ ਰੂਪ). ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਅਰਥ ਕੀਤਾ ਹੈ-#ਪ੍ਰਾਕ ਜੋ ਨਕਾਰ ਨਾ ਪੁਮਾਨ ਅਭਿਧਾਨ ਜਾਨ#ਤਾਹੂੰ ਤੇ ਅਕਾਰ ਲੇ ਅਨਕ ਪੁਨ ਤੀਨ ਹੈ,#ਦੂਸਰੇ ਨਕਾਰ ਤੇ ਨਿਕਾਰਕੈ ਅਕਾਰ ਇਕ#ਭਯੋ "ਅਨ ਅਕ" ਚਾਰ ਵਰਣ ਸੁ ਕੀਨ ਹੈ,#ਅਕ ਨਾਮ ਦੁੱਖ ਕੋ ਵਿਦਿਤ ਹੈ ਜਗਤ ਮਧ੍ਯ#ਜਾਹਿੰ ਨਰ ਨਹੀਂ ਦੁੱਖ ਸਦਾ ਸੁਖ ਲੀਨ ਹੈ,#ਐਸੇ ਇਹ ਨਾਨਕ ਕੇ ਨਾਮ ਕੋ ਅਰਥ ਚੀਨ#ਸੋਚਿਦ ਅਨੰਦ ਨਿਤ ਭਗਤ ਅਧੀਨ ਹੈ.¹#ਦਖ, ਨਾਨਕ ਦੇਵ ਸਤਿਗੁਰੂ। ੨. ਸ਼੍ਰੀ ਗੁਰੂ ਨਾਨਕ ਦੇਵ ਦੇ ਨੌ ਰੂਪ- ਦੂਜੇ ਸਤਿਗੁਰੂ ਤੋਂ ਦਸ਼ਮ ਤੀਕ ਜਿਨ੍ਹਾਂ ਦੀ "ਨਾਨਕ" ਸੰਗ੍ਯਾ ਹੈ। ੩. ਵਿ- ਨਾਨਾ ਨਾਲ ਹੈ ਜਿਸ ਦਾ ਸੰਬੰਧ. ਨਾਨੇ ਦਾ। ੪. ਸੰਗ੍ਯਾ- ਨਾਨੇ ਦਾ ਵੰਸ਼. "ਨਾਨਕ ਦਾਦਕ ਨਾਉ ਨ ਕੋਈ." (ਭਾਗੁ)...
ਕੁਲ (ਵੰਸ਼) ਵਿੱਚ. "ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ." (ਗਉ ਕਬੀਰ) ਦੇਖੋ, ਨਿਮਲੁ....
ਅਵਤਰਣ ਹੋਇਆ. ਅਵਤਾਰ ਧਾਰਿਆ. "ਨਾਨਕ ਕੁਲਿ ਨਿੰਮਲੁ ਅਵਤਰਿਉ." ਅਤੇ- "ਅਵਤਰ੍ਯਉ." (ਸਵੈਯੇ ਮਃ ੩. ਕੇ)...