nāudhharīkaनाउधरीक
ਨਾਮ ਨੂੰ, ਗੁਰੂਦ੍ਵਾਰਾ. ਧਾਰਨ ਵਾਲਾ. ਗੁਰਮੰਤ੍ਰ ਦਾ ਅਭ੍ਯਾਸੀ. "ਨਾਉਧਰੀਕ ਸਿੱਖ ਹੋਏ, ਗੁਰੂ ਗੁਰੂ ਲਗੇ ਜਪਣ." (ਜਸਾ) ੨. ਦੇਖੋ, ਨਾਮਧਰੀਕ.
नाम नूं, गुरूद्वारा. धारन वाला. गुरमंत्र दा अभ्यासी. "नाउधरीक सिॱख होए, गुरू गुरू लगे जपण." (जसा) २. देखो, नामधरीक.
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਧਾਰਣ ਅਤੇ ਧਾਰਣਾ. "ਪ੍ਰਭੁ ਸਗਲ ਤੁਮਾਰੀ ਧਾਰਨਾ." (ਰਾਮ ਮਃ ੫)...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਗੁਰੁਮੰਤ੍ਰ, ਧਰਮ ਦਾ ਉਹ ਮੰਤ੍ਰ (ਮਹਾ ਵਾਕ੍ਯ), ਜੋ ਧਰਮ (ਮਜਹਬ) ਧਾਰਣ ਸਮੇਂ ਉਪਦੇਸ਼ ਕੀਤਾ ਜਾਂਦਾ ਹੈ. ਸਾਰੇ ਮਜਹਬੀ ਸ਼ਬਦਾਂ ਵਿੱਚੋਂ ਚੁਣਿਆ ਹੋਇਆ ਬੀਜਰੂਪ ਧਰਮ ਦਾ ਮੰਤ੍ਰ. ਸਿੱਖਧਰਮ ਅਨੁਸਾਰ "ਸਤਿਨਾਮ ਵਹਿਗੁਰੂ." "ਜਿਨਿ ਜਪਿਓ ਗੁਰਮੰਤੁ." (ਸਃ ਮਃ ੯) "ਚਲਤ ਬੈਸਤ ਸੋਵਤ ਜਾਗਤ ਗੁਰਮੰਤ੍ਰ ਰਿਦੈ ਚਿਤਾਰਿ." (ਮਾਰੂ ਮਃ ੫) "ਗੁਰਮੰਤ੍ਰੜਾ ਚਿਤਾਰਿ ਨਾਨਕ ਦੁਖ ਨ ਥੀਵਈ." (ਵਾਰ ਗੂਜ ੨. ਮਃ ੫)...
ਦੇਖੋ, ਅਭਿਆਸੀ....
ਨਾਮ ਨੂੰ, ਗੁਰੂਦ੍ਵਾਰਾ. ਧਾਰਨ ਵਾਲਾ. ਗੁਰਮੰਤ੍ਰ ਦਾ ਅਭ੍ਯਾਸੀ. "ਨਾਉਧਰੀਕ ਸਿੱਖ ਹੋਏ, ਗੁਰੂ ਗੁਰੂ ਲਗੇ ਜਪਣ." (ਜਸਾ) ੨. ਦੇਖੋ, ਨਾਮਧਰੀਕ....
ਸ਼ਿਸ਼੍ਯ. ਦੇਖੋ, ਸਿਖ। ੨. ਗੁਰੁਸਿੱਖ. ਸਿੱਖਧਰਮ ਧਾਰੀ. ਦੇਖੋ ਸਿੱਖਧਰਮ. "ਸਤਿ ਸੰਤੋਖ ਦਯਾ ਧਰਮ ਨਾਮ ਦਾਨ ਇਸਨਾਨ ਦਿੜਾਯਾ। ਗੁਰੁਸਿਖ ਲੈ ਗੁਰੁਸਿੱਖ ਸਦਾਯਾ." (ਭਾਗੁ) "ਗੁਰਉਪਦੇਸ਼ ਪਰਵੇਸ ਰਿਦ ਅੰਤਰ ਹੈ, ਸ਼ਬਦ ਸੁਰਤਿ ਸੋਈ ਸਿੱਖ ਜਗ ਜਾਨੀਐ." (ਭਾਗੁ ਕ)#ਜੈਸੇ ਪਤਿਬ੍ਰਤਾ ਪਰਪੁਰਖੈ ਨ ਦੇਖ੍ਯੋ ਚਾਹੈ#ਪੂਰਨ ਪਤੀਬ੍ਰਤਾ ਕੋ ਪਤਿ ਹੀ ਮੈ ਧ੍ਯਾਨ ਹੈ,#ਸਰ ਸਰਿਤਾ ਸਮੁਦ੍ਰ ਚਾਤ੍ਰਿਕ ਨ ਚਾਹੈ ਕਾਹੂੰ#ਆਸ ਘਨਬੂੰਦ ਪ੍ਰਿਯ ਪ੍ਰਿਯ ਗੁਨਗਾਨ ਹੈ,#ਦਿਨਕਰ ਓਰ ਭੋਰ ਚਾਹਤ ਨਹੀਂ ਚਕੋਰ#ਮਨ ਬਚ ਕ੍ਰਮ ਹਿਮਕਰ ਪ੍ਰਿਯ ਪ੍ਰਾਨ ਹੈ,#ਤੈਸੇ ਗੁਰੁਸਿੱਖ ਆਨ ਦੇਵ ਸੇਵ ਰਹਿਤ, ਪੈ-#ਸਹਿਜ ਸੁਭਾਵ ਨ ਅਵਗ੍ਯਾ ਅਭਿਮਾਨ ਹੈ.#(ਭਾਗੁ ਕ)...
ਦੇਖੋ, ਗੁਰ ਅਤੇ ਗੁਰੁ। ੨. ਪੂਜ੍ਯ. "ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ." (ਗਉ ਅਃ ਮਃ ੧)...
ਵਿ- ਕੇਵਲ ਕਹਿਣ ਨੂੰ ਨਾਮਮਾਤ੍ਰ. ਨਾਮ ਅਨੁਸਾਰ ਕਰਮ ਨਾ ਕਰਨ ਵਾਲਾ. ਨਾਮਧਾਰਕ। ੨. ਨਾਮ ਉਪਾਸਕ. ਨਾਮਾਭ੍ਯਾਸੀ. ਗੁਰਦੀਖ੍ਯਾ ਅਨੁਸਾਰ ਨਾਮਮੰਤ੍ਰ ਧਾਰਨ ਵਾਲਾ. ਦੇਖੋ, ਨਾਉਧਰੀਕ....